ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
ਮੁੰਬਈ (ਏਜੰਸੀ)। ਸ੍ਰੀਦੇਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪੰਜ ਤੱਤਾਂ ‘ਚ ਵਿਲੀਨ ਹੋ ਗਈ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸਥਿੱਤ ਸ਼ਮਸ਼ਾਨ ਭੂਮੀ ‘ਚ ਹੋਇਆ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵਿਸ਼ੇਸ਼ ਤੌਰ ‘ਤੇ ਤਾਮਿਲਨਾਡੂ ਤੋਂ ਪੰਡਿਤ ਸੱਦੇ ਗਏ ਸਨ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਦਿੱਤੀ ਇਸ ਦੌਰਾਨ ਪੂਰਾ ਪਰਿਵਾਰ ਸ਼ਮਸ਼ਾਨਘਾਟ ‘ਚ ਮੌਜ਼ੂਦ ਸੀ ਪਤੀ ਬੋਨੀ ਕਪੂਰ ਤੇ ਦੋਵੇਂ ਪੁੱਤਰੀਆਂ ਸ਼ਮਸ਼ਾਨਘਾਟ ‘ਚ ਮੌਜ਼ੂਦ ਸਨ ਇਸ ਦੌਰਾਨ ਅਰਜੁਨ ਕਪੂਰ, ਦਿਓਰ ਅਨਿਲ ਕਪੂਰ ਤੇ ਸੰਜੈ ਕਪੂਰ ਵੀ ਬੋਨੀ ਕਪੂਰ ਨਾਲ ਮੌਜ਼ੂਦ ਸਨ।
ਜ਼ਿਕਰਯੋਗ ਹੈ ਕਿ ਅੰਤਿਮ ਸਸਕਾਰ ਦੇ ਸਮੇਂ ਸ਼ਾਹਰੁਖ ਖਾਨ, ਪ੍ਰਸੂਨ ਜੋਸ਼ੀ ਤੇ ਸੁਨੀਲ ਸ਼ੈਟੀ ਵਰਗੇ ਕਈ ਨਾਮੀ ਸਿਤਾਰੇ ਵੀ ਮੌਜ਼ੂਦ ਸਨ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਨੁਪਮ ਖੇਰ, ਅਮਿਤਾਭ ਬੱਚਨ, ਜਾਵੇਦ ਅਖ਼ਤਰ, ਸ਼ਬਾਨਾ ਆਜਮੀ, ਫਰਦੀਨ ਖਾਨ ਤੇ ਕਰਣ ਜੌਹਰ ਵੀ ਅੰਤਿਮ ਸਸਕਾਰ ਸਮੇਂ ਮੌਜ਼ੂਦ ਸਨ ਸ਼ਮਸ਼ਾਨਘਾਟ ਦੇ ਅੰਦਰ ਸਭ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਸਿਰਫ਼ ਕੁਝ ਖਾਸ ਵਿਅਕਤੀਆਂ ਨੂੰ ਹੀ ਅੰਤਿਮ ਸਸਕਾਰ ਲਈ ਸਮਸ਼ਾਨ ਘਾਟ ਦੇ ਅੰਦਰ ਜਾਣ ਦਿੱਤਾ ਗਿਆ ਸੀ।
ਸਰਕਾਰੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ
ਸ੍ਰੀਦੇਵੀ ਦੀ ਅੰਤਿਮ ਵਿਦਾਈ ਸਰਕਾਰੀ ਸਨਮਾਨ ਭਾਵ ਗਾਰਡ ਆਫ਼ ਆਨਰ ਦੇ ਨਾਲ ਹੋਇਆ ਸ੍ਰੀਦੇਵੀ ਨੂੰ ਪਦਮਸ਼੍ਰੀ ਸਨਮਾਨ ਮਿਲਣ ਦੌਰਾਨ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਸਰਕਾਰੀ ਸਨਮਾਨ ਨਾਲ ਪੂਰਾ ਕੀਤਾ ਗਿਆ ਮੁੰਬਈ ਪੁਲਿਸ ਦੇ ਜਵਾਨਾਂ ਨੇ ਸ੍ਰੀਦੇਵੀ ਦੀ ਮ੍ਰਿਤਕ ਦੇਹ ਦੇ ਸਾਹਮਣੇ ਗਾਰਡ ਆਫ਼ ਆਨਰ ਦਿੱਤਾ।
ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੇਸ਼ ਭੇਜਣ ‘ਚ ਇੱਕ ਭਾਰਤੀ ਨੇ ਕੀਤੀ ਸੀ ਮੱਦਦ
ਅਜਮਾਨ (ਸੰਯੁਕਤ ਅਰਬ ਅਮੀਰਾਤ) ਕੈਮਰੇ ਦੀ ਚਕਾਚੌਂਧ ਤੇ ਭਾਰਤ ‘ਚ ਆਪਣੇ ਲੱਖਾਂ ਪ੍ਰਸੰਸਕਾਂ ਦੀ ਨਜ਼ਰਾਂ ਤੋਂ ਦੂਰ ਬਾਲੀਵੁੱਡ ਹੀਰੋਇਨ ਸ੍ਰੀਦੇਵੀ ਦੀ ਮ੍ਰਿਤਕ ਦੇਹ ਜਦੋਂ ਸੰਯੁਕਤ ਅਰਬ ਅਮੀਰਾਤ ਦੇ ਇੱਕ ਸਾਧਾਰਨ ਜਿਹੇ ਮੁਰਦਾ ਘਰ ‘ਚ ਰੱਖੀ ਹੋਈ ਸੀ ਉਦੋਂ ਉਸ ਨੂੰ ਸਵਦੇਸ਼ ਭੇਜਣ ‘ਚ ਇੱਕ ਹਮਵਤਨ ਹੀ ਮੱਦਦਗਾਰ ਵਜੋਂ ਸਾਹਮਣੇ ਆਇਆ ਦੁਬਈ ‘ਚ ਮੌਜ਼ੂਦ ਅਸ਼ਰਫ ਸ਼ੇਰੀ ਥਾਮਾਰਾਸਰੀ ਭਾਰਤ ਦੇ ਕੇਰਲਾ ਦੇ ਰਹਿਣ ਵਾਲੇ ਹਨ ਜੋ ਇੱਥੇ ਅਮੀਰਾਤ ‘ਚ ਮਰਨ ਵਾਲੇ ਲੋਕਾਂ ਨੂੰ ਸਵਦੇਸ਼ ਭੇਜਣ ‘ਚ ਮੱਦਦ ਕਰਦੇ ਹਨ ਥਾਮਾਰਾਸਰੀ ਨੇ ਕਰਜ਼ ਹੇਠਾਂ ਡੁੱਬੇ ਮਜ਼ਦੂਰਾਂ ਤੋਂ ਲੈ ਕੇ ਅਮੀਰਾਂ ਤੱਕ 47,00 ਲਾਸ਼ਾਂ ਨੂੰ ਵਿਸ਼ਵ ਦੇ 38 ਦੇਸ਼ਾਂ ਤੱਕ ਭੇਜਣ ‘ਚ ਮੱਦਦ ਕੀਤੀ ਹੈ।