ਕੋਹਲੀ ਦਾ ‘ਵਿਰਾਟ’ ਦੂਹਰਾ ਸੈਂਕੜਾ

ਪੂਨੇ|  ਕਪਤਾਨ ਵਿਰਾਟ ਕੋਹਲੀ (ਨਾਬਾਦ 254) ਦੇ ਰਿਕਾਰਡ ਤੋੜ ਦੂਹਰੇ ਸੈਂਕੜੇ ਅਤੇ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕਰ ਦਿੱਤੀ ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ 36 ਦੌੜਾਂ ‘ਤੇ ਗਵਾ ਦਿੱਤੀਆਂ ਅਤੇ ਉਹ ਵੱਡੀ ਮੁਸੀਬਤ ‘ਚ ਫਸ ਗਿਆ ਹੈ ਭਾਰਤ ਨੇ ਵਿਸ਼ਾਖਾਪਟਨਮ ‘ਚ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਬਣਾ ਕੇ ਐਲਾਨੀ ਸੀ ਅਤੇ ਇੱਥੇ ਉਸ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ‘ਤੇ ਐਲਾਨੀ ਭਾਰਤੀ ਕਪਤਾਨ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਉਂਦਿਆਂ 336 ਗੇਂਦਾਂ ‘ਤੇ 33 ਚੌÎਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਭਾਰਤ ਨੇ ਸਵੇਰੇ ਕੱਲ੍ਹ ਦੀਆਂ ਤਿੰਨ ਵਿਕਟਾਂ ‘ਤੇ 273 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ

ਭਾਰਤ ਨੇ ਆਪਣੀ ਪਾਰੀ ਐਲਾਨ ਕਰਨ ਤੱਕ ਆਪਣੇ ਸਕੋਰ ‘ਚ 328 ਦੌੜਾਂ ਦਾ ਵਾਧਾ ਕੀਤਾ ਵਿਰਾਟ ਨੇ 63 ਅਤੇ ਅਜਿੰਕਿਆ ਰਹਾਣੇ ਨੇ 18 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਵਿਰਾਟ ਅਤੇ ਰਹਾਣੇ ਨੇ ਤੀਜੀ ਵਿਕਟ ਲਈ 178 ਦੌੜਾਂ ਦੀ ਸਾਂਝੇਦਾਰੀ ਕੀਤੀ ਵਿਰਾਟ ਨੇ ਫਿਰ ਰਵਿੰਦਰ ਜਡੇਜਾ ਨਾਲ ਪੰਜਵੀਂ ਵਿਕਟ ਦੀ ਸਾਂਝੇਦਾਰੀ ‘ਚ 225 ਦੌੜਾਂ ਜੋੜੀਆਂ

ਜਡੇਜਾ ਸਿਰਫ 9 ਦੌੜਾਂ ਤੋਂ ਆਪਣਾ ਦੂਜਾ ਟੈਸਟ ਸੈਂਕੜਾ ਬਣਾਉਣ ਤੋਂ ਖੁੰਝ ਗਏ ਵਿਰਾਟ ਨੇ ਜਡੇਜਾ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਐਲਾਨ ਕਰ ਦਿੱਤੀ ਭਾਰਤੀ ਕਪਤਾਨ ਨੇ ਇਸ ਗੱਲ ਦੀ ਉਡੀਕ ਨਹੀਂ ਕੀਤੀ ਕਿ ਉਨ੍ਹਾਂ ਕੋਲ ਤਿਹਰਾ ਸੈਂਕੜਾ ਪੂਰਾ ਕਰਨ ਦਾ ਸ਼ਾਨਦਾਰ ਮੌਕਾ ਹੈ ਉਨ੍ਹਾਂ ਨੇ ਟੀਮ ਹਿੱਤ ਨੂੰ ਵੇਖਦਿਆਂ ਭਾਰਤੀ ਪਾਰੀ ਐਲਾਨ ਕਰ ਦਿੱਤੀ ਅਤੇ ਦਿਨ ਦੀ ਖੇਡ ਸਮਾਪਤੀ ਤੋਂ ਪਹਿਲਾਂ ਤੱਕ ਦੱਖਣੀ ਅਫਰੀਕਾ ਦੀਆਂ ਤਿੰਨ ਵਿਕਟਾਂ ਹਾਸਲ ਕਰ ਲਈਆਂ

ਵਿਰਾਟ ਨੇ ਆਪਣੀਆਂ 50 ਦੌੜਾਂ 91 ਗੇਂਦਾਂ ‘ਚ, 100 ਦੌੜਾਂ 173 ਗੇਂਦਾਂ ‘ਚ 150 ਦੌੜਾਂ 241 ਗੇਂਦਾਂ ‘ਚ, 200 ਦੌੜਾਂ 295 ਗੇਂਦਾਂ ‘ਚ ਅਤੇ 250 ਦੌੜਾਂ 334 ਗੇਂਦਾਂ ‘ਚ ਪੂਰੀਆਂ ਕੀਤੀਆਂ ਭਾਰਤ ਦੇ 100 ਦੌੜਾਂ 33.4 ਓਵਰਾਂ ‘ਚ, 200 ਦੌੜਾਂ 64.4 ਓਵਰਾਂ ‘ਚ, 300 ਦੌੜਾਂ 96.1 ਓਵਰਾਂ ‘ਚ, 400 ਦੌੜਾਂ 124.3 ਓਵਰਾਂ ‘ਚ, 500 ਦੌੜਾਂ 146 ਓਵਰ ਅਤੇ 600 ਦੌੜਾਂ 156 ਓਵਰਾਂ ‘ਚ ਪੂਰੀਆਂ ਕੀਤੀਆਂ

ਭਾਰਤ ਦੇ ਵਿਸ਼ਾਲ ਸਕੋਰ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਕੀਤੀ ਹਨੂੰਮਾ ਵਿਹਾਰੀ ਦੀ ਜਗ੍ਹਾ ਟੀਮ  ‘ਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਆਪਣੀ ਚੋਣ ਨੂੰ ਸਹੀ ਸਾਬਤ ਕਰਦਿਆਂ ਦੂਜੇ ਹੀ ਓਵਰ ‘ਚ ਐਡਨ ਮਾਰਕ੍ਰਮ ਨੂੰ ਲੱਤ ਅੜਿੱਕਾ ਆਊਟ ਕਰ ਦਿੱਤਾ ਮਾਰਕ੍ਰਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ

ਯਾਦਵ ਨੇ ਫਿਰ ਆਪਣੇ ਦੂਜੇ ਓਵਰ ‘ਚ ਡੀਨ ਐਲਗਰ ਨੂੰ ਬੋਲਡ ਕਰ ਦਿੱਤਾ ਐਲਗਰ ਛੇ ਦੌੜਾਂ ਹੀ ਬਣਾ ਸਕੇ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਸ਼ਮੀ ਨੇ ਤੇਂਬਾ ਬਾਵੁਮਾ ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾ ਦਿੱਤਾ ਐਲਗਰ ਨੇ ਛੇ ਅਤੇ ਬਾਵੁਮਾ ਨੇ ਅੱਠ ਦੌੜਾਂ ਬਣਾਈਆਂ ਸਟੰਪ ਸਮੇਂ ਥਿਊਨਿਸ ਡੀ ਬਰੂਨ 20 ਅਤੇ ਐਨਰਿਕ ਨੋਰਤਜੇ ਦੋ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 565 ਦੌੜਾਂ ਪਿੱਛੇ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।