ਪੁਲਵਾਮਾ ‘ਚ ਭਾਰੀ ਮਾਤਰਾ ‘ਚ ਧਮਾਕਾਖੇਜ਼ ਬਰਾਮਦ

IED

ਵੱਡੇ ਹਮਲੇ ਦੀ ਯੋਜਨਾ ਨੂੰ ਕੀਤਾ ਅਸਫ਼ਲ

ਸ੍ਰੀਨਗਰ (ਏਜੰਸੀ)। ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਇੱਕ ਵਾਹਨ ‘ਚੋਂ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਜਿਸ ਨਾਲ ਇੱਕ ਵੱਡੇ ਹਮਲੇ ਦੀ ਯੋਜਨਾ ਅਸਫ਼ਲ ਹੋ ਗਈ। ਅਧਿਕਾਰਿਕ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਵਿਜੈ ਕੁਮਾਰ ਨੇ ਘਟਨਾ ਦੀ ਪੁਸਟੀ ਕਰਦੇ ਹੋਏ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੀ ਪੁਲਿਸ, ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਫੌਜ ਦੀ ਚੌਕਸੀ ਤੇ ਸਮੇਂ ‘ਤੇ ਕੀਤੀ ਗਈ ਕਾਰਵਾਈ ਨਾਲ ਹਮਲੇ ਦੀ ਯੋਜਨਾ ਫੇਲ ਕਰ ਦਿੱਤੀ ਗਈ।

ਸ੍ਰੀ ਕੁਮਾਰ ਨੇ ਦੱਆਿ ਕਿ ਖੂਫ਼ੀਆ ਸੂਚਨਾ ਦੇ ਆਧਾਰ ‘ਤੇ ਪੁਲਿਸ, ਸੀਆਰਪੀਐੱਫ਼ ਅਤੇ ਫੌਜ ਨੇ ਬੀਤੀ ਰਾਤ ਕਰੀਬ 21:30 ਵਜੇ ਰਾਜਪੋਰਾ ਦੇ ਨੇੜੇ ਸਾਂਝੀ ਜਾਂਚ ਚੌਂਕੀ ਸਥਾਪਿਤ ਕੀਤੀ ਸੀ। ਇਯ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਵਾਹਨ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਵਾਹਨ ਚਾਲਕ ਨੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ।

ਇਸ ਦਰਮਿਆਨ ਵਾਹਨ ਚਾਲਕ ਜਾਂਚ ਚੌਂਕੀ ਤੋਂ ਕੁਝ ਦੂਰ ਵਾਹਨ ਨੂੰ ਛੱਡ ਕੇ ਹਨ੍ਹੇਰੇ ਦਾ ਫਾਇਦਾ ਚੁੱਕਦਾ ਹੋਇਆ ਭੱਜ ਗਿਆ। ਵਾਹਨਾਂ ਦੀ ਚਾਂਚ ‘ਚ ਉਸ ‘ਚ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਨੂੰ ਨਕਾਰਾ ਕੀਤਾ ਗਿਆ। ਸ਼ੁਰੂਆਤੀ ਜਾਂਚ ‘ਚ ਵਾਹਨ ਦਾ ਨੰਬਰ ਫਰਜ਼ੀ ਹੋਣ ਦਾ ਖੁਲਾਸਾ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਹੋਰ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।