ਮੁੱਦਿਆਂ ਦੀ ਗੱਲ ਸਿਰਫ਼ ਇੱਕ ਦਿਨ ਹੀ ਕਿਉਂ ਹੋਏ

Issues, Matter

ਹਰਿਆਣਾ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਚੋਣ ਪ੍ਰਚਾਰ ‘ਚ ਸਾਰਥਿਕ ਗੱਲਾਂ ਨਾਂਹ ਦੇ ਬਰਾਬਰ ਤੇ ਨਿੰਦਾ ਪ੍ਰਚਾਰ ‘ਤੇ ਹੀ ਜ਼ੋਰ ਹੈ ਮੁੱਦਿਆਂ ਦੀ ਗੱਲ ਤਾਂ ਸਿਰਫ਼ ਇੱਕ ਦਿਨ ਹੀ ਹੁੰਦੀ ਹੈ ਜਦੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਹੈ ਬਾਕੀ ਦੇ ਦਿਨ ਤਾਂ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ‘ਤੇ ਹੀ ਲੱਗਦੇ ਹਨ ਜਨਤਾ ਲਈ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਹੀ ਹੁੰਦੇ ਹਨ ਭਾਵੇਂ ਇਹਨਾਂ ਵਾਅਦਿਆਂ ‘ਚ ਹਵਾਈ ਘੋੜੇ ਵੀ ਦੌੜਾਏ ਜਾਂਦੇ ਹਨ ਫਿਰ ਵੀ ਜਨਤਾ ਇਹਨਾਂ ਨੂੰ ਵਿਚਾਰਦੀ ਤੇ ਇਸ ਨੂੰ ਚੋਣਾਂ ਦਾ ਸਾਰ ਤੱਤ ਮੰਨਦੀ ਹੈ ਕਿਸੇ ਵੀ ਪਾਰਟੀ ਕੋਲ ਦੂਜੀ ਪਾਰਟੀ ਦੇ ਦਾਅਵਿਆਂ/ ਵਾਅਦਿਆਂ ‘ਤੇ ਕਿੰਤੂ-ਪ੍ਰੰਤੂ ਕਰਨ ਜਾਂ ਮੀਨਮੇਖ ਕੱਢਣ ਦਾ ਸਮਾਂ ਨਹੀਂ ਹੈ ਵਿਰੋਧੀ ਧਿਰ ਵੀ ਰੈਲੀਆਂ ‘ਚ ਏਨੀ ਰੁੱਝੀ ਹੈ ਕਿ ਹੁਣ ਭੀੜ ਇਕੱਠੀ ਕਰਨੀ ਹੀ ਉਸ ਦਾ ਇੱਕੋ-ਇੱਕ ਮੂਲ ਮੰਤਰ ਹੈ ਅੰਕੜਿਆਂ, ਤੱਥਾਂ ਬਾਰੇ ਕਿਸੇ ਕੋਲ ਵਿਹਲ ਹੀ ਨਹੀਂ ਵੱਖ-ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਪ੍ਰਸਿੱਧੀ ਦੇ ਬਾਵਜੂਦ ਆਮ ਜਨਤਾ ਸਿਆਸੀ ਰੈਲੀਆਂ ਤੇ ਭਾਸ਼ਣਾਂ ਤੋਂ ਦੂਰ ਹੁੰਦੀ ਜਾਂਦੀ ਹੈ ਕਦੇ ਜ਼ਮਾਨਾ ਸੀ ਜਦੋਂ ਅਨਪੜ੍ਹ ਤੇ ਬਜ਼ੁਰਗ ਲੋਕ ਵੀ ਆਪਣੇ ਮਹਿਬੂਬ ਆਗੂ ਨੂੰ ਵੇਖਣ ਲਈ ਲਈ ਸਾਰਾ-ਸਾਰਾ ਦਿਨ ਉਡੀਕਦੇ ਰਹਿੰਦੇ ਸਨ ਰਾਜਨੀਤਕ ਬਰੀਕੀਆਂ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਆਮ ਆਦਮੀ ਦੇ ਦਿਲ ‘ਤੇ ਕੌਮੀ ਆਗੂ ਦੀ ਅਮਿੱਟ ਛਾਪ ਹੁੰਦੀ ਸੀ।

