ਪੂਣੇ (ਮਹਾਂਰਾਸ਼ਟਰ)। ਸਮਾਜ ਨੂੰ ਨਸ਼ੇ ਦੇ ਦੈਂਤ ਤੋਂ ਮੁਕਤ ਕਰਵਾਉਣ ਲਈ ਮਹਾਨ ਸਮਾਜ ਸੁਧਾਰਕ, ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਾਰਥਕ ਯਤਨ ਰੰਗ ਲਿਆ ਰਹੇ ਹਨ। ਇੱਕ ਪਾਸੇ ਜਿੱਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਲੋਕ ਨਸ਼ਾ ਛੱਡ ਰਹੇ ਹਨ। ਉੱਥੇ ਹੀ ਪੂਜਨੀਕ ਗੁਰੂ ਜੀ ਦੇ ਨਵਾਂ ਹਰਿਆਣਵੀ ਗੀਤ ਆਸ਼ੀਰਵਾਦ ਮਾਂਓਂ ਕਾ ਲੋਕਾਂ ਦੇ ਦਿਲਾਂ ’ਤੇ ਅਮਿਟ ਛਾਪ ਛੱਡ ਰਿਹਾ ਹੈ।
ਇਸ ਗੀਤ ਦੇ ਪ੍ਰਤੀ ਆਮ ਜਨਤਾ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਦੇਖਣ ਤੇ ਸੁਨਣ ਵਾਲਿਆਂ ਦਾ ਅੰਕੜਾ 15 ਮਿਲੀਅਨ (ਡੇਢ ਕਰੋੜ) ਨੂੰ ਪਾਰ ਕਰ ਗਿਆ ਅਤੇ ਇਹ ਕ੍ਰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉੱਥੇ ਹੀ ਇਸ ਖੁਸ਼ੀ ਨੂੰ ਡੇਰਾ ਸ਼ਰਧਾਲੂ ਆਪਣੇ-ਆਪਣੇ ਢੰਗ ਨਾਲ ਮਨਾ ਰਹੇ ਹਨ।
ਇਸੇ ਲੜੀ ’ਚ ਮਹਾਂਰਾਸ਼ਟਰ ਦੇ ਪੁਣੇ ’ਚ ਰਹਿਣ ਵਾਲੀ ਡੇਰਾ ਸੱਚਾ ਸੌਦਾ ਦੀ ਮਹਿਲਾ ਸ਼ਰਧਾਲੂ ਮੋਨਿਕਾ ਇੰਸਾਂ ਨੇ ‘ਆਸ਼ੀਰਵਾਦ ਮਾਂਓਂ ਕਾ’ ਭਜਨ ਦੇ 15 ਮਿਲੀਅਨ ਦੀ ਖੁਸ਼ੀ ’ਚ ਪੁਦੇ ਦੇ ਸ਼ਾਂਤੀਬੇਨ ਕੇਅਰ ਸੈਂਟਰ ’ਚ ਰਹਿਣ ਵਾਲੇ 35 ਅਨਾਥ ਬਜ਼ੁਰਗਾਂ ਨਾਲ ਆਪਣਾ ਦਿਨ ਬਿਤਾਇਆ ਅਤੇ ਉਨ੍ਹਾਂ ਦੀ ਦੇਖ-ਰੇਖ ’ਚ ਜ਼ਰੂਰਤ ਦਾ ਸਾਮਾਨ ਦੇਣ ਦੇ ਨਾਲ-ਨਾਲ ਖਾਣ-ਪੀਣ ਲਈ ਬਿਸਕੁਟ, ਫਲ ਤੇ ਜੂਸ ਆਦਿ ਮੁਹੱਈਆ ਕਰਵਾ ਕੇ ਮਾਨਵਤਾ ਦਾ ਫਰਜ਼ ਨਿਭਾਇਆ। ਦੱਸ ਦਈਏ ਕਿ ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ’ਤੇ ਫੁੱਲ ਚੜ੍ਹਾਉਂਦੇ ਹੋਏ ਭੈਣ ਮੋਨਿਕਾ ਇੰਸਾਂ ਵਰਗੇ ਲੱਖਾਂ-ਕਰੋੜਾਂ ਡੇਰਾ ਸ਼ਰਧਾਲੂ ਇਨਸਾਨੀਅਤ ਦਾ ਝੰਡਾ ਲਹਿਰਾ ਰਹੇ ਹਨ।
Latest Haryanvi Song
ਹਾਲ ਹੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੁਆਰਾ ਅਨਾਥ ਬਜ਼ੁਰਗਾਂ ਦੇ ਇਕੱਲੇਪਨ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ 148ਵੇਂ ਮਾਨਵਤਾ ਭਲਾਈ ਕਾਰਜ ਦੇ ਰੂਪ ’ਚ ਹਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਅਨਾਥ ਬਜ਼ੁਰਗਾਂ ਨੂੰ ਮਿਲਣ ਤੇ ਉਨ੍ਹਾਂ ਦੀ ਖਾਣ-ਪੀਣ ਅਤੇ ਰਹਿਣ-ਸਹਿਣ ਨਾਲ ਜੁੜੀਆਂ ਕਮੀਆਂ ਦੂਰ ਕਰਨ ਦਾ ਪ੍ਰਣ ਲਿਆ ਗਿਆ।