ਮਹਾਂ ਸ਼ਹੀਦ ਜਸਵਿੰਦਰ ਸਿੰਘ ਇੰਸਾਂ ਨੂੰ ਦਿੱਤੀਆਂ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ

Jassavinder Singh, Emotional

ਸ਼ਹੀਦ ਦੇ ਪਰਿਵਾਰ ਨੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਬੂਟੇ

5 ਪਰਿਵਾਰਾਂ ਨੂੰ ਰਾਸ਼ਨ ਤੇ ਪੰਜ ਪਰਿਵਾਰਾਂ ਨੂੰ ਦਿੱਤੇ ਕੱਪੜੇ

ਤੇਜ਼ ਗਰਮੀ ਦੇ ਬਾਵਜ਼ੂਦ ਹਜ਼ਾਰਾਂ ਲੋਕਾਂ ਨੇ ਪਹੁੰਚ ਕੇ ਜਸਵਿੰਦਰ ਇੰਸਾਂ ਨੂੰ ਕੀਤਾ ਸਜਦਾ

ਮਨਜੀਤ ਨਰੂਆਣਾ/ਸੁਖਨਾਮ ਇੰਸਾਂ, ਚੁੱਘੇ ਕਲਾਂ

ਡੇਰਾ ਸੱਚਾ ਸੌਦਾ ਸਰਸਾ ਵਿਰੁੱਧ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਨਾ ਸਹਾਰਦਿਆਂ ਚੜ੍ਹਦੀ ਉਮਰੇ ਸ਼ਹਾਦਤ ਪਾ ਗਏ ਮਹਾਂ ਸ਼ਹੀਦ ਜਸਵਿੰਦਰ ਸਿੰਘ ਇੰਸਾਂ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਉਨ੍ਹਾਂ ਦੀ 12ਵੀਂ ਬਰਸੀ ਮੌਕੇ ਪਿੰਡ ਤਿਉਣਾ ਦੇ ਨਾਮ ਚਰਚਾ ਘਰ (ਬਲਾਕ ਚੁੱਘੇ ਕਲਾਂ) ਵਿਖੇ ਤੇਜ਼ ਗਰਮੀ ਦੇ ਬਾਵਜੂਦ ਹਜ਼ਾਰਾਂ ਦੀ ਤਾਦਾਦ ‘ਚ ਪਹੁੰਚੀ ਹੋਈ ਸਾਧ-ਸੰਗਤ ਵੱਲੋਂ ਭਾਵ-ਭਿੰਨੀ ਸ਼ਰਧਾਂਜ਼ਲੀ ਦਿੱਤੀ ਗਈ ।

ਇਸ ਮੌਕੇ ਮਹਾਂ ਸ਼ਹੀਦ ਜਸਵਿੰਦਰ ਸਿੰਘ ਇੰਸਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਪੰਜਾਬ ਦੇ ਪੰਤਾਲੀ ਮੈਂਬਰ ਬਲਜਿੰਦਰ ਬਾਂਡੀ ਇੰਸਾਂ, ਗੁਰਮੇਲ ਸਿੰਘ ਇੰਸਾਂ ਬਠਿੰਡਾ, ਗੁਰਦੇਵ ਸਿੰਘ ਇੰਸਾਂ ਬਠਿੰਡਾ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਬਲਰਾਜ ਸਿੰਘ ਇੰਸਾਂ ਬਾਹੋ ਸਿਵੀਆਂ ਨੇ ਕਿਹਾ ਕਿ ਜਦ 2007 ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਰ ਰਹੀ ਇਨਸਾਨੀਅਤ ਨੂੰ ਮੁੜ ਸੁਰਜੀਤ ਕਰਨ ਲਈ ਜਾਮ-ਏ-ਇੰਸਾਂ ਰੂਹਾਨੀ ਜਾਮ ਪਿਆਇਆ ਤਾਂ ਕੁਝ ਸ਼ਰਾਰਤੀ ਤਾਕਤਾਂ ਨੇ ਡੇਰਾ ਸੱਚਾ ਸੌਦਾ ਵਿਰੁੱਧ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸ਼ਰਾਰਤੀ ਅਨਸਰਾਂ ਵੱਲੋਂ ਡੇਰਾ ਪ੍ਰੇਮੀਆਂ ਦੇ ਸ਼ਮਸ਼ਾਨਘਾਟ ‘ਚ ਸਸਕਾਰ ਰੋਕ ਦਿੱਤੇ ਗਏ, ਨਾਮ ਚਰਚਾ ਬੰਦ ਕਰ ਦਿੱਤੀ ਗਈ ਤੇ ਪ੍ਰੇਮੀਆਂ ‘ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਗਏ ਇਨ੍ਹਾਂ ਜ਼ੁਲਮਾਂ ਨੂੰ ਨਾ ਸਹਾਰਦਿਆਂ ਜਸਵਿੰਦਰ ਸਿੰਘ ਇੰਸਾਂ ਨੇ ਚੜ੍ਹਦੀ ਉਮਰੇ ਸ਼ਹੀਦੀ ਜਾਮ ਪੀ ਕੇ ਆਪਣੇ ਆਪ ਨੂੰ ਮਾਨਵਤਾ ਦੇ ਲੇਖੇ ਲਾ ਦਿੱਤਾ। ਉਨ੍ਹਾਂ ਕਿਹਾ ਕਿ ਪਿਤਾ ਦੇ ਘਰ ਇਕੱਲਾ-ਇਕੱਲਾ ਪੁੱਤ ਹੋਵੇ, ਉੱਚਾ ਘਰਾਣਾ ਹੋਵੇ, ਘਰ ‘ਚ ਕੋਈ ਕਮੀ ਨਾ ਹੋਵੇ ਤੇ ਖਿਆਲ ਮੁਰਸ਼ਦ ਵੱਲ ਹੋਵੇ ਬਹੁਤ ਵੱਡੀ ਗੱਲ ਹੈ।