ਹੁਣ ਤਾਂ ਰੈਲੀਆਂ ‘ਚ ਸਿਰਫ਼ ਵਰਕਰ ਹੀ ਪਹੁੰਚਦੇ ਹਨ ਅਤੇ ਰੈਲੀਆਂ ‘ਚ ਇਕੱਠ ਕਰਨ ਲਈ ਪੂਰਾ ਨੈੱਟਵਰਕ ਬਣਾਇਆ ਜਾਂਦਾ ਹੈ ਜਿੱਥੋਂ ਤੱਕ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਸਵਾਲ ਹੈ ਇੱਥੇ ਸੂਬੇ ਦੇ ਮੁੱਦਿਆਂ ਦਾ ਜ਼ਿਕਰ ਘੱਟ ਤੇ ਰਵਾਇਤੀ ਰਾਸ਼ਟਰੀ ਮੁੱਦਿਆਂ ‘ਤੇ ਇੱਕ-ਦੂਜੇ ‘ਤੇ ਚਿੱਕੜ ਵੱਧ ਉਛਾਲਿਆ ਜਾ ਰਿਹਾ ਹੈ ਸੰਵਾਦ ਦੀ ਪਰੰਪਰਾ ਦਾ ਤਾਂ ਇੱਥੇ ਕੋਈ ਸਵਾਲ ਹੀ ਨਹੀਂ ਸੰਵਾਦ ਉੱਥੇ ਸੰਭਵ ਹੀ ਕਿਵੇਂ ਹੋ ਸਕਦਾ ਹੈ ਜਿੱਥੇ ਦਲਬਦਲੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੋਣ ਜਦੋਂ ਕਿਸੇ ਦੀ ਕੋਈ ਠੋਸ ਵਿਚਾਰਧਾਰਾ ਹੀ ਨਾ ਹੋਵੇ ਤਾਂ ਹੀ ਉਹ ਗੱਲ ਕਿਵੇਂ ਕਰ ਸਕੇਗਾ ਚੋਣਾਂ ਦੀ ਦੁਨੀਆ ਵੱਖਰੀ ਹੀ ਦੁਨੀਆ ਬਣ ਗਈ ਹੈ ਜੋ ਅਸਲੀ ਦੁਨੀਆ ਨਾਲੋਂ ਕੱਟੀ ਗਈ ਹੈ ਲੋਕਤੰਤਰ ‘ਚ ਨੇਤਾ ਆਮ ਹੋ ਗਏ ਹਨ ਤੇ ਲੋਕ ਗਾਇਬ ਹੋ ਰਹੇ ਹਨ ਜਿਨ੍ਹਾਂ ਦੇ ਮਸਲਿਆਂ ‘ਤੇ ਚੋਣਾਂ ਲੜੀਆਂ ਜਾ ਰਹੀਆਂ ਹਨ ਅਸਲ ਵਿਚ ਰੈਲੀਆਂ ‘ਚ ਜਨਤਾ ਦੀ ਦਿਲਚਸਪੀ ਘਟਣ ਦੀ ਵਜ੍ਹਾ ਹੀ ਇਹ ਹੈ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਸੇ ਸਟਾਰ ਪ੍ਰਚਾਰਕ ਨੇ ਰੈਲੀ ‘ਚ ਕੀ ਬੋਲਣਾ ਹੁੰਦਾ ਹੈ ਭਾਸ਼ਣ ਦੀ ਜ਼ਰੂਰਤ ਉਦੋਂ ਹੁੰਦੀ ਸੀ ਜੋ ਸੂਚਨਾ ਤਕਨਾਲੋਜੀ ਦੀ ਘਾਟ ਹੁੰਦੀ ਸੀ ਤੇ ਲੀਡਰ ਨੂੰ ਦੂਰ-ਦੂਰ ਜਾ ਕੇ ਆਪਣੀ ਗੱਲ ਕਹਿਣੀ ਪੈਂਦੀ ਸੀ ਹੁਣ ਤਾਂ ਤਕਨਾਲੋਜੀ ਇੰਨੀ ਜ਼ਿਆਦਾ ਵਿਕਸਿਤ ਹੈ ਕਿ ਹਜਾਰਾਂ ਕਿਲੋਮੀਟਰ ਦੂਰ ਬੈਠਾ ਆਗੂ ਵੀ ਆਪਣੀ ਗੱਲ ਕਹਿ ਸਕਦਾ ਹੈ ਬਸ਼ਰਤੇ ਉਸ ਦੀ ਗੱਲ ਨਵੀਂ ਤੇ ਸਾਰਥਿਕ ਹੋਵੇ ਪੁਰਾਣੀ ਦੂਸ਼ਣਬਾਜੀ ਲੋਕਾਂ ਨੂੰ ਪਸੰਦ ਨਹੀਂ ਆਉਂਦੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।