ਜੰਡਵਾਲਾ ਖਰਤਾ ਕੋਲੋ ਲੰਘਦੀ ਮਾਇਨਰ ਵਿੱਚ ਪਾੜ

Fazilka News

ਵਿਧਾਇਕ ਨਰਿੰਦਰਪਾਲ ਸਵਨਾ ਆਪਣੀ ਟੀਮ ਨਾਲ ਪੁੱਜੇ | Fazilka News

  • ਪਾੜ ਭਰਨ ਵਿੱਚ ਹੱਥੀ ਕੀਤੀ ਮਦਦ | Fazilka News

ਫਾਜ਼ਿਲਕਾ (ਰਜਨੀਸ਼ ਰਵੀ)। ਹਲਕਾ ਫਾਜ਼ਿਲਕਾ ਵਿਖੇ ਪਿੰਡ ਜੰਡਵਾਲਾ ਖਰਤਾ ਕੋਲੋ ਲੰਘਦੀ ਮਾਇਨਰ ਵਿੱਚ ਪਾੜ ਪੈ ਜਾਣ ਦੀ ਸੂਚਨਾ ਮਿਲੀ ਹੈ। ਇਸ ਸੰਬਧੀ ਮਿਲੀ ਜਾਨਕਾਰੀ ਅਨੁਸਾਰ 50 ਏਕੜ ਤੋ ਵੱਧ ਜਮੀਨ ਵਿੱਚ ਪਾਣੀ ਭਰਨ ਗਿਆ ਦੱਸਿਆ ਜਾਦਾ ਹੈ । ਜਦੋ ਉਪਰੋਕਤ ਨਹਿਰ ਟੁੱਟਣ ਦੀ ਖਬਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਨੂੰ ਮਿਲੀ ਤਾ ਉਹ ਆਪਣੀ ਟੀਮ ਸਮੇਤ ਮੌਕੇ ਤੇ ਪੁੱਜ ਗਏ ਅਤੇ ਪਾੜ ਭਰਨ ਵਿੱਚ ਲੱਗ ਗਏ।

ਇਸ ਮੌਕੇ ਤੇਜੀ ਨਾਲ ਪਾੜ ਭਰਨ ਅਤੇ ਫਸਲਾ ਦੇ ਹੋਰ ਨੁਕਸਾਨ ਤੋ ਬਚਾਉ ਲਈ ਵੱਡੀ ਮਸੀਨਰੀ ਮੰਗਵਾ ਕੇ ਰਾਹਤ ਕਾਰਜ ਤੇਜੀ ਨਾਲ ਜਾਰੀ ਹੈ ਅਤੇ ਕੰਮ ਵਿੱਚ ਖੁੱਦ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਲੱਗੇ ਹੋਏ ਹਨ । ਇਸ ਮੌਕੇ ਕਿਸਾਨਾ ਨੇ ਦੱਸਆ ਕਿ ਉਹਨਾ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਸਦਾ ਮੁਆਵਜਾ ਦਿੱਤਾ ਜਾਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