ਸਰਸਾ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਆਦਰਸ਼ ਨਗਰ ’ਚ ਖੂਹੀ ਪੁੱਟਦੇ ਸਮੇਂ ਜ਼ਹਿਰੀਲੀ ਗੈਸ ਦੇ ਪ੍ਰਭਾਵ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਮਰੀਜ ਨੂੰ ਅਗਰੋਹਾ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਅੱਧੀ ਰਾਤ ਦੀ ਹੈ। ਆਦਰਸ਼ ਨਗਰ ’ਚ ਜਵਾਲਾ ਮੰਦਰ ਦੇ ਕੋਲ ਪਖਾਨੇ ਲਈ ਖੂਹੀ ਪੁੱਟਣ ਦਾ ਕੰਮ ਚੱਲ ਰਿਹਾ ਸੀ। ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਮੱਲਣ ਨਿਵਾਸੀ ਬਿੰਦਰ ਸਿੰਘ, ਲੁਧਿਆਣਾ ਦੇ ਰਾਇਕੋਟ ਨਿਵਾਸੀ ਹਰਮਿੰਦਰ ਤੇ ਰਾਜਕੁਮਾਰ ਅੱਧੀ ਰਾਤ ਨੂੰ ਖੂਹੀ ਪੁੱਟਣ ਦਾ ਕੰਮ ਕਰ ਰਹੇ ਸਨ ਤੇ ਉਸ ਵਿੱਚ ਰਿੰਗ ਪਾ ਰਹੇ ਸਨ। (Sirsa News)
ਮਜ਼ਦੂਰ ਬਿੰਦਰ ਸਿੰਘ ਹੇਠਾਂ ਖੂਹੀ ’ਚ ਉੱਤਰਿਆ ਹੋਇਆ ਸੀ ਜਦੋਂਕਿ ਹਰਮਿੰਦਰ ਤੇ ਰਾਜ ਕੁਮਾਰ ਬਾਹਰ ਸਨ। ਕਰੀਬ 28 ਫੁੱਲ ਪੁਟਾਈ ਕਰਨ ਤੋਂ ਬਾਅਦ ਗੈਸ ਦੇ ਪ੍ਰਭਾਵ ’ਚ ਖੂਹੀ ਵਿੱਚ ਉੱਤਰਿਆ ਬਿੰਦਰ ਬੇਹੋਸ਼ ਹੋ ਗਿਆ। ਬਾਹਰ ਖੜ੍ਹੇ ਹਰਮਿੰਦਰ ਤੇ ਰਾਜ ਕੁਮਾਰ ਨੇ ਜਦੋਂ ਉਸ ਨੂੰ ਆਵਾਜ ਲਾਈ ਤਾਂ ਬਿੰਦਰ ਦੀ ਆਵਾਜ਼ ਨਾ ਅਉਣ ’ਤੇ ਹਰਮਿੰਦਰ ਹੇਠਾਂ ਉੱਤਰ ਗਿਆ ਪਰ ਉਹ ਵੀ ਗੈਸ ਦੀ ਮਾਰ ਹੇਠ ਆ ਕੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਬਾਹਰ ਖੜ੍ਹੇ ਰਾਜ ਕੁਮਾਰ ਨੇ ਨੇੜੇ ਤੇੜੇ ਦੇ ਲੋਕਾਂ ਤੇ ਹੁੱਡਾ ਚੌਂਕੀ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਅਤੇ ਖੂਹੀ ’ਚ ਉੱਤਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ। (Sirsa News)
Also Read : ਭਿਆਨਕ ਗਰਮੀ ਵੀ ਨਹੀਂ ਰੋਕ ਸਕੀ ਰਾਮ-ਨਾਮ ਦੀ ਦੀਵਾਨਗੀ, ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ
ਜਦੋਂ ਮਜ਼ਦੂਰਾਂ ਹਸਪਤਾਲ ਲਿਜਾਇਆ ਗਿਆ ਤਾਂ ਬਿੰਦਰ ਸਿੰਘ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਮਜ਼ਦੂਰ ਹਰਮਿੰਦਰ ਨੂੰ ਅਗਰੋਹਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ। ਸੋਮਵਾਰ ਨੂੰ ਮ੍ਰਿਤਕ ਬਿੰਦਰ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਸਿਵਲ ਲਾਈਨ ਪੁਲਿਸ ਨੇ ਹਾਦਸੇ ਦੌਰਾਨ ਹੋਈ ਮੌਤ ਦੀ ਕਾਰਵਾਈ ਕੀਤੀ। ਮ੍ਰਿਤਕ ਬਿੰਦਰ ਸਿੰਘ (40) ਦੇ ਦੋ ਪੁੱਤਰ ਤੇ ਇੱਕ ਦਿਵਿਆਂਗ ਧੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਸਰਸਾ ਦੀ ਰਹਿਮਤ ਕਲੌਨੀ ਵਿੱਚ ਰਹਿ ਰਿਹਾ ਸੀ। ਉਹ ਪਿਛਲੇ 20 ਸਾਲਾਂ ਤੋੋਂ ਖੂਹੀਆਂ ਪੁੱਟਣ ਦਾ ਕੰਮ ਕਰਦਾ ਸੀ। (Sirsa News)