ਫ਼ਤਹਿਗੜ੍ਹ ਸਾਹਿਬ (ਸੱਚ ਕਹੂੰ ਨਿਊਜ਼)। Fatehgarh Sahib: ਹੁਣ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾ ਸ਼ਹਿਰ ’ਚ 2 ਚੀਤੇ ਦੇ ਘੁੰਮਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਚੀਤੇ ਗਲੀ ’ਚ ਘੁੰਮਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਹੈ। ਉਕਤ ਤੇਂਦੁਏ ਨੂੰ ਬੱਸੀ ਪਠਾਣਾਂ ਦੇ ਸੰਤ ਨਾਮਦੇਵ ਮੰਦਰ ਰੋਡ ’ਤੇ ਸਥਿਤ ਪੰਜਾਬ ਸੀਮਿੰਟ ਸਟੋਰ ਦੇ ਸਾਹਮਣੇ ਵਾਲੀ ਗਲੀ ’ਚ ਰਾਤ 2.57 ਵਜੇ ਕੁੱਤਿਆਂ ਪਿੱਛੇ ਭੱਜਦਾ ਵੇਖਿਆ ਗਿਆ, ਜੋ ਕਿ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਸੀ ਪਠਾਣਾਂ ਦੇ ਸ਼ਿਵ ਮੰਦਿਰ ਨੇੜੇ ਇੱਕ ਖੇਤ ’ਚ ਚੀਤੇ ਨੂੰ ਵੇਖਿਆ ਗਿਆ ਸੀ, ਜਿਸ ਵੱਲੋਂ ਖੇਤਾਂ ਦੇ ਵਾੜੇ ’ਚ ਬੰਨ੍ਹੇ ਪਸ਼ੂਆਂ ’ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪਸ਼ੂਆਂ ’ਚ ਭਗਦੜ ਮੱਚ ਗਈ ਸੀ। ਪਸ਼ੂ ਮਾਲਕਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। Fatehgarh Sahib
Read This : Punjab: ਹੁਣ ਪੰਜਾਬ ਦੇ ਇਸ ਜ਼ਿਲ੍ਹੇ ’ਤੇ ਮੰਡਰਾਇਆ ਵੱਡਾ ਖਤਰਾ, ਲੋਕ ਹੋ ਜਾਣ ਅਲਰਟ















