ਵਿਧਾਨ ਸਭਾ ਕੰਪਲੈਕਸ ਸਬੰਧੀ ਸਿਖ਼ਰ ‘ਤੇ ਪਹੁੰਚੀ ਜੰਗਟ

Punjab Vidhan Sabha budget session

ਪੰਜਾਬ ਬੋਲਿਆ-60 ਸਾਲ ਪੁਰਾਣਾ ਮਾਮਲਾ, ਨਹੀਂ ਹੋ ਸਕਦਾ ਜਲਦੀ ਵਿਚਾਰ

ਪੰਜਾਬ ਨੇ ਨਹੀਂ ਦਿੱਤਾ ਮੀਟਿੰਗ ਲਈ ਸਮਾਂ, ਹਰਿਆਣਾ ਨੇ ਕੱਢਿਆ ਰਿਮਾਇੰਡਰ

ਅਸ਼ਵਨੀ ਚਾਵਲਾ(ਚੰਡੀਗੜ੍ਹ) ਵਿਧਾਨ ਸਭਾ ਕੰਪਲੈਕਸ ‘ਚ ਆਪਣੀ ਆਪਣੀ ਹਿੱਸੇਦਾਰੀ ਸਬੰਧੀ ਹਰਿਆਣਾ-ਪੰਜਾਬ ‘ਚ ਜੰਗ ਸਿਖਰ ‘ਤੇ ਪਹੁੰਚ ਚੁੱਕੀ ਹੈ ਜਿੱੱਥੇ ਇੱਕ ਪਾਸੇ ਹਰਿਆਣਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਰ ਹਾਲਤ ‘ਚ ਆਪਣੇ ਹਿੱਸੇ ਦੀ 40 ਫੀਸਦੀ ਜਗ੍ਹਾ ਵਿਧਾਨ ਸਭਾ ਕੰਪਲੈਕਸ ‘ਚ ਲੈ ਕੇ ਰਹੇਗਾ ਉੱਥੇ ਪੰਜਾਬ ਨੇ ਇਸ ਮਾਮਲੇ ਨੂੰ 60 ਸਾਲ ਪੁਰਾਣਾ ਕਰਾਰ ਦਿੰਦੇ ਹੋਏ ਜਲਦੀ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਨੇ ਕਿਹਾ ਕਿ ਕਿਹੜੇ ਹੱਕ ਨਾਲ ਹਰਿਆਣਾ ਕੰਪਲੈਕਸ ‘ਚ ਘੱਟ ਜਗ੍ਹਾ ਹੋਣ ਦੀ ਗੱਲ ਕਹਿ ਰਿਹਾ ਹੈ।

ਜਦੋਂ ਕਿ ਹਰਿਆਣਾ ਨੇ ਤਾਂ ਜਗ੍ਹਾ ਜਗ੍ਹਾ ‘ਤੇ ਵਿਧਾਨ ।ਭਾ ਕੰਪਲੈਕਸ ‘ਚ ਨਜਾਇਜ਼ ਕਬਜ਼ੇ ਕੀਤੇ ਹੋਏ ਹਨ,  ਜਿਸ ਨਾਲ ਵਿਧਾਨ ਸਭਾ ਕੰਪਲੈਕਸ ਦੀ ਸ਼ਕਲ-ਸੂਰਤ ‘ਚ ਹੀ ਕਾਫ਼ੀ ਜ਼ਿਆਦਾ ਬਦਲਾਅ ਆ ਚੁੱਕਾ ਹੈ ਇਸ ਜੰਗ ‘ਚ ਹੁਣ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਰਿਮਾਂਇੰਡਰ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿਉਂਕਿ ਗਿਆਨ ਚੰਦ ਗੁਪਤਾ ਵਿਧਾਨ ਸਭਾ ਕੰਪਲੈਕਸ ‘ਚ ਜਗ੍ਹਾ ਦੀ ਲੜਾਈ ਨੂੰ ਲੈ ਕੇ ਇੱਕ ਵਾਰ ਫ਼ਿਰ ਤੋਂ ਸ਼ਾਂਤੀ ਜ਼ਰੀਏ ਨਾਲ ਪੰਜਾਬ ਨਾਲ ਗੱਲਬਾਤ ਦੇ ਜਰੀਏ ਵੀ ਪੰਜਾਬ ਵਿਧਾਨ ਸਭਾ ਦੀ ਵੱਲੋਂ ਮੀਟਿੰਗ ਸੱਦ ਕੇ ਹਰਿਆਣਾ ਦੀ ਜਗ੍ਹਾ ਨਹੀਂ ਦਿੱਤੀ ਗਈ ਤਾਂ ਹਰਿਆਣਾ ਇਸ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੌਰ ਕੋਲ ਲਿਜਾਇਆ ਜਾਵੇਗਾ।

ਪੰਜਾਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਦੀ ਅਪੀਲ ‘ਤੇ ਉਹ ਹਰ ਤਰ੍ਹਾਂ ਦੀ ਮੀਟਿੰਗ ਕਰਨ ਲਈ ਤਾਂ ਤਿਆਰ ਹੈ ਪਰ ਕੰਪਲੈਕਸ ‘ਚ ਹਰਿਆਣਾ ਨੂੰ ਕਿਸੇ ਵੀ ਤਰ੍ਹਾਂ ਹੁਣ ਵੱਖ ਤੋਂ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਜਿੰਨਾ ਪੁਰਾਣਾ ਮਾਮਲਾ ਹੈ, ਓਨਾ ਹੀ ਇਸ ਮਾਮਲੇ ‘ਚ ਬਹੁਤ ਜ਼ਿਆਦਾ ਪੇਚ ਹੈ, ਜਿਸ ਕਾਰਨ ਪੰਜਾਬ ਇਸ ਮਾਮਲੇ ਨੂੰ ਇੱਥੇ ਹੀ ਰੋਕਣ ਦੀ ਗੱਲ ਕਰ ਰਿਹਾ ਹੈ।

