ਨਤਮਸਤਕ ਹੋਇਆ ਨਰੇਸ਼

ਨਤਮਸਤਕ ਹੋਇਆ ਨਰੇਸ਼

ਕਾਸ਼ੀ ਨਰੇਸ਼ ਅੰਦਰ ਹੀ ਅੰਦਰ ਤਿਆਰੀ ਕਰਦਾ ਰਿਹਾ ਅਤੇ ਕੌਸ਼ਲ ਰਾਜ ੳੁੱਤੇ ਅਚਾਨਕ ਉਸਨੇ ਹਮਲਾ ਕਰ ਦਿੱਤਾ ਕੌਸ਼ਲ ਨਰੇਸ਼ ਨੂੰ ਪਤਾ ਵੀ ਨਾ ਲੱਗਿਆ ਉਨ੍ਹਾਂ ਨੂੰ ਤਾਂ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਹਮਲੇ ਵਿੱਚ ਕੌਸ਼ਲ ਸੈਨਾ ਦੀ ਬਹੁਤ ਬੁਰੀ ਹਾਲਤ ਹੋ ਗਈ ਕੌਸ਼ਲ ਦੇ ਜਰਨੈਲ ਦੇ ਸੁਝਾਅ ’ਤੇ ਕੌਸ਼ਲ ਨਰੇਸ਼ ਭੱਜ ਕੇ ਕਿਸੇ ਜੰਗਲ ’ਚ ਜਾ ਲੁਕਿਆ

ਉਸ ਦੀ ਕਾਸ਼ੀ ਦੀ ਸੈਨਾ ਵੱਲੋਂ ਬਹੁਤ ਭਾਲ ਹੋਈ ਇਹ ਐਲਾਨ ਕਰ ਦਿੱਤਾ, ਜੇਕਰ ਕੋਈ ਵਿਅਕਤੀ ਕੌਸ਼ਲ ਨਰੇਸ਼ ਨੂੰ ਫੜ ਕੇ ਲਿਆਉਣ ’ਚ ਕਾਸ਼ੀ ਦੀ ਫੌਜ ਦੀ ਸਹਾਇਤਾ ਕਰੇਗਾ ਤਾਂ ਉਸ ਨੂੰ ਇੱਕ ਹਜ਼ਾਰ ਸੋਨੇ ਦੇ ਸਿੱਕੇ ਬਤੌਰ ਇਨਾਮ ਦਿੱਤੇ ਜਾਣਗੇ
ਜਿਸ ਜੰਗਲ ’ਚ ਕੌਸ਼ਲ ਨਰੇਸ਼ ਲੁਕਿਆ ਸੀ, ੳੁੱਥੇ ਨੇੜਲੇ ਇੱਕ ਪਿੰਡ ਵਿੱਚ ਕਾਲ ਪਿਆ ਹੋਇਆ ਸੀ

ਲੋਕ ਭੁੱਖ ਨਾਲ ਮਰ ਰਹੇ ਸਨ ਉਨ੍ਹਾਂ ਦੀ ਅਜਿਹੀ ਦੁਰਦਸ਼ਾ ਦੇਖ ਕੇ ਕੌਸ਼ਲ ਨਰੇਸ਼ ਨੇ ਫ਼ੈਸਲਾ ਕਰ ਲਿਆ ਕਿ ਉਹ ਪਿੰਡ ਦੇ ਕੁਝ ਸਾਥੀਆਂ ਨੂੰ ਲੈ ਕੇ ਕੌਸ਼ਲ ਨਰੇਸ਼ ਕਾਸ਼ੀ ਦੇ ਸਾਹਮਣੇ ਜਾ ਕੇ ਬੋਲਿਆ ਮੈਂ ਬੰਦੀ ਬਣਨ ਲਈ ਤਿਆਰ ਹਾਂ ਤੁਸੀਂ ਮੈਨੂੰ ਗ੍ਰਿਫ਼ਤਾਰ ਕਰ ਕੇ ਮੇਰੀ ਗਿਰਫ਼ਤਾਰੀ ’ਤੇ ਐਲਾਨਿਆ ਇਨਾਮ ਇਨ੍ਹਾਂ ਨੂੰ ਦੇ ਦਿਓ ਜਦੋਂ ਕੌਸ਼ਲ ਨਰੇਸ਼ ਨੇ ਪੂਰੀ ਜਾਣਕਾਰੀ ਦਿੱਤੀ ਤਾਂ ਉਹ ਹੈਰਾਨ ਰਹਿ ਗਏ
ਕਾਸ਼ੀ ਨਰੇਸ਼ ਨੇ ਆਪਣੇ ਸਿੰਘਾਸਨ ਤੋਂ ੳੁੱਤਰ ਕੇ ਮਾਨਵਤਾ ਦੇ ਇਸ ਪੁਜ਼ਾਰੀ ਨੂੰ ਪ੍ਰਣਾਮ ਕੀਤਾ ਤੇ ਉਨ੍ਹਾਂ ਨੂੰ ਪੂਰਾ ਰਾਜ ਵਾਪਸ ਦੇ ਕੇ ਗਲ਼ ਲਾ ਲਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