ਸਾਊਦੀ ਦੀ ਖਤਰਨਾਕ ਗੇਂਦਬਾਜ਼ੀ ਨਾਲ ਕੀਵੀਆਂ ਦਾ ‘ਕਲੀਨ ਸਵੀਪ’

Kiwis, Clean Sweep, Saudi, Dangerous, Bowling

ਬੰਗਲਾਦੇਸ਼ ਨੂੰ ਆਖਰੀ ਇੱਕ ਰੋਜ਼ਾ ‘ਚ 88 ਦੌੜਾਂ ਨਾਲ ਦਿੱਤੀ ਕਰਾਰੀ ਹਾਰ

ਡੁਨੇਡਿਨ, |  ਟਿਮ ਸਾਊਦੀ (65 ਦੌੜਾ ਦੇ ਕੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੇ ਤਜ਼ਰਬੇਕਾਰ ਰਾਸ ਟੇਲਰ ਦੀ 69 ਦੌੜਾ ਦੀ  ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਸਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ ‘ਚ ਖੇਡੇ ਗਏ ਤੀਜੇ ਤੇ ਆਖਰੀ ਇੱਕ ਰੋਜ਼ਾ ਮੁਕਾਬਲੇ ‘ਚ ਬੰਗਲਾਦੇਸ਼ ਨੂੰ 88 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰ ਲਿਆ
ਨਿਊਜ਼ੀਲੈਂਡ ਨੇ ਹੈਨਰੀ ਨਿਕੋਲਸ (64) ਤੇ ਰਾਸ ਟੇਲਰ (69) ਦੇ ਅਰਧ ਸੈਂਕੜਿਆ ਤੇ ਉਨ੍ਹਾਂ ਦਰਮਿਆਨ 92 ਦੋੜਾਂ ਦੀ ਸ਼ਾਨਦਾਰ ਸਾਂਝੇਦਾਰੀ ਤੇ ਕਪਤਾਨ ਟਾਮ ਲਾਥਮ (59) ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 330 ਦੌੜਾਂ ਬਣਾ ਕੇ ਬੰਗਲਾਦੇਸ਼ ਸਾਹਮਣੇ ਪਹਾੜ ਵਰਗਾ ਟੀਚਾ ਰੱਖ ਦਿੱਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਸ਼ੱਬੀਰ ਰਹਿਮਾਨ (102) ਦੀ ਧੂੰਆਂਧਾਰ ਸੈਂਕੜੇ ਵਾਲੀ ਪਾਰੀ ਦੇ ਬਾਵਜ਼ੂਦ 47.2 ਓਵਰਾ ‘ਚ 242 ਦੋੜਾਂ ‘ਤੇ ਸਿਮਟ ਗਈ ਸਾਊਦੀ ਨੇ ਬੰਗਲਾਦੇਸ਼ ਦੇ ਚੋਟੀ ਕ੍ਰਮ ਦੇ ਤਿੰਨ ਬੱਲੇਬਾਜ਼ਾਂ ਨੂੰ ਸਿਰਫ ਤਿੰਨ ਦੌੜਾਂ ‘ਤੇ ਪਵੇਲੀਅਨ ਭੇਜ ਕੇ ਆਪਣੀ ਟੀਮ ਦਾ ਕੰਮ ਅਸਾਨ ਕਰ ਦਿੱਤਾ ਸਾਊਦੀ ਨੈ ਰਹਿਮਾਨ ਨੂੰ ਆਪਣੀ ਗੇਂਦ ‘ਤੇ ਕੈਚ ਕਰਨ ਤੋਂ ਇਲਾਵਾ ਹੇਠਲੇ ਕ੍ਰਮ ‘ਚ ਦੋ ਵਿਥਟਾਂ ਵੀ ਲਈਆਂ

ਸਾਊਦੀ ਨੂੰ ਮੈਨ ਆਫ ਦ ਮੈਚ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਮੈਨ ਆਫ ਦ ਸੀਰੀਜ਼ ਦਾ ਪੁਰਸਕਾਰ ਮਿਲਿਆ ਬੰਗਲਾਦੇਸ਼ ਨੇ ਆਪਣੀਆਂ ਪੰਜ ਵਿਕਟਾਂ 61 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਰਹਿਮਾਨ ਤੇ ਮੁਹੰਮਦ ਸੈਫੁਦੀਨ ਨੇ ਛੇਵੀਂ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ ਰਹਿਮਾਨ ਨੇ 110 ਗੇਂਦਾਂ ‘ਚ 12 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 102 ਦੌੜਾ ਤੇ ਸੈਫੁਦੀਨ ਨੇ 63 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 44 ਦੌੜਾਂ ਬਣਾਂਈਆਂ ਰਹਿਮਾਨ ਆਖਰੀ ਬੱਲੇਬਾਜ਼ ਦੇ ਰੂਪ ‘ਚ ਟੀਮ ਦੇ 242 ਦੌੜਾਂ ਦੇ ਸਕੋਰ ‘ਤੇ ਆਊਟ ਹੋÂੈ ਰਹਿਮਾਨ ਨੇ ਮੇਹਦੀ ਹਸਨ (37) ਨਾਲ ਅੱਠਵੀਂ ਵਿਕਟ ਲਈ 67 ਦੌੜਾਂ ਜੋੜੀਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੂੰ ਪਹਿਲੇ ਓਵਰ ‘ਚ ਤਮੀਮ ਇਕਬਾਲ ਤੇ ਸੌਮਿਆ ਸਰਕਾਰ ਦੇ ਰੂਪ ‘ਚ ਤਕੜਾ ਝਟਕਾ ਲੱਗਾ ਦੋਵਾਂ ਦਾ ਵਿਕਟ ਤੇਜ਼ ਗੇਂਦਬਾਜ਼ ਸਾਊਦੀ ਨੇ ਲਿਆ ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਪੂਰੀ ਤਰ੍ਹਾਂ ਢੇਰ ਹੋ ਗਈ ਤੇ ਅੱਧੀ ਟੀਮ ਸਿਰਫ 61 ਦੌੜਾਂ ‘ਤੇ ਪਵੇਲੀਅਨ ਪਰਤ ਗਈ ਹਾਲਾਂਕਿ ਸ਼ੱਬਰੀ ਰਹਿਮਾਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 102 ਦੌੜਾ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅ ਬੰਗਲਾਦੇਸ਼ ਦੀ ਪੂਰੀ ਟੀਮ 47.2 ਓਵਰਾਂ ‘ਚ 242 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ

ਮੇਜ਼ਬਾਨ ਨਿਊਜ਼ੀਲੈਂਡ ਵੱਲੋਂ ਸਾਊਦੀ ਨੇ ਖਤਰਨਾਕ ਗੇਂਦਬਜ਼ੀ ਕਰਦਿਆਂ 9.2 ਓਵਰਾਂ ‘ਚ 65 ਦੌੜਾਂ ਦੇ ਕੇ ਛੇ ਵਿਕਟਾਂ ਕੱਢੀਆਂ ਜਦੋਂਕਿ ਟ੍ਰੇਂਟ ਬੋਲਟ ਨੇ ਨੌਂ ਓਵਰਾਂ ‘ਚ 37 ਦੌੜਾਂ ਦੇ ਕੇ ਦੋ ਤੇ ਮੁਨਰੋ ਨੇ ਪੰਜ ਓਵਰਾਂ ‘ਚ 18 ਦੌੜਾਂ ਦੇ ਕੇ ਇੱਕ ਵਿਕਟ ਲਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।