ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਮਨੋਰੰਜਨ ਸੁਰਖੀਆਂ ਵਿੱਚ ...

    ਸੁਰਖੀਆਂ ਵਿੱਚ ਕਿਉਂ ਆਈ ‘ਸਸੁਰਾਲ ਸਿਮਰ ਕਾ’ ਦੀ ਜਸਵੀਰ ਕੌਰ?

    Jasveer Kaur, Sasural Simar Kaa, headlines
    Jasveer Kaur Sasural Simar Kaa

    ਧੀ ਦਾ ਨਾਂਅ ਨਾਇਰਾ ਰੱਖਿਆ | Sasural Simar Kaa

    ਮੁੰਬਈ (ਏਜੰਸੀ)। ‘ਸਸੁਰਾਲ ਸਿਮਰ ਕਾ’, ਦੀ ਟੀ.ਵੀ. ਅਦਾਕਾਰਾ ਜਸਵੀਰ ਕੌਰ ਮਾਂ ਬਣ ਚੁੱਕੀ ਹੈ। ਉਨ੍ਹਾਂ ਨੇ 26 ਜੂਨ ਨੂੰ ਐੱਸ. ਐੱਲ. ਰਹੇਜਾ ਹਸਪਤਾਲ ਵਿਚ ਧੀ ਨੂੰ ਜਨਮ ਦਿੱਤਾ ਸੀ। ਜਸਵੀਰ ਨੇ ਧੀ ਦਾ ਨਾਂਅ ਨਾਇਰਾ ਰੱਖਿਆ ਹੈ। ਜਸਵੀਰ ਨੇ ਬੱਚੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਉਹ ਪਤੀ ਵਿਸ਼ਾਲ ਮਦਲਾਨੀ ਨਾਲ ਧੀ ਨੂੰ ਗੋਦ ‘ਚ ਲਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਹਨਾਂ ਦਾ ਇਹ ਪਹਿਲਾ ਬੱਚਾ ਹੈ। ਜਸਵੀਰ ਨੇ ਪਹਿਲਾ ਵਿਆਹ ਅਜੀਜ ਨਾਮ ਦੇ ਸ਼ਖਸ ਨਾਲ 2006 ‘ਚ ਕੀਤਾ ਸੀ ਹਾਲਾਂਕਿ 2 ਸਾਲ ਬਾਅਦ ਹੀ ਕਪੱਲ ਦਾ ਤਲਾਕ ਹੋ ਗਿਆ ਸੀ। (Sasural Simar Kaa)

    ਬਾਅਦ ਵਿਚ ਕਰੀਬ ਦੋ ਸਾਲ ਤੱਕ ਡੇਟਿੰਗ ਤੋਂ ਬਾਅਦ ਜਸਵੀਰ (Sasural Simar Kaa) ਨੇ ਮੁੰਬਈ ਬੇਸਡ ਬਿਜਨਸਮੈਨ ਵਿਸ਼ਾਲ ਮਦਲਾਨੀ ਨਾਲ 28 ਫਰਵਰੀ 2016 ਨੂੰ ਮੰਗਣੀ ਕੀਤੀ। ਇਕ ਮਹੀਨੇ ਬਾਅਦ ਹੀ ਜਸਵੀਰ ਨੇ ਵਿਸ਼ਾਲ ਨਾਲ 6 ਮਾਰਚ ਨੂੰ ਦੂਜਾ ਵਿਆਹ ਕਰ ਲਿਆ। ਜਿਸ ਵਿਚ ਟੀ.ਵੀ. ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਸ਼ਾਮਿਲ ਹੋਏ ਸਨ। ਦੱਸਣਯੋਗ ਹੈ ਕਿ ਛੋਟ ਪਰਦੇ ‘ਤੇ ਜਸਵੀਰ ਨੂੰ ਪਛਾਣ ਸੋਨੀ ਟੀ. ਵੀ. ਦੇ ਸਭ ਤੋਂ ਮਸ਼ਹੂਰ ਸ਼ੋਅ ਸੀ. ਆਈ. ਡੀ. ਨਾਲ ਮਿਲੀ ਸੀ। ਇਸ ਤੋਂ ਬਾਅਦ ਜਸਵੀਰ ਨੇ ‘ਸਸੁਰਾਲ ਸਿਮਰ ਕਾ’ ‘ਚ ਅਹਿਮ ਕਿਰਦਾਰ ਨਿਭਾਇਆ। ਇਸ ਸ਼ੋਅ ਜਸਵੀਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

    LEAVE A REPLY

    Please enter your comment!
    Please enter your name here