ਇਸਰੋ, ਇਹ ਦੇਸ਼ ਤੁਹਾਡੇ ਨਾਲ ਹੈ!

Isro, Country

ਨਰਿੰਦਰ ਜਾਂਗੜ

ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਦ ‘ਤੇ ਉੱਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ ਜਿਸ ਤੋਂ ਬਾਦ ਪੀਐਮ ਮੋਦੀ ਨੇ ਸ਼ਨਿੱਚਰਵਾਰ ਨੂੰ ਇਸਰੋ ਸੈਂਟਰ ‘ਚ ਦੇਸ਼ ਨੂੰ ਸੰਬੋਧਨ ਕੀਤਾ ਪੀਐਮ ਨੇ ਵਿਗਿਆਨੀਆਂ ਨੂੰ ਕਿਹਾ, ‘ਹਰ ਮੁਸ਼ਕਲ, ਹਰ ਸੰਘਰਸ਼, ਹਰ ਕਠਿਨਾਈ, ਸਾਨੂੰ ਕੁਝ ਨਵਾਂ ਸਿਖਾ ਕੇ ਜਾਂਦੀ ਹੈ, ਕੁਝ ਨਵੀਆਂ ਖੋਜਾਂ, ਨਵੀਂ ਟੈਕਨਾਲੋਜੀ ਲਈ ਪ੍ਰੇੇਰਿਤ ਕਰਦੀਆਂ ਹਨ ਤੇ ਇਸ ਨਾਲ ਸਾਡੀ ਅੱਗੇ ਦੀ ਸਫ਼ਲਤਾ ਤੈਅ ਹੁੰਦੀ ਹੈ ਵਿਗਿਆਨ ‘ਚ ਅਸਫ਼ਲਤਾ ਨਹੀਂ ਹੁੰਦੀ, ਸਿਰਫ਼ ਪ੍ਰਯੋਗ ਅਤੇ ਯਤਨ ਹੁੰਦੇ ਹਨ ਅਸੀਂ ਸਬਕ ਲੈਣਾ ਹੈ, ਸਿੱਖਣਾ ਹੈ, ਕਾਮਯਾਬੀ ਸਾਡੇ ਨਾਲ ਹੋਵੇਗੀ ਅਸੀਂ ਨਿਸ਼ਚਿਤ ਤੌਰ ‘ਤੇ ਸਫ਼ਲ ਹੋਵਾਂਗੇ ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਇਸਰੋ ਦੇ ਵਿਗਿਆਨੀਆਂ ਦੇ ਨਾਲ ਖੜ੍ਹਾ ਹੈ ਇਸਰੋ ਕਦੇ ਨਾ ਹਾਰ ਮੰਨਣ ਵਾਲੀ ਸੰਸਥਾ ਹੈ ਅੱਜ ਇਸਰੋ ਦੁਨੀਆ ਦੀਆਂ ਮੋਹਰੀ ਸੰਸਥਾਵਾਂ ‘ਚੋਂ ਇੱਕ ਹੈ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ’।

ਪੀਐਮ ਮੋਦੀ ਨੇ ਇਸਰੋ ਚੀਫ਼ ਕੇ ਸਿਵਨ ਨੂੰ ਗਲ਼ੇ ਲਾ ਲਿਆ ਇਸ ਦੌਰਾਨ ਸਿਵਨ ਰੋ ਪਏ, ਖੁਦ ਪੀਐਮ ਵੀ ਭਾਵੁਕ ਹੋ ਗਏ ਵਾਕਈ ਉਹ ਪਲ ਪੂਰੇ ਦੇਸ਼ ਲਈ ਭਾਵੁਕਤਾ ਦਾ ਪਲ ਸੀ ਚੰਦਰਯਾਨ-2 ਨੂੰ ਇਸ ਸਾਲ 22 ਜੁਲਾਈ ਨੂੰ ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫ਼ਟ ਲੈਂਡਿੰਗ ਲਈ ਛੱਡਿਆ ਸੀ ਭਾਰਤ ਦੁਨੀਆ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਚੰਦ ਦੀ ਸਤ੍ਹਾ ‘ਤੇ ਲੈਂਡਿੰਗ ਕਰਨ ਲਈ ਮਿਸ਼ਨ ਸ਼ੁਰੂ ਕੀਤਾ ਹੈ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਯਾਨ ਪਹਿਲੀ ਵਾਰ ਚੰਦਰਮਾ ਦੇ ਜਟਿਲ ਹਿੱਸੇ ‘ਚ ਪਹੁੰਚਣ ਦੀ ਕੋਸਿਸ਼ ਕਰ ਰਿਹਾ ਸੀ।

