ਆਈਯੂਐੱਮਐੱਲ ਵੱਲੋਂ ਸੀਏਏ ਨਾਲ ਜੁੜੀਆਂ ਦੋ ਹੋਰ ਅਰਜ਼ੀਆਂ ਸੁਪਰੀਮ ਕੋਰਟ ‘ਚ ਦਾਖ਼ਲ

IUML, Petitions, Related CAA, Supreme Court

ਆਈਯੂਐੱਮਐੱਲ ਵੱਲੋਂ ਸੀਏਏ ਨਾਲ ਜੁੜੀਆਂ ਦੋ ਹੋਰ ਅਰਜ਼ੀਆਂ ਸੁਪਰੀਮ ਕੋਰਟ ‘ਚ ਦਾਖ਼ਲ

ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ (ਸੀਏਏ) CAA ਦੇ ਖਿਲਾਫ਼ ਸੁਪਰੀਮ ਕੋਰਟ ‘ਚ ਸਭ ਤੋਂ ਪਹਿਲਾਂ ਅਰਜ਼ੀ ਦਾਖ਼ਲ ਕਰਨ ਵਾਲੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਨੇ ਇਸ ਨਾਲ ਜੁੜੀਆਂ ਦੋ ਹੋਰ ਅਰਜ਼ੀਆਂ ਵੀਰਵਾਰ ਨੂੰ ਦਾਖ਼ਲ ਕੀਤੀਆਂ। ਆਪਣੀ ਪਹਿਲੀ ਅਰਜ਼ੀ ‘ਚ ਲੀਗ ਨੇ ਸੀਏਏ ਨੂੰ ਲਾਗੂ ਕਰਨ ਸਬੰਧੀ 10 ਜਨਵਰੀ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ, ਉੱਥੇ ਹੀ ਦੂਜੀ ਅਰਜ਼ੀ ‘ਚ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਕੀ ਰਾਸ਼ਟਰੀ ਨਾਗਰਿਕਤਾ ਰਿਜਸਟਰ (ਐੱਨਆਰਸੀ) ਨੂੰ ਪੂਰੇ ਦੇਸ਼ ‘ਚ ਲਾਗੂ ਕੀਤਾ ਜਾਵੇਗਾ। ਲੀਗ ਨੇ ਇਹ ਵੀ ਜਾਨਣਾ ਚਹਿਆ ਹੈ ਕਿ ਕੀ ਐੱਨਆਰਸੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨਪੀਆਰ) ਨਾਲ ਸਬੰਧਿਤ ਪ੍ਰਕਿਰਿਆ ਇੱਕ ਦੂਜੇ ਨਾਲ ਜੁੜੀਆਂ ਹੋਣਗੀਆਂ। ਆਈਐੱਸਐੱਮਐੱਲ ਨੇ ਸਭ ਤੋਂ ਪਹਿਲਾਂ ਨਾਗਰਿਕਤਾ ਸੋਧ ਬਿੱਲ ਦੇ ਸੰਸਦ ‘ਚ ਪਾਸ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਸੰਵਿਧਾਨਿਕ ਵਿਧਾਨਿਕਤਾ ਨੂੰ ਚੁਣੌਤੀ ਦਿੰਦੇ ਹੋਏ ਅਰਜ਼ੀ ਦਾਖ਼ਲ ਕੀਤੀ ਸੀ। CAA

  • ਜ਼ਿਕਰਯੋਗ ਹੈ ਕਿ ਸੀਏਏ ਦੇ ਖਿਲਾਫ਼ ਕਰੀਬ 60 ਅਰਜ਼ੀਆਂ ਸੁਪਰੀਮ ਕੋਰਟ ‘ਚ ਪੈਂਡਿੰਗ ਹਨ
  • ਜਿਨ੍ਹਾਂ ਦੀ ਸੁਣਵਾਈ 22 ਜਨਵਰੀ ਨੂੰ ਹੋਣੀ ਹੈ।

ਆਈਐੱਸਐੱਮਐੱਲ ਨੇ ਸਭ ਤੋਂ ਪਹਿਲਾਂ ਨਾਗਰਿਕਤਾ ਸੋਧ ਬਿੱਲ ਦੇ ਸੰਸਦ ‘ਚ ਪਾਸ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਸੰਵਿਧਾਨਿਕ ਵਿਧਾਨਿਕਤਾ ਨੂੰ ਚੁਣੌਤੀ ਦਿੰਦੇ ਹੋਏ ਅਰਜ਼ੀ ਦਾਖ਼ਲ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

CAA