ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਜਬਰ-ਜਨਾਹ ਮਾਮਲ...

    ਜਬਰ-ਜਨਾਹ ਮਾਮਲੇ ’ਚ ਲਾਅ ਕਾਲਜ਼ ਦਾ ਗਾਰਡ ਗ੍ਰਿਫਤਾਰ

    Kolkata Gangrape Case
    ਜਬਰ-ਜਨਾਹ ਮਾਮਲੇ ’ਚ ਲਾਅ ਕਾਲਜ਼ ਦਾ ਗਾਰਡ ਗ੍ਰਿਫਤਾਰ

    ਹੁਣ ਤੱਕ ਪੁਲਿਸ ਦਾ 4 ’ਤੇ ਸ਼ਿਕੰਜਾ | Kolkata crime

    ਕੋਲਕਾਤਾ (ਏਜੰਸੀ)। Kolkata crime: ਕੋਲਕਾਤਾ ’ਚ ਕਥਿਤ ਜਬਰ-ਜਨਾਹ ਮਾਮਲੇ ’ਚ ਕੋਲਕਾਤਾ ਪੁਲਿਸ ਨੇ ਦੱਸਿਆ ਹੈ ਕਿ ਲਾਅ ਕਾਲਜ਼ ਦੇ ਗਾਰਡ ਪਿਨਾਕੀ ਬੈਨਰਜੀ (55) ਨੂੰ ਵੀ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੋਲਕਾਤਾ ਦੇ ਲਾਅ ਕਾਲਜ਼ ’ਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਮੁੱਖ ਮੁਲਜ਼ਮ ਤੇ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਨੇਤਾ ਮੋਨੋਜੀਤ ਮਿਸ਼ਰਾ (31), ਜ਼ੈਬ ਅਹਿਮਦ (19) ਤੇ ਪ੍ਰੋਮਿਤ ਮੁਖੋਪਾਧਿਆਏ (20) ਨੂੰ ਗ੍ਰਿਫਤਾਰ ਕੀਤਾ ਹੈ। ਮੋਨੋਜੀਤ ਇਸ ਕਾਲਜ ਦਾ ਸਾਬਕਾ ਵਿਦਿਆਰਥੀ ਹੈ, ਜਦਕਿ ਜ਼ੈਬ ਤੇ ਪ੍ਰੋਮਿਤ ਮੌਜ਼ੂਦਾ ਵਿਦਿਆਰਥੀ ਹਨ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਪੀੜਤਾ ਦਾ ਬਿਆਨ ਇੱਕ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਦਰਜ਼ ਕੀਤਾ ਗਿਆ ਹੈ। ਮੈਡੀਕਲ ਰਿਪੋਰਟ ’ਚ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। Kolkata crime

    ਇਹ ਖਬਰ ਵੀ ਪੜ੍ਹੋ : Australia vs West Indies: ਹੇਜ਼ਲਵੁੱਡ ਦਾ ਕਹਿਰ! ਅਸਟਰੇਲੀਆ ਦੀ ਵੈਸਟਇੰਡੀਜ਼ ’ਤੇ ਧਮਾਕੇਦਾਰ ਜਿੱਤ