ਦੋਸ਼: ਹਰਿਆਣਾ ਨੇ ਵਿਗਾੜੀ ਸੂਰਤ

ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਧਾਨ ਸਭਾ ਵੱਲੋਂ ਰਾਜਪਾਲ ਦੇ ਗੇਟ ਨੇੜੇ ਹੀ ਅਣਅਧਿਕਾਰਤ ਕਬਜ਼ੇ ਕੀਤੇ ਜਾ ਰਹੇ ਹਨ ਜਿਸ ਸਬੰਧੀ ਪੰਜਾਬ ਕਦੇ ਵੀ ਮਾਮਲਾ ਚੁੱਕ ਸਕਦਾ ਹੈ ਪੰਜਾਬ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੈਰੀਟੇਜ ਬਿਲਡਿੰਗ ਹੋਣ ਦੇ ਨਾਲ-ਨਾਲ ਯੂਨੈਸਕੋ ਅਨੁਸਾਰ ਹੀ ਚੱਲ ਰਹੀ ਹੈ ਇਸ ਲਈ ਅਸੀਂ ਇਸ ਵਿਧਾਨ ਸਭਾ ਕੰਪਲੈਕਸ ‘ਚ ਲਾਈ ਗਈ ਲਕੜੀ ਨੂੰ ਵੀ ਉਖਾੜ ਕੇ ਸੁੱਟਿਆ ਜਾ ਚੁੱਕਾ ਹੈ ਕਿਉਂਕਿ ਉਸ ਨਾਲ ਹੈਰੀਟੇਜ ਲੁੱਕ ‘ਚ ਦਿੱਕਤ ਆ ਰਹੀ ਸੀ ਜਦੋਂਕਿ ਦੂਜੇ ਪਾਸੇ ਹਰਿਆਣਾ ਵੱਲੋਂ ਅਣਅਧਿਕਾਰਤ ਕਬਜ਼ਾ ਕਰਦਿਆਂ ਪੂਰੇ ਵਿਧਾਨ ਸਭਾ ਕੰਪਲੈਕਸ ਦਾ ਨਕਸ਼ਾ ਹੀ ਵਿਗਾੜ ਦਿੱਤਾ ਗਿਆ ਹੈ।

ਹਰਿਆਣਾ ਆਪਣਾ ਹਿੱਸਾ ਲੈ ਕੇ ਹੀ ਰਹੇਗਾ, ਇਸ ਲਈ ਭਾਵੇਂ ਉਨ੍ਹਾਂ ਨੂੰ ਕਿਸੇ ਵੀ ਦਰ ‘ਤੇ ਜਾ ਕੇ ਗੁਹਾਰ ਕਿਉਂ ਨਾ ਲਾਉਣੀ ਪਵੇ ਸਾਡੇ ਕੋਲ ਹਰ ਪੱਧਰ ਦੇ ਰਸਤੇ ਖੁੱਲ੍ਹੇ ਹਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਾਂਗੇ ਜੇਕਰ ਗੱਲ ਗੱਲ ਨਾ ਬਣੀ ਤਾਂ ਅੱਗੇ ਰਾਜਪਾਲ ਕੋਲ ਜਾਵਾਂਗੇ।                                                                    ਗਿਆਨ ਚੰਦ ਗੁਪਤਾ, ਹਰਿਆਣਾ ਵਿਧਾਨ ਸਭਾ ਸਪੀਕਰ।

ਸਾਡੇ ਕੋਲ ਨਹੀਂ ਹੈ ਖੁਦ ਲਈ ਥਾਂ: ਮਿਸ਼ਰਾ

ਪੰਜਾਬ ਵਿਧਾਨ ਸਭਾ ਦੀ ਸੈਕ੍ਰੇਟਰੀ ਸ਼ਸ਼ੀ ਲਖਨ ਲਾਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਕੋਲ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਿਠਾਉਣ ਲਈ ਪਹਿਲਾਂ ਤੋਂ ਹੀ ਕਾਫੀ ਘੱਟ ਜਗ੍ਹਾ ਹੈ ਹੁਣ ਹਰਿਆਣਾ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਉਹ ਕਿੱਥੋਂ ਪੂਰਾ ਕਰ ਸਕਦੇ ਹਨ ਜਦੋਂ ਹਰਿਆਣਾ ਅਤੇ ਪੰਜਾਬ ਵਿਧਾਨ ਸਭਾ ਨੂੰ ਵੱਖ ਕੀਤਾ ਗਿਆ ਸੀ, ਉਸ ਸਮੇਂ ਹੀ ਜਗ੍ਹਾ ਦੀ ਵੀ ਵੰਡ ਹੋਈ ਸੀ ਹੁਣ ਉਸ ਸਮੇਂ ਕਿਵੇਂ ਅਤੇ ਕੀ ਹੋਇਆ ਇਸ ਬਾਰੇ ਤਾਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।