ਫ਼ਲ ਮਿਲ ਗਿਆ

ਫ਼ਲ ਮਿਲ ਗਿਆ

ਅੱਠ ਸਾਲਾ ਰਾਹੁਲ ਆਪਣੀ ਉਮਰ ਦੇ ਬੱਚਿਆਂ ‘ਚ ਸਭ ਤੋਂ ਜ਼ਿਆਦਾ ਸ਼ੈਤਾਨ ਸੀ ਉਸਨੂੰ ਰਾਹ ਜਾਂਦੇ ਲੜਾਈ ਕਰਨ ਦਾ ਸ਼ੌਂਕ ਸੀ ਆਪਣੇ ਆਲੇ-ਦੁਆਲੇ ਕਿਸੇ ਅਣਜਾਣ ਬੱਚੇ ਨੂੰ ਵੇਖਦਾ ਤਾਂ ਉਸਨੂੰ ਜਾਣ-ਬੁੱਝ ਕੇ ਛੇੜਦਾ ਜੇਕਰ ਉਹ ਵਿਰੋਧ ਕਰਦਾ ਤਾਂ ਉਸਦੀ ਕੁੱਟਮਾਰ ਕਰ ਦਿੰਦਾ ਰਾਹੁਲ ਦੇ ਦੋਸਤ ਤਾੜੀਆਂ ਮਾਰ ਕੇ ਰਾਹੁਲ ਦਾ ਹੌਂਸਲਾ ਵਧਾਉਂਦੇ ਤਾਂ ਰਾਹੁਲ ‘ਚ ਜੋਸ਼ ਦੁੱਗਣਾ ਹੋ ਜਾਂਦਾ ਇਸ ਤਰ੍ਹਾਂ ਕੁਝ ਹੀ ਸਮੇਂ ‘ਚ ਰਾਹੁਲ ਸ਼ੈਤਾਨ ਦੇ ਨਾਲ-ਨਾਲ ਘੁਮੰਡੀ ਵੀ ਹੋ ਗਿਆ

ਰਾਹੁਲ ਲਈ ਕਿਸੇ ਵੀ ਬੱਚੇ ਨਾਲ ਲੜਨਾ ਕੋਈ ਨਵੀਂ ਗੱਲ ਨਹੀਂ ਸੀ ਇੱਕ ਦਿਨ ਕਿਸੇ ਦੂਜੇ ਮੁਹੱਲੇ ਦਾ ਲੜਕਾ ਗੋਬਿੰਦ ਰਾਹੁਲ ਦੀ ਗਲੀ ‘ਚੋਂ ਲੰਘ ਰਿਹਾ ਸੀ, ਕੱਦ-ਕਾਠੀ ‘ਚ ਉਹ ਰਾਹੁਲ ਤੋਂ ਮਜ਼ਬੂਤ ਸੀ ਰਾਹੁਲ ਉਸਦੇ ਸਾਹਮਣੇ ਆ ਗਿਆ ਤੇ ਬੋਲਿਆ, ‘ਮੇਰੀ ਗਲੀ ‘ਚ ਕਿਉਂ ਘੁੰਮ ਰਿਹਾ ਹੈਂ?’

‘ਮੈਂ ਕਿੱਥੇ ਘੁੰਮ ਰਿਹਾ ਹਾਂ, ਮੈਂ ਤਾਂ ਆਪਣੇ ਕੰਮ ਲਈ ਜਾ ਰਿਹਾ ਹਾਂ’ ਗੋਬਿੰਦ ਨੇ ਜਵਾਬ ਦਿੱਤਾ ‘ਆਪਣੇ ਕੰਮ ਲਈ ਜਾ ਰਿਹਾ ਹੈਂ ਤਾਂ ਮੇਰੀ ਗਲੀ ‘ਚ ਕਿਉਂ ਆਇਆ ਹੈਂ?’ ਰਾਹੁਲ ਨੇ ਝੱਟ ਗੋਬਿੰਦ ਦਾ ਕਾਲਰ ਫੜ ਲਿਆ ਤੇ ਉਸਦੀ ਵੱਖੀ ‘ਚ ਇੱਕ ਮੁੱਕਾ ਜੜ ਦਿੱਤਾ ਗੋਬਿੰਦ ਕੁਝ ਸਮਝ ਸਕਦਾ, ਇਸ ਤੋਂ ਪਹਿਲਾਂ ਹੀ ਰਾਹੁਲ ਨੇ ਉਸਨੂੰ ਧੱਕਾ ਦੇ ਦਿੱਤਾ ਗੋਬਿੰਦ ਸੜਕ ‘ਤੇ ਡਿੱਗ ਪਿਆ ਉਸਦੇ ਗੋਡੇ ਛਿੱਲੇ ਗਏ ਗੋਬਿੰਦ ਕੁਝ ਵਿਰੋਧ ਕਰਦਾ,

