ਜ਼ਿਲੇ ਵਿੱਚ ਘਟੀ ਫਿਰ ਦੂਜੀ ਘਟਨਾ,ਵੱਡੀ ਵਾਰਦਾਤ ਤੋਂ ਲੋਕਾਂ ਵਿੱਚ ਸਹਿਮ
ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ) ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਗਿੱਲ ਵਿਖੇ ਆਜ਼ਾਦੀ ਦਿਹਾੜੇ ‘ਤੇ ਪੰਚਾਇਤ ਘਰ ‘ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਤੇ ਪੰਚਾਇਤ ਨੇ ਖਾਲਿਸਤਾਨ ਦਾ ਝੰਡਾ ਉਥੋਂ ਉਤਾਰ ਦਿੱਤਾ ਹੈ। ਇਸ ਤੋਂ ਇਲਾਵਾ ਮੋਗਾ ‘ਚ ਹੀ ਕੁਝ ਕਾਰਾਂ ‘ਤੇ ਵੀ ਖਾਲਿਸਤਾਨੀ ਲਿਖਿਆ ਦਿਖਿਆ ਗਿਆ ਹੈ। ਝੰਡਾ ਲਹਿਰਾਇਆ ਗਿਆ ਸੀ।ਇਸ ਘਟਨਾ ਤੋਂ ਬਾਅਦ ਪੁਲਿਸ ਵਲੋਂ ਥਾਂ-ਥਾਂ ‘ਤੇ ਨਾਕੇ ਲਗਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਜਿੱਥੇ ਸਾਰਾ ਮੋਗਾ ਪ੍ਰਸ਼ਾਸਨ ਆਜ਼ਾਦੀ ਦਿਵਸ ਮਨਾਉਣ ‘ਚ ਮਸਰੂਫ਼ ਸੀ, ਉੱਥੇ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਕੇਸਰੀ ਰੰਗ ਦਾ ਖ਼ਾਲਿਸਤਾਨੀ ਝੰਡਾ ਲਹਿਰਾ ਦਿੱੱਤਾ।
ਜਿਉਂ ਹੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੂੰ ਇਸ ਘਟਨਾ ਵਾਰੇ ਪਤਾ ਲੱਗਾ ਤਾਂ ਤੁਰੰਤ ਪੁਲਿਸ ਹਰਕਤ ‘ਚ ਆਈ ਤੇ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਖ਼ਾਲਿਸਤਾਨੀ ਝੰਡਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਝੰਡਾ ਕੇਸਰੀ ਰੰਗ ਹੋਣ ਦਾ ਕਿਹਾ ਤਾਂ ਉਨ੍ਹਾਂ ਜਾਂਚ ਕਰਨ ਦਾ ਆਖ ਕੇ ਪੱਲਾ ਝਾੜ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