ਉਨ੍ਹਾਂ ਕਿਹਾ ਕਿ ਕੁਰਬਾਨੀ ਸ਼ਬਦ ਕਹਿਣਾ ਸੌਖਾ ਹੈ ਪ੍ਰੰਤੂ ਕਰਨੀ ਬਹੁਤ ਔਖੀ ਹੈ ਜੋ ਜਸਵਿੰਦਰ ਇੰਸਾਂ ਨੇ ਕਰਕੇ ਵਿਖਾਈ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਯਾਦ ‘ਚ ਸਾਧ ਸੰਗਤ ਦੇਸ਼-ਵਿਦੇਸ਼ ‘ਚ ਬੈਠੀ ਵੀ ਮਾਨਵਤਾ ਭਲਾਈ ਦੇ ਕਾਰਜ ਕਰਦਿਆਂ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਨਾਮ ਚਰਚਾ ਦੌਰਾਨ ਸ਼ਹੀਦ ਦੇ ਪਰਿਵਾਰ ਵੱਲੋਂ 5 ਅਤੀ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ 5 ਜ਼ਰੂਰਤਮੰਦ ਔਰਤਾਂ ਤੇ ਪੁਰਸ਼ਾਂ ਨੂੰ ਨਵੇਂ ਕੱਪੜੇ ਦਿੱਤੇ ਗਏ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਮਹਾਂ ਸ਼ਹੀਦ ਦੇ ਪਰਿਵਾਰ ਵੱਲੋਂ ਪੌਦੇ ਵੀ ਲਗਾਏ ਗਏ ਨਾਮ ਚਰਚਾ ਦੌਰਾਨ ਬਲਾਕ ਚੁੱਘੇ ਕਲਾਂ ਦੀ ਸਾਧ ਸੰਗਤ ਵੱਲੋਂ ਸ਼ਰਧਾਂਜ਼ਲੀ ਸਮਾਗਮ ‘ਚ ਆਉਣ ਵਾਲੀ ਸੰਗਤ ਲਈ ਠੰਢੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

ਇਸ ਮੌਕੇ ਪੰਤਾਲੀ ਮੈਂਬਰ ਪੰਜਾਬ ਸੇਵਕ ਇੰਸਾਂ ਗੋਨਿਆਣਾ ਮੰਡੀ, ਜਸਵੰਤ ਸਿੰਘ ਗਰੇਵਾਲ ਇੰਸਾਂ, ਸੰਤੋਖ ਇੰਸਾਂ, ਭੈਣ ਬਿਮਲਾ ਦੇਵੀ ਇੰਸਾਂ ਬਹਿਮਣ ਦੀਵਾਨਾ, ਮਾਧਵੀ ਇੰਸਾਂ ਬਠਿੰਡਾ, ਪਰਮਜੀਤ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਵਿਨੋਦ ਇੰਸਾਂ ਬਠਿੰਡਾ, 45 ਮੈਂਬਰ ਯੂਥ ਸੱਤਿਆ ਇੰਸਾਂ, ਚਰਨਜੀਤ ਇੰਸਾਂ, ਸਾਧ ਸੰਗਤ ਰਾਜਨੀਤਿਕ ਵਿੰਗ ਊਧਮ ਸਿੰਘ ਭੋਲਾ ਇੰਸਾਂ ਮੱਲਵਾਲਾ, ਮਹਾਂ ਸ਼ਹੀਦ ਗੁਰਜੀਤ ਇੰਸਾਂ ਦਾ ਪਰਿਵਾਰ, ਮਹਾਂ ਸ਼ਹੀਦ ਸ਼ਾਮ ਸ਼ੁੰਦਰ ਇੰਸਾਂ ਦਾ ਪਰਿਵਾਰ, ਭਗਤ ਸ਼ਹੀਦ ਦੀਪਕ ਇੰਸਾਂ ਦੇ ਪਰਿਵਾਰ ਤੋਂ ਇਲਾਵਾ ਬਲਾਕ ਚੁੱਘੇ ਕਲਾਂ, ਬਠਿੰਡਾ, ਬਾਂਡੀ ਤੇ ਰਾਮਾਂ ਨਸੀਬਪੁਰਾ ਦੀ ਸਾਧ ਸੰਗਤ, ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਵੀਰ, ਭੈਣਾਂ, ਸੇਵਾ ਸੰਮਤੀ ਦੇ ਮੈਂਬਰ, ਵੱਡੀ ਗਿਣਤੀ ‘ਚ ਸਾਧ-ਸੰਗਤ ਤੋਂ ਇਲਾਵਾ ਮਹਾਂ ਸ਼ਹੀਦ ਜਸਵਿੰਦਰ ਇੰਸਾਂ ਦੇ ਰਿਸ਼ਤੇਦਾਰ ਮੌਜੂਦ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।