ਇਸ ਤੋਂ ਪਹਿਲਾਂ ਹੀ ਰਾਹੁਲ ਦੇ ਦੋਸਤ ਉੱਥੇ ਆ ਗਏ ਗੋਬਿੰਦ ਨੇ ਚੁੱਪ-ਚਾਪ ਉੱਥੋਂ ਖਿਸਕਣ ਵਿਚ ਹੀ ਭਲਾਈ ਸਮਝੀ ਇਸ ਘਟਨਾ ਨੂੰ ਕੁਝ ਹੀ ਦਿਨ ਲੰਘੇ ਸਨ ਕਿ ਇੱਕ ਦਿਨ ਰਾਹੁਲ ਆਪਣੇ ਸਾਈਕਲ ‘ਤੇ ਘੁੰਮਦਾ ਹੋਇਆ ਕਿਤੇ ਜਾ ਰਿਹਾ ਸੀ ਕਿ ਉਸਨੂੰ ਗੋਬਿੰਦ ਆਉਂਦਾ ਵਿਖਾਈ ਦਿੱਤਾ ਰਾਹੁਲ ਨੂੰ ਨਾ ਜਾਣੇ ਕੀ ਸੁੱਝੀ ਗੋਬਿੰਦ ਦੇ ਸਾਹਮਣੇ ਸਾਈਕਲ ਰੋਕ ਦਿੱਤਾ ਤੇ ਬੋਲਿਆ, ‘ਅੱਜ ਫਿਰ ਤੂੰ ਮੇਰੇ ਸਾਹਮਣੇ ਘੁੰਮ ਰਿਹਾ ਹੈਂ ਤੇਰੀ ਹਿੰਮਤ ਕਿਵੇਂ ਹੋ ਗਈ ਮੇਰੇ ਮੁਹੱਲੇ ‘ਚ ਵੜਨ ਦੀ?’ ਇਸ ਤੋਂ ਪਹਿਲਾਂ ਕਿ ਗੋਬਿੰਦ ਕੁਝ ਕਹਿੰਦਾ, ਰਾਹੁਲ ਨੇ ਗੋਬਿੰਦ ਦਾ ਕਾਲਰ ਫੜ ਲਿਆ ਗੋਬਿੰਦ ਵੀ ਕਮਜ਼ੋਰ ਨਹੀਂ ਸੀ,

ਉਸਨੇ ਆਪਣਾ ਕਾਲਰ ਛੁਡਾਉਦਿਆਂ ਰਾਹੁਲ ਨੂੰ ਧੌਣ ਤੋਂ ਫੜ ਲਿਆ ਤੇ ਪਟਕਾ ਮਾਰ ਕੇ ਸੜਕ ‘ਤੇ ਸੁੱਟ ਦਿੱਤਾ ਰਾਹੁਲ ਨੇ ਕਦੇ ਨਹੀਂ ਸੋਚਿਆ ਸੀ ਕਿ ਉਸਦੇ ਨਾਲ ਵੀ ਅਜਿਹਾ ਹੋ ਸਕਦਾ ਹੈ ਉਹ ਉੱਠਣ ਲੱਗਾ ਤਾਂ ਗੋਬਿੰਦ ਨੇ ਮੁੜ ਧੱਕਾ ਦੇ ਦਿੱਤਾ ਤੇ ਦੋ-ਤਿੰਨ ਮੁੱਕੇ ਜੜ ਦਿੱਤੇ ਰਾਹੁਲ ਦੀ ਕਮੀਜ਼ ਦੇ ਬਟਨ ਟੁੱਟ ਗਏ ਗੋਬਿੰਦ ਫਿਰ ਵੀ ਨਾ ਮੰਨਿਆ ਉਸਨੇ ਰਾਹੁਲ ਦੇ ਸਾਈਕਲ ਦੀ ਹਵਾ ਕੱਢ ਦਿੱਤੀ ਤੇ ਕਿਹਾ, ‘ਆਪਣੀ ਗਲੀ ‘ਚ ਕੁੱਤਾ ਵੀ ਸ਼ੇਰ ਹੁੰਦਾ ਹੈ, ਤੂੰੰ ਵੀ ਉਹੀ ਏਂ ਜੇ ਲੜਨ ਦਾ ਸ਼ੌਂਕ ਹੈ ਤਾਂ ਗਲੀ ‘ਚੋਂ ਬਾਹਰ ਆ ਕੇ ਆਪਣੀ ਤਾਕਤ ਵਿਖਾ’

ਗੋਬਿੰਦ ਚਲਾ ਗਿਆ ਰਾਹੁਲ ਨੇ ਸਾਈਕਲ ਚੁੱਕਿਆ ਤੇ ਉਸਨੂੰ ਘੜੀਸਦੇ ਹੋਏ ਆਪਣੇ ਘਰ ਪਰਤ ਗਿਆ ਜਾਣ-ਬੁੱਝ ਕੇ ਝਗੜਾ ਕਰਨ ਦਾ ਉਸਨੂੰ ਫਲ ਜੋ ਮਿਲ ਗਿਆ ਸੀ ਇਸ ਘਟਨਾ ਤੋਂ ਬਾਅਦ ਰਾਹੁਲ ਨੂੰ ਸਮਝ ਆ ਗਈ ਤੇ ਸ਼ਾਂਤ ਰਹਿਣ ਲੱਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।