ਕਾਨੂੰਨ ਵਾਪਸੀ ਹੀ ਸੰਕਟ ਦਾ ਹੱਲ ਨਹੀਂ

ਕਾਨੂੰਨ ਵਾਪਸੀ ਹੀ ਸੰਕਟ ਦਾ ਹੱਲ ਨਹੀਂ

ਕੇਂਦਰ ਸਰਕਾਰ ਵੱਲੋਂ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ’ਚ ਜਸ਼ਨ ਦਾ ਮਾਹੌਲ ਹੈ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਘੱਟੋ ਘੱਟ ਸਹਾਇਕ ਮੁੱਲ ’ਤੇ ਕਾਨੂੰਨ ਬਣਨ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਸਲ ’ਚ ਜੇਕਰ ਘੱਟੋ-ਘੱਟ ਸਹਾਇਕ ਮੁੱਲ ’ਤੇ ਕਾਨੂੰਨ ਬਣ ਵੀ ਜਾਵੇ ਤਾਂ ਵੀ ਖੇਤੀ ਸੰਕਟ ਨੂੰ ਹੱਲ ਹੋਇਆ ਮੰਨਣਾ ਸੌਖਾ ਨਹੀਂ ਝੋਨੇ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣਾ, ਕੀਟਨਾਸ਼ਕਾਂ ਤੇ ਖਾਦਾਂ ਦੀ ਵਧ ਰਹੀ ਵਰਤੋਂ ਜਿਹੀਆਂ ਬਹੁਤ ਸਮੱਸਿਆਵਾਂ ਹਨ ਜਿਨ੍ਹਾਂ ਦੇ ਹੱਲ ਤੋਂ ਬਿਨਾਂ ਖੇਤੀ ਸੰਕਟ ਦਾ ਹੱਲ ਨਹੀਂ ਹੋ ਸਕਦਾ ਅਸਲ ’ਚ ਨਾ ਤਾਂ ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਕਿਸਾਨਾਂ ਦਾ ਮਸਲਾ ਹੱਲ ਹੋ ਜਾਂਦਾ ਹੈ ਤੇ ਨਾ ਹੀ ਸਰਕਾਰ ਦੀ ਜਿੰਮੇਵਾਰੀ ਪੂਰੀ ਹੋ ਜਾਂਦੀ ਹੈ

ਮੁੱਦੇ ਦੀ ਜੜ੍ਹ ਨੂੰ ਵੀ ਹੱਥ ਪਾਉਣ ਦੀ ਹਿੰਮਤ ਕਰਨੀ ਪਵੇਗੀ ਕੇਂਦਰ ਸਰਕਾਰ, ਸੂਬਾ ਸਰਕਾਰਾਂ ਤੇ ਕਿਸਾਨਾਂ ਤਿੰਨੇ ਧਿਰਾਂ ਨੂੰ ਦਾ ਹੱਲ ਕੱਢਣ ਲਈ ਰਲ ਮਿਲ ਕੇ ਕੰਮ ਕਰਨਾ ਪਵੇਗਾ ਸਰਕਾਰਾਂ ਨੂੰ ਖੇਤੀ ਮਸਲਿਆਂ ਸਬੰਧੀ ਕਿਸਾਨਾਂ, ਖੇਤੀ ਮਾਹਿਰਾਂ ਤੇ ਖੇਤੀ ਵਿਗਿਆਨੀ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ ਭਾਵੇਂ ਖੇਤੀ ਸਬੰਧੀ ਫੈਸਲਿਆਂ ’ਚ ਸਰਕਾਰੀ ਸਿਸਟਮ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਇਸ ਪਿੱਛੇ ਖੇਤੀ ਦਾ ਡੂੰਘਾ ਗਿਆਨ ਮਹੱਤਵਪੂਰਨ ਹੁੰਦਾ ਹੈ ਅਸਲ ’ਚ ਚੰਦ ਕੁ ਅਜਿਹੇ ਵੀ ਕਿਸਾਨ ਹਨ ਜਿਨ੍ਹਾਂ ਨੇ ਲੀਕ ਤੋਂ ਹਟ ਕੇ ਥੋੜ੍ਹੀ ਜ਼ਮੀਨ ਦੇ ਬਾਵਜੂਦ ਆਧੁਨਿਕ ਤਕਨੀਕ ਨਾਲ ਖੇਤੀ ਕੀਤੀ ਹੈ ਤੇ ਕਣਕ ਝੋਨੇ ਦੇ ਚੱਕਰ ਤੋਂ ਮੁਕਤੀ ਪਾਈ ਹੈ

