ਦਿੱਲੀ ’ਚ ਹਲਕਾ ਮੀਂਹ, ਹਵਾ ਦੀ ਗੁਣਵੱਤਾ ਖਰਾਬ

ਦਿੱਲੀ ’ਚ ਹਲਕਾ ਮੀਂਹ, ਹਵਾ ਦੀ ਗੁਣਵੱਤਾ ਖਰਾਬ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ਦਿੱਲੀ ’ਚ ਐਤਵਾਰ ਸਵੇਰੇ ਬੱਦਲ ਛਾਏ ਰਹਿਣ ਤੇ ਹਲਕਾ ਜਿਹਾ ਮੀਂਹ ਪਿਆ, ਜਿਸ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਣ ਦੇ ਆਸਾਰ ਹਨ ਹਵਾ ਗੁਣਵੱਤਾ ਤੇ ਮੌਸਮ ਅੰਦਾਜ਼ੇ ਤੇ ਖੋਜ ਪ੍ਰਣਾਲੀ ਅਨੁਸਾਰ ਪੱਛਮੀ ਮੌਨਸੂਨ ਦੇ ਪ੍ਰਭਾਵ ਕਾਰਨ ਐਤਵਾਰ ਤੱਕ ਹਵਾ ਦਾ ਰੁਖ ਪੂਰਬ ਵੱਲ ਹੋ ਜਾਵੇਗਾ। ਹਵਾ ਦੀ ਗੁਣਵੱਤਾ ’ਚ ਸੁਧਾਰ ਦੇ ਅਨੁਮਾਨ ਹਨ, ਪਰ ਅੱਜ ਇੱਥੇ ਹਵਾ ਗੁਣਵੱਤਾ ਖਰਾਬ ਸ਼੍ਰੇਣੀ ’ਚ ਹੀ ਰਹੇਗੀ ਅਗਲੇ ਤਿੰਨ ’ਚ ’ਚ ਹਵਾ ਗੁਣਵੱਤਾ ਦਰਮਿਆਨੇ ਪੱਧਰ ਦਾ ਵੀ ਹੋ ਸਕਦਾ ਹੈ ਜਿਕਰਯੋਗ ਹੈ ਕਿ ਕੌਮੀ ਰਾਜਧਾਨੀ ’ਚ ਹਵਾ ਗੁਣਵੱਤਾ ਬਹੁਤ ਖਰਾਬ ਪੱਧਰ ਤੱਕ ਪਹੁੰਚ ਚੁੱਕੀ ਹੈ।

ਓਧਰ ਮੌਸਮ ਵਿਭਾਗ ਨੇ ਦਿੱਲੀ ’ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਦਿੱਲੀ, ਪੂਰਬੀ ਦਿੱਲੀ, ਦੱਖਣੀ-ਪੱਛਮੀ ਦਿੱਲੀ, ਦਿੱਲੀ-ਪੂਰਬੀ ਦਿੱਲੀ, ਕੁਰੂਕਸ਼ੇਤਰ, ਕੈਥਲ, ਨਰਵਾਨਾ, ਰਾਜੌਂਦ, ਅਸੰਧ, ਲੋਹਾਰੂ, ਸੋਹਾਨਾ (ਹਰਿਆਣਾ) ’ਚ ਵੱਖ-ਵੱਖ ਥਾਵਾਂ ’ਤੇ ਹਲਕਾ ਮੀਂਹ ਪਵੇਗਾ।

ਮੌਸਮ ਵਿਭਾਗ ਨੇ ਕਿਹਾ ਕਿ ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੇ ਹਰਿਆਣਾ ’ਚ ਐਤਵਾਰ ਨੂੰ ਗਰਜ਼ ਨਾਲ ਹਲਕਾ ਮੀਂਹ ਪਵੇਗਾ ਤੇ ਭਾਰੀ ਮੀਂਹ ਪਵੇਗਾ ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