ਮੈਟਰੋ ਟਰੈਕ ‘ਤੇ ਵਿਅਕਤੀ ਦੇ ਕੁੱਦਣ ਨਾਲ ਬਲੂ ਲਾਈਨ ਸੇਵਾ ਪ੍ਰਭਾਵਿਤ

Blue Line, Service, Affected, Jumping, A Person, Metro Track

ਮੈਟਰੋ ਟਰੈਕ ‘ਤੇ ਵਿਅਕਤੀ ਦੇ ਕੁੱਦਣ ਨਾਲ Blue Line ਸੇਵਾ ਪ੍ਰਭਾਵਿਤ
ਇੱਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਪ੍ਰਭਾਵਿਤ ਰਹੀ ਸੇਵਾ

ਨਵੀਂ ਦਿੱਲੀ, ਏਜੰਸੀ। ਦਿੱਲੀ ਮੈਟਰੋ ਦੇ ਦੁਆਰਕਾ ਮੋੜ ਸਟੇਸ਼ਨ ‘ਤੇ ਵੀਰਵਾਰ ਸਵੇਰੇ ਇੱਕ ਵਿਅਕਤੀ ਦੇ ਟਰੈਕ ‘ਤੇ ਕੁੱਦ ਜਾਣ ਨਾਲ ਦੁਆਰਕਾ ਸੈਕਟਰ 21 ਅਤੇ ਰਾਜੀਵ ਚੌਕ ਦਰਮਿਆਨ ਚੱਲਣ ਵਾਲੀ ਬਲੂ ਲਾਈਨ ਸੇਵਾ ਕਰੀਬ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਲਈ ਪ੍ਰਭਾਵਿਤ ਰਹੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਆਰਕਾ ਮੋੜ ਮੈਟਰੋ ਸਟੇਸ਼ਨ ‘ਤੇ ਇੱਕ ਯਾਤਰੀ ਦੇ ਟਰੈਕ ‘ਤੇ ਕੁੱਦ ਜਾਣ ਤੋਂ ਬਾਅਦ ਰੇਲ ਸੇਵਾਵਾਂ ‘ਚ ਅੜਿੱਕਾ ਪਿਆ ਹੈ। ਡੀਐਮਆਰਸੀ ਨੇ ਹੋਰ ਟਵੀਟ ‘ਚ ਕਿਹਾ ਕਿ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਯਾਤਰੀਆਂ ਨੇ ਹਾਲਾਂਕਿ ਮੈਟਰੋ ਦੇ ਕਾਫੀ ਰੁਕ ਰੁਕ ਕੇ ਚੱਲਣ ਦਾ ਆਰੋਪ ਲਗਾਇਆ ਅਤੇ ਮੈਟਰੋ ਸੇਵਾ ਦੇਰੀ ਹੋਣ ‘ਤੇ ਭਾਰੀ ਨਰਾਜ਼ਗੀ ਵੀ ਪ੍ਰਗਟਾਈ। Blue Line

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।