ਚੰਦਰਯਾਨ-2 ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ ਇਸਦਾ ਪਹਿਲਾ ਭਾਗ ਆਰਬੀਟਰ ਹੈ ਜੋ ਇਸਨੂੰ ਧਰਤੀ ਦੀ ਜਮਾਤ ਤੋਂ ਬਾਹਰ ਭੇਜਦਾ ਹੈ ਚੰਦ ਦੀ ਸਤ੍ਹਾ ‘ਤੇ ਇਸਨੂੰ ਲੈਂਡ ਕਰਾਉਣ ਲਈ ਵਿਕਰਮ ਲੈਂਡਰ ਅਤੇ ਚੰਦ ਦੀ ਸਤ੍ਹਾ ‘ਤੇ ਚੱਲਣ ਲਈ ਇੱਕ ਪ੍ਰਗਿਆਨ ਰੋਵਰ ਹੈ ਜਿਸਦਾ ਮਕਸਦ ਉੱਥੇ ਪਾਣੀ ਦੀ ਮੌਜ਼ਦੂਗੀ, ਚੱਟਾਨਾਂ ਤੇ ਮਿੱਟੀ ਬਣਤਰ, ਆਇਨ ਮੰਡਲ ਸਬੰਧੀ ਜਾਣਕਾਰੀ ਇਕੱਠੀ ਹੈ ਹਾਲਾਂਕਿ ਇਸਰੋ ਨੂੰ ਚੰਦ ਦੇ ਦੱਖਣੀ ਧਰੁਵ ਮਿਸ਼ਨ ਤੋਂ ਪਹਿਲੇ ਹੀ ਯਤਨ ‘ਚ ਅੰਸ਼ਿਕ ਸਫ਼ਲਤਾ ਹੱਥ ਲੱਗੀ ਹੈ ਜੋ ਬਹੁਤ ਵੱਡੀ ਉਪਲੱਬਧੀ ਹੈ ਅਮਰੀਕਾ ਅਤੇ ਰੂਸ ਵਰਗੇ ਵਿਕਸਿਤ ਦੇਸ਼ਾਂ ਨੇ ਕੁੱਲ ਮਿਲਾ ਕੇ 64 ਮਿਸ਼ਨ ਚੰਦ ‘ਤੇ ਭੇਜੇ, ਜਿਸ ‘ਚ 20 ਵਾਰ ਤੋਂ ਜ਼ਿਆਦਾ ਅਸਫ਼ਲਤਾ ਹੱਥ ਲੱਗੀ ।

ਭਾਰਤੀ ਪੁਲਾੜਾ ਵਿਗਿਆਨੀਆਂ ਦੀ ਪਹਿਲ ਹਮੇਸ਼ਾ ਪੁਲਾੜ ਵਿਗਿਆਨ ਦਾ ਪ੍ਰਯੋਗ ਆਮ ਆਦਮੀ ਦੇ ਜੀਵਨ ‘ਚ ਸੁਧਾਰ ਲਿਆਉਣ ਦੀ ਰਹੀ ਹੈ ਵਿਕਰਮ ਸਾਰਾਭਾਈ ਨੇ ਆਪਣੇ ਇੱਕ ਚਰਚਿਤ ਭਾਸ਼ਣ ‘ਚ ਕਿਹਾ ਸੀ, ਇਹ ਭਾਰਤੀ ਵਿਗਿਆਨੀਆਂ ਦੇ ਨਿਰਾਸ਼ਾਵਾਦੀ ਹੋਣ ਦੀ ਨਿਸ਼ਾਨੀ ਨਹੀਂ ਹੈ ਪੁਲਾੜ ਦੇ ਖੇਤਰ ‘ਚ ਦਬਦਬੇ ਲਈ ਜ਼ਰੂਰੀ ਹੈ ਕਿ ਕੋਈ ਦੇਸ਼ ਚੰਦ ਜਾਂ ਪੁਲਾੜ ਦੇ ਮਨੁੱਖੀ ਮਿਸ਼ਨਾਂ ਨਾਲ ਆਪਣੀ ਯੋਗਤਾ ਤੇ ਸਮਰੱਥਾ ਲਗਾਤਾਰ ਸਾਬਤ ਕਰਦਾ ਰਹੇ ਪਿਛਲੇ ਕੁਝ ਸਾਲਾਂ ‘ਚ ਇਸਰੋ ਨੇ ਤਮਾਮ ਕਾਮਯਾਬੀਆਂ ਨਾਲ ਆਪਣੀ ਸਮਰੱਥਾ ਦੁਨੀਆ ਦੇ ਸਾਹਮਣੇ ਰੱਖੀ ਹੈ ਇਸ ਨਾਲ ਪੂਰੇ ਪੁਲਾੜ ਕਾਰੋਬਾਰ ਦੇ ਬਜ਼ਾਰ ‘ਚ ਖਲਬਲੀ ਮੱਚੀ ਹੋਈ ਹੈ ।