ਕਿਸਾਨਾਂ ਨੂੰ ਲੀਕ ਤੋਂ ਹਟ ਕੇ ਨਵੀਆਂ ਫਸਲਾਂ , ਕੌਮਾਂਤਰੀ ਪੱਧਰ ਦੇ ਖੇਤੀ ਹਾਲਾਤਾਂ ਅਤੇ ਮੰਡੀਕਰਨ ’ਤੇ ਨਜ਼ਰ ਰੱਖਣੀ ਪਵੇਗੀ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ ਤਬਦੀਲੀ ਕੁਦਰਤ ਦਾ ਨਿਯਮ ਹੈ ਬਦਲਵੀਆਂ ਫਸਲਾਂ ਦੀ ਖੇਤੀ ਲਈ ਜਿੱਥੇ ਸਰਕਾਰਾਂ ਨੂੰ ਨਿਵੇਸ਼ ਕਰਨ ਦੀ ਜ਼ਰੂਰਤ ਹੈ ਉਥੇ ਸਿਰਫ਼ ਨਿੱਜੀ ਖੇਤਰ ਦੇ ਨਿਵੇਸ਼ ਦਾ ਆਸਰਾ ਛੱਡ ਕੇ ਦੇਸ਼ ਦੀ ਅਬਾਦੀ ਦੇ ਵੱਡੇ ਹਿੱਸੇ ਦੇ ਧੰਦੇ (ਖੇਤੀ) ਲਈ ਸਰਕਾਰੀ ਪੱਧਰ ’ਤੇ ਯਤਨ ਕਰਨੇ ਪੈਣਗੇ ਜਦੋਂ ਕਿਸਾਨ ਬਦਲਵੀਆਂ ਫਸਲਾਂ ਵੱਲ ਧਿਆਨ ਦੇਵੇਗਾ ਤਾਂ ਕਣਕ ਝੋਨੇ ਦੀ ਪੈਦਾਵਾਰ ਵੀ ਸੰਤੁਲਿਤ ਹੋਵੇਗੀ

ਜਿਸ ਨਾਲ ਅਨਾਜ ਦੇ ਭੰਡਾਰ ਰੱਖਣ ਦੇ ਖਰਚੇ ਘਟਣਗੇ ਤੇ ਉਹੀ ਪੈਸਾ ਖੇਤੀ ’ਚ ਤਕਨੀਕ ਵਾਸਤੇ ਲਾਇਆ ਜਾਵੇ ਅੱਜ ਦੇਸ਼ ਅੰਦਰ ਨਾ ਤਾਂ ਸਿੰਚਾਈ ਦੀ ਸਮੱਸਿਆ ਹੱਲ ਹੋਈ ਹੈ ਤੇ ਨਾ ਹੀ ਪਾਣੀ ਦੀ ਬੱਚਤ ਲਈ ਕੋਈ ਇਨਕਲਾਬ ਲਿਆਂਦਾ ਜਾ ਸਕਿਆ ਹੈ ਹਕੀਕਤ ਇਹ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਜਿਸ ਨੂੰ ਬਚਾਉਣ ਲਈ ਰਸਮੀ ਮੀਟਿੰਗਾਂ/ਕਾਰਵਾਈਆਂ ਤੋਂ ਸਿਵਾਏ ਕੁਝ ਵੀ ਨਹੀਂ ਹੋ ਰਿਹਾ ਕੀਟਨਾਸ਼ਕ ਤੇ ਖਾਦਾਂ ਦੀ ਵਧ ਰਹੀ ਵਰਤੋਂ ਤੇ ਇਸ ਦਾ ਖੁਰਾਕ ’ਤੇ ਮਾੜਾ ਅਸਰ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਰੂਪ ’ਚ ਕਿਸਾਨ ਪਰਿਵਾਰਾਂ ਨੂੰ ਆਰਥਿਕ ਤੇ ਸਰੀਰਕ ਤੌਰ ’ਤੇ ਬਰਬਾਦ ਕਰ ਰਿਹਾ ਹੈ ਜਸ਼ਨਾਂ ਦੇ ਦੌਰ ’ਚ ਖੇਤੀ ਸੰਕਟ ਦੇ ਖਤਰਿਆਂ ਨੂੰ ਚੇਤੇ ਰੱਖਣਾ ਪਵੇਗਾ, ਇਹ ਸਭ ਦੀ ਜ਼ਿੰਮੇਵਾਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