ਆਈਪੀਐਸ ਲਕਸ਼ਮੀ ਸਿੰਘ ਹੋਵੇਗੀ ਨੋਇਡਾ ਦੀ ਨਵੀਂ ਪੁਲਿਸ ਕਮਿਸ਼ਨਰ

IPS Lakshmi Singh

ਆਈਪੀਐਸ ਲਕਸ਼ਮੀ ਸਿੰਘ (IPS Lakshmi Singh) ਪੁਲਿਸ ਕਮਿਸ਼ਨਰ

(ਸੱਚ ਕਹੂੰ) ਲਖਨਊ । ਉੱਤਰ ਪ੍ਰਦੇਸ਼ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰਸ਼ਾਸਨਿਕ ਫੇਰਬਦਲ ਦੇ ਹਿੱਸੇ ਵਜੋਂ ਕਈ ਜ਼ਿਲ੍ਹਿਆਂ ਵਿੱਚ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਹੁਕਮਾਂ ਤੋਂ ਬਾਅਦ ਵਾਰਾਣਸੀ, ਆਗਰਾ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਅਯੁੱਧਿਆ, ਮਥੁਰਾ, ਲਖਨਊ, ਬਹਿਰਾਇਚ ਅਤੇ ਪ੍ਰਯਾਗਰਾਜ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ 16 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। (IPS Lakshmi Singh)

ਸੋਮਵਾਰ ਦੇਰ ਰਾਤ ਜਾਰੀ ਹੁਕਮਾਂ ਅਨੁਸਾਰ ਸੀਨੀਅਰ ਆਈਪੀਐਸ ਅਧਿਕਾਰੀ ਲਕਸ਼ਮੀ ਸਿੰਘ (IPS Lakshmi Singh) ਨੂੰ ਗੌਤਮ ਬੁੱਧ ਨਗਰ ਕਮਿਸ਼ਨਰੇਟ ਦਾ ਪੁਲੀਸ ਕਮਿਸ਼ਨਰ ਬਣਾਇਆ ਗਿਆ ਹੈ, ਜਦੋਂ ਕਿ ਨੋਇਡਾ ਦੇ ਪੁਲਿਸ ਕਮਿਸ਼ਨਰ ਆਲੋਕ ਸਿੰਘ ਦਾ ਤਬਾਦਲਾ ਪੁਲਿਸ ਹੈੱਡਕੁਆਰਟਰ ਲਖਨਊ ਕਰ ਦਿੱਤਾ ਗਿਆ ਹੈ। ਸਰਕਾਰੀ ਹੁਕਮਾਂ ਅਨੁਸਾਰ 2000 ਬੈਚ ਦੇ ਆਈਪੀਐਸ ਅਧਿਕਾਰੀ ਅਤੇ ਲਖਨਊ ਰੇਂਜ ਦੇ ਇੰਸਪੈਕਟਰ ਜਨਰਲ ਲਕਸ਼ਮੀ ਸਿੰਘ ਨੂੰ ਨੋਇਡਾ ਦੇ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਕੌਣ ਹੈ ਆਈਪੀਐਸ ਅਧਿਕਾਰੀ ਲਕਸ਼ਮੀ ਸਿੰਘ (IPS Lakshmi Singh)

ਤੇਜ਼ ਤਰਾਰ ਆਈਪੀਐਸ ਅਧਿਕਾਰੀ ਲਕਸ਼ਮੀ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਕਈ ਜ਼ਿਲ੍ਹਿਆਂ ਵਿੱਚ ਸੇਵਾਵਾਂ ਦਿੱਤੀਆਂ ਹਨ। ਉਹ ਇਸ ਤੋਂ ਪਹਿਲਾਂ ਵਾਰਾਣਸੀ ਦੇ ਨਾਲ-ਨਾਲ ਚਿਤਰਕੂਟ, ਗੋਂਡਾ, ਫਾਰੂਖਾਬਾਦ, ਬਾਗਪਤ ਅਤੇ ਬੁਲੰਦਸ਼ਹਿਰ ਵਿੱਚ ਐਸਪੀ ਅਤੇ ਐਸਐਸਪੀ ਵਜੋਂ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਮਾਫੀਆ ਅਤੇ ਸ਼ੰਗੀਨ ਅਪਰਾਧਾਂ ਖਿਲਾਫ ਜ਼ੋਰਦਾਰ ਮੁਹਿੰਮ ਚਲਾ ਕੇ ਕਈ ਵਾਰ ਸੁਰਖੀਆਂ ‘ਚ ਆਈ ਸੀ। ਇਸ ਤੋਂ ਇਲਾਵਾ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਪੁਲਿਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਹਿਮ ਭੂਮਿਕਾ ਨਿਭਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