ਇਸ ਦੇਸ਼ ’ਚ ਬੱਚੇ ਪੈਦਾ ਹੋਣੇ ਹੋਏ ਬੰਦ, ਪਿਛਲੇ ਤਿੰਨ ਮਹੀਨਿਆਂ ’ਚ ਜ਼ੀਰੋ ਡਿਲੀਵਰੀ!

Trending News

ਇਟਲੀ ਇਨ੍ਹੀਂ ਦਿਨੀਂ ਇੱਕ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ, ਮਾਮਲਾ ਇੰਨ੍ਹਾ ਗੰਭੀਰ ਹੈ ਕਿ ਇਟਲੀ ਦੀਆਂ ਦਿੱਕਤਾਂ ਵਧਦੀਆਂ ਜਾ ਰਹੀਆਂ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਇਸ ਗੰਭੀਰ ਮਾਮਲੇ ਨੂੰ ਰਾਸ਼ਟਰੀ ਐਮਰਜੈਂਸੀ ਦੀ ਤਰ੍ਹਾਂ ਵੇਖ ਰਹੀ ਹੈ। ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਇਸ ਬਾਰੇ ਚਿੰਤਾ ਪ੍ਰਗਟਾਈ ਸੀ। ਇੱਕ ਪਾਸੇ ਦੁਨੀਆ ਤੇਜ਼ੀ ਨਾਲ ਬੁਢਾਪੇ ਵੱਲ ਵਧ ਰਹੀ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਚੀਨ, ਜਾਪਾਨ ਵਰਗੇ ਦੇਸ਼ ਹਨ, ਇਸ ਦੇ ਤਹਿਤ ਸੰਭਵ ਹੈ ਕਿ ਹੁਣ ਇਟਲੀ ਵੀ ਇਸ ਸੂਚੀ ’ਚ ਸ਼ਾਮਲ ਹੋ ਜਾਵੇਗਾ, ਜਿਸ ਦਾ ਸਭ ਤੋਂ ਵੱਡਾ ਕਾਰਨ ਹੈ, ਇੱਥੇ ਬੱਚਿਆਂ ਦਾ ਪੈਦਾ ਨਾ ਹੋਣਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਟਲੀ ’ਚ ਪਿਛਲੇ ਤਿੰਨ ਮਹੀਨਿਆਂ ਤੋਂ ਕਿਸੇ ਬੱਚੇ ਦਾ ਜਨਮ ਨਹੀਂ ਹੋਇਆ ਹੈ। ਇਟਲੀ ਦੇ ਪ੍ਰਧਾਨ ਮੰਤਰੀ ਇਸ ਗੰਭੀਰ ਸਮੱਸਿਆ ਨੂੰ ਰਾਸ਼ਟਰੀ ਐਮਰਜੈਂਸੀ ਮੰਨ ਰਹੇ ਹਨ। (Trending News)

ਰਿਪੋਰਟ ਦਾ ਦਾਅਵਾ : ਇੱਕ ਅੰਗਰੇਜ਼ੀ ਨਿਊਜ਼ ਵੈੱਬਸਾਈਟ ਮੀਡੀਅਮ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਟਲੀ ਨੇ ਹਾਲ ਹੀ ’ਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ, ਜੋ ਕਿ ਖੁਸ਼ੀ ਦੀ ਗੱਲ ਨਹੀਂ ਸਗੋਂ ਚਿੰਤਾ ਦਾ ਵਿਸ਼ਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਦੇਸ਼ ਤੇਜ਼ੀ ਨਾਲ ਬੁਢਾਪੇ ਵੱਲ ਵੱਧ ਰਿਹਾ ਹੈ। ਰਿਪੋਰਟ ਇਹ ਵੀ ਦੱਸ ਰਹੀ ਹੈ ਕਿ ਇਟਲੀ ’ਚ ਪਿਛਲੇ ਤਿੰਨ ਮਹੀਨਿਆਂ ’ਚ ਇੱਕ ਵੀ ਬੱਚੇ ਦਾ ਜਨਮ ਨਹੀਂ ਹੋਇਆ ਹੈ। (Trending News)

ਇਹ ਵੀ ਪੜ੍ਹੋ : 48 ਘੰਟਿਆਂ ’ਚ ਮੀਂਹ ਦੀ ਸੰਭਾਵਨਾ : ਮੌਸਮ ਵਿਭਾਗ

ਰਾਇਟਰਜ਼ ਨੇ ਇਸ ਸਬੰਧ ਵਿਚ ਲਿਖਿਆ ਹੈ, ‘ਰਾਸ਼ਟਰੀ ਅੰਕੜਾ ਬਿਊਰੋ ਦੇ ਅੰਕੜਿਆਂ ਅਨੁਸਾਰ, ਇਟਲੀ ’ਚ ਜਨਵਰੀ 2023 ਤੋਂ ਜੂਨ 2023 ਤੱਕ ਪੈਦਾ ਹੋਏ ਬੱਚਿਆਂ ਦੀ ਗਿਣਤੀ ਜਨਵਰੀ 2022 ਤੋਂ ਜੂਨ 2022 ਦਰਮਿਆਨ ਪੈਦਾ ਹੋਏ ਬੱਚਿਆਂ ਨਾਲੋਂ 3500 ਘੱਟ ਹੈ, ਜਿਸ ਕਾਰਨ ਇਹ ਹੋਇਆ ਹੈ। ਸਾਹਮਣੇ ਆਇਆ ਹੈ ਕਿ 15 ਤੋਂ 49 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਦੀ ਕਮੀ ਹੈ। ਭਾਵ ਇਟਲੀ ’ਚ ਪ੍ਰਜ਼ਨਨ ਸ਼ਕਤੀਆਂ ਦੀ ਕਮੀ ਹੈ, ਜਿਸ ਕਾਰਨ ਇਹ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। 2021 ਦੇ ਮੁਕਾਬਲੇ 2023 ’ਚ ਅਜਿਹੀਆਂ ਔਰਤਾਂ ਦੀ ਗਿਣਤੀ ’ਚ ਕਾਫੀ ਕਮੀ ਆਈ ਹੈ। (Trending News)

ਰਿਪੋਰਟਾਂ ਕਹਿੰਦੀਆਂ ਹਨ ਕਿ ਪਿਛਲੇ ਸਾਲ 7 ਬੱਚਿਆਂ ਦਾ ਜਨਮ ਹੁੰਦਾ ਸੀ, ਤਾਂ 12 ਲੋਕਾਂ ਦੀ ਮੌਤ ਹੋ ਜਾਂਦੀ ਸੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਇਟਲੀ ’ਚ ਅਜਿਹਾ ਜਾਰੀ ਰਿਹਾ ਤਾਂ ਉੱਥੇ ਦੀ ਆਬਾਦੀ ਤੇਜ਼ੀ ਨਾਲ ਘਟੇਗੀ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਕਮੀ ਹੋ ਜਾਵੇਗੀ। ਜੋ ਕਿ ਇਟਲੀ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। (Trending News)