ਇਸਰੋ ਦੀ ਕਾਮਯਾਬੀ ਦੀ ਗੱਲ ਕਰੀਏ ਤਾਂ 1969 ‘ਚ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ ਯਾਨੀ ਇਸਰੋ ਦੀ ਸਥਾਪਨਾ ਕੀਤੀ ਗਈ 1972 ‘ਚ ਪੁਲਾੜ ਕਮਿਸ਼ਨ ਅਤੇ ਪੁਲਾੜ ਵਿਭਾਗ ਦਾ ਗਠਨ ਕੀਤਾ ਗਿਆ ਜਿਸਨੇ ਪੁਲਾੜ ਦੀਆਂ ਰਿਸਰਚ ਗਤੀਵਿਧੀਆਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ 70 ਦੇ ਦਹਾਕੇ ‘ਚ ਆਰੀਆਭੱਟ, ਭਾਸਕਰ, ਰੋਹਿਣੀ ਅਤੇ ਐਪਲ ਵਰਗੇ ਪ੍ਰਯੋਗਾਤਮਕ ਉਪਗ੍ਰਹਿ ਪ੍ਰੋਗਰਾਮ ਚਲਾਏ ਗਏ 1975 ‘ਚ ਦੇਸ਼ ਦਾ ਪਹਿਲਾ ਉਪਗ੍ਰਹਿ ਆਰੀਆਭੱਟ ਲਾਂਚ ਕੀਤਾ ਭਾਰਤ 2022 ‘ਚ ਆਪਣੇ ਤਿੰਨ ਯਾਤਰੀਆਂ ਨੂੰ ਇਸਰੋ ਦੇ ਬਣਾਏ ਗਗਨਯਾਨ ‘ਚ ਪੁਲਾੜ ‘ਚ ਭੇਜੇਗਾ ਇਸ ਨਾਲ ਪੁਲਾੜ ‘ਚ ਰਿਸਰਚ ਦੇ ਨਵੇਂ ਰਸਤੇ ਖੁੱਲ੍ਹਣਗੇ ਸਭ ਤੋਂ ਅਹਿਮ ਗੱਲ ਹੈ ਕਿ ਇਹ ਅਭਿਆਨ ਸਵਦੇਸ਼ੀ ਹੋਵੇਗਾ ਇਸ ਤਰ੍ਹਾਂ ਇਸਰੋ ਦੀਆਂ ਉਪਲੱਬਧੀਆਂ ਅਣਗਿਣਤ ਹਨ ਅੱਜ ਸਥਿਤੀ ਇਹ ਹੈ ਕਿ ਕਈ ਯੂਰਪੀ ਦੇਸ਼ ਭਾਰਤੀ ਰਾਕੇਟ ਜ਼ਰੀਏ ਆਪਣੇ ਉਪਗ੍ਰਹਿ ਪੁਲਾੜ ‘ਚ ਭੇਜਣਾ ਇਸ ਲਈ ਪਸੰਦ ਕਰਦੇ ਹਨ ਕਿ ਇਹ ਉਨ੍ਹਾਂ ਨੂੰ ਸਸਤਾ ਪੈਂਦਾ ਹੈ ਇਸ ਤੋਂ ਇਲਾਵਾ ਭਾਰਤੀ ਰਾਕੇਟਾਂ ਦੀ ਸਫ਼ਲਤਾ ਦਰ ਵੀ ਕਾਫ਼ੀ ਉੱਚੀ ਹੈ ਇੱਕ ਸਮੇਂ ਅਜਿਹਾ ਵੀ ਸੀ ਜਦੋਂ ਅਮਰੀਕਾ ਨੇ ਭਾਰਤ ਦੇ ਉਪਗ੍ਰਹਾਂ ਨੂੰ ਸਥਾਪਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਅੱਜ ਸਥਿਤੀ ਇਹ ਹੈ ਕਿ ਅਮਰੀਕਾ ਸਮੇਤ ਤਮਾਮ ਦੇਸ਼ ਭਾਰਤ ਦੇ ਨਾਲ ਵਪਾਰਕ ਸਮਝੌਤੇ ਕਰਨ ਦੇ ਇੱਛੁਕ ਹਨ ਇਸਰੋ ਦੀ ਗ੍ਰਾਹਕ ਸੂਚੀ ‘ਚ ਅਰਮੀਕਾ, ਯੂਕੇ, ਕੈਨੇਡਾ, ਜਰਮਨੀ, ਕੋਰੀਆ ਗਣਰਾਜ ਅਤੇ ਸਿੰਗਾਪੁਰ ਸਮੇਤ 28 ਦੇਸ਼ ਸਾਮਲ ਹਨ।

