ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Israel Iran C...

    Israel Iran Conflict 2025: ਇਜ਼ਰਾਈਲ ਦਾ ਈਰਾਨੀ ਰੱਖਿਆ ਮੰਤਰਾਲੇ ’ਤੇ ਹਮਲਾ, ਬੁਸ਼ਹਿਰ ’ਚ ਤੇਲ ਡਿਪੂਆਂ ’ਤੇ ਬੰਬਾਰੀ

    Israel Iran Conflict 2025
    Israel Iran Conflict 2025: ਇਜ਼ਰਾਈਲ ਦਾ ਈਰਾਨੀ ਰੱਖਿਆ ਮੰਤਰਾਲੇ ’ਤੇ ਹਮਲਾ, ਬੁਸ਼ਹਿਰ ’ਚ ਤੇਲ ਡਿਪੂਆਂ ’ਤੇ ਬੰਬਾਰੀ

    ਈਰਾਨ ਨੇ ਉੱਨਤ ਬੈਲਿਸਟਿਕ ਮਿਜ਼ਾਈਲ ਦਾਗੀ

    ਤੇਹਰਾਨ (ਏਜੰਸੀ)। Israel Iran Conflict 2025: ਈਰਾਨ ਤੇ ਇਜ਼ਰਾਈਲ ਨੇ ਸ਼ਨਿੱਚਰਵਾਰ ਦੇਰ ਰਾਤ ਇੱਕ ਵਾਰ ਫਿਰ ਇੱਕ ਦੂਜੇ ’ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਪਿਛਲੇ 48 ਘੰਟਿਆਂ ਤੋਂ ਜਾਰੀ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸਨੇ ਤਹਿਰਾਨ ’ਚ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ, ਤਹਿਰਾਨ ਤੇ ਬੁਸ਼ਹਿਰ ’ਚ ਤੇਲ ਡਿਪੂਆਂ ਤੇ ਗੈਸ ਰਿਫਾਇਨਰੀਆਂ ਸਮੇਤ 150 ਤੋਂ ਵੱਧ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਦੋ ਦਿਨਾਂ ਦੀ ਲੜਾਈ ’ਚ ਹੁਣ ਤੱਕ 138 ਈਰਾਨੀ ਮਾਰੇ ਗਏ ਹਨ। Israel Iran Conflict 2025

    ਇਹ ਖਬਰ ਵੀ ਪੜ੍ਹੋ : Corona Virus: ਕੋਰੋਨਾ ਦਾ ਕਹਿਰ, ਨਵੀਂ ਲਹਿਰ ’ਚ ਪਹਿਲੀ ਵਾਰ ਇੱਕ ਦਿਨ ’ਚ 3 ਮੌਤਾਂ, ਹੁਣ ਤੱਕ 11 ਦੀ ਗਈ ਜਾਨ

    ਜਿਨ੍ਹਾਂ ’ਚ 9 ਪ੍ਰਮਾਣੂ ਵਿਗਿਆਨੀ ਤੇ 20 ਤੋਂ ਵੱਧ ਈਰਾਨੀ ਕਮਾਂਡਰ ਸ਼ਾਮਲ ਹਨ। ਇਸ ਤੋਂ ਇਲਾਵਾ, 350 ਤੋਂ ਵੱਧ ਜ਼ਖਮੀ ਹਨ। ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ 7 ਸੂਬਿਆਂ ’ਚ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕੀਤਾ ਗਿਆ ਹੈ। ਈਰਾਨ ਨੇ ਵੀ ਇਜ਼ਰਾਈਲ ’ਤੇ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਹਮਲੇ ’ਚ 13 ਇਜ਼ਰਾਈਲੀ ਲੋਕ ਮਾਰੇ ਗਏ ਹਨ ਤੇ 300 ਤੋਂ ਵੱਧ ਜ਼ਖਮੀ ਹੋਏ ਹਨ। ਈਰਾਨ ਨੇ 3 ਇਜ਼ਰਾਈਲੀ ਐਫ-35 ਜਹਾਜ਼ਾਂ ਨੂੰ ਡੇਗਣ ਦਾ ਵੀ ਦਾਅਵਾ ਕੀਤਾ ਹੈ। Israel Iran Conflict 2025

    ਜਰਮਨੀ, ਫਰਾਂਸ ਤੇ ਬ੍ਰਿਟੇਨ ਈਰਾਨ ਨਾਲ ਗੱਲਬਾਤ ਲਈ ਤਿਆਰ

    ਜਰਮਨੀ, ਫਰਾਂਸ ਤੇ ਬ੍ਰਿਟੇਨ ਤਣਾਅ ਘਟਾਉਣ ਲਈ ਈਰਾਨ ਨਾਲ ਤੁਰੰਤ ਗੱਲਬਾਤ ਲਈ ਤਿਆਰ ਹਨ। ਜਰਮਨ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਨੇ ਕਿਹਾ – ਈਰਾਨ ਪਹਿਲਾਂ ਹੀ ਗੱਲਬਾਤ ਦਾ ਮੌਕਾ ਗੁਆ ਚੁੱਕਾ ਹੈ। ਉਮੀਦ ਹੈ ਕਿ ਈਰਾਨ ਇਸ ਮੌਕੇ ਨੂੰ ਸਵੀਕਾਰ ਕਰੇਗਾ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਲਈ ਇੱਕੋ ਇੱਕ ਸ਼ਰਤ ਇਹ ਹੈ ਕਿ ਈਰਾਨ ਯੂਰਪ ਲਈ ਖ਼ਤਰਾ ਨਾ ਬਣੇ।