ਕਈ ਲੋਕਾਂ ਦਾ ਤਰਕ ਹੈ ਕਿ ਚੰਦ ‘ਤੇ ਖੋਜ ਕਰਨ ਨਾਲ ਆਖ਼ਰ ਕੀ ਫਾਇਦਾ ਹੋਵੇਗਾ? ਤਾਂ ਇਸਦਾ ਜਵਾਬ ਹੈ ਕਿ ਇੱਥੇ ਹੀਲੀਅਮ-3 ਵਰਗਾ ਬਹੁਮੁੱਲਾ ਖਣਿੱਜ ਮਿਲਣ ਦੀ ਵੀ ਉਮੀਦ ਹੈ ਜਿਸ ਨਾਲ ਊਰਜਾ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਚੰਦ ‘ਤੇ ਖਣਿੱਜ ਅਤੇ ਭਰਪੂਰ ਪਾਣੀ ਮਿਲਦਾ ਹੈ ਤਾਂ ਉੱਥੇ ਨਾ ਸਿਰਫ਼ ਇਨਸਾਨੀ ਬਸਤੀਆਂ ਵਸਾਉਣ ਦੀ ਸੰਭਾਵਨਾ ਨੂੰ ਇੱਕ ਠੋਸ ਅਧਾਰ ਮਿਲ ਜਾਵੇਗਾ, ਸਗੋਂ ਇਸ ਨਾਲ ਚੰਦ ਹੀ ਨਹੀਂ ਬਲਕਿ ਧਰਤੀ ਦੇ ਨਿਰਮਾਣ ਦੇ ਨਵੇਂ ਰਹੱਸਾਂ ਦਾ ਖੁਲਾਸਾ ਹੋ ਸਕਦਾ ਹੈ ਇਸ ਤੋਂ ਇਲਾਵਾ ਇੱਕ ਵੱਡਾ ਫਾਇਦਾ ਇਹ ਹੋ ਸਕਦਾ ਹੈ ਕਿ ਭਵਿੱਖ ‘ਚ ਮੰਗਲ ਆਦਿ ਗ੍ਰਹਿਆਂ ਨੂੰ ਭੇਜੀਆਂ ਜਾਣ ਵਾਲੀਆਂ ਪੁਲਾੜ ਮੁਹਿੰਮਾਂ ਲਈ ਵਸੀਲੇ ਮੁਹੱਈਆ ਕਰਾਉਣ ਤੇ ਪੜਾਅ ਵਜੋਂ ਚੰਦਰਮੇ ਦਾ ਇਸਤੇਮਾਲ ਹੋ ਸਕਦਾ ਹੈ ।

ਇਸਰੋ ਦੇ ਹਾਲੀਆ ਮਿਸ਼ਨ ਦੀ ਸਫ਼ਲਤਾ ਦੇਸ਼ ਦੀ ਪੁਲਾੜ ਸਮਰੱਥਾ ਲਈ ਮੀਲ ਦਾ ਪੱਥਰ ਹੈ ਜਿਸ ਨਾਲ ਭਾਰਤ ਪੁਲਾੜ ਦੇ ਖੇਤਰ ‘ਚ ਇੱਕ ਮਹਾਂਸ਼ਕਤੀ ਦੇ ਤੌਰ ‘ਤੇ Àੁੱਭਰੇਗਾ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ‘ਚ ਇਸਰੋ ਕਾਫ਼ੀ ਮੱਦਦਗਾਰ ਸਾਬਤ ਹੋਵੇਗਾ ਘੱਟ ਲਾਗਤ ਤੇ ਸਫ਼ਲਤਾ ਦੀ ਦਰ ਇਸਰੋ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸਦੀ ਵਜ੍ਹਾ ਨਾਲ ਪੁਲਾੜ ਉਦਯੋਗ ‘ਚ ਆਉਣ ਵਾਲਾ ਸਮਾਂ ਭਾਰਤ ਦੇ ਦਬਦਬੇ ਦਾ ਹੋਵੇਗਾ ਉਮੀਦ ਹੈ ਕਿ ਪੁਲਾੜ ਅਨੁਸੰਧਾਨ ਅਤੇ ਕਾਰੋਬਾਰ ‘ਚ ਭਾਰਤ ਨਵੀਆਂ ਪਿਰਤਾਂ ਪਾਏਗਾ ਚੰਦਰਯਾਨ-2 ਨਾਲ ਸੰਪਰਕ ਦੀ ਉਮੀਦ ਹਾਲੇ ਬਾਕੀ ਸ਼ਾਲਾ! ਇਹ ਉਮੀਦ ਸੱਚ ਹੋ ਜਾਵੇ!

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।