ਰਿੰਕੂ ਸਿੰਘ ਨੇ ਜੜੇ ਲਗਾਤਾਰ 5 ਛੱਕੇ
(ਸੱਚ ਕਹੂੰ ਨਿਊਜ਼) ਕੋਲਕਾਤਾ। ਕ੍ਰਿਕਟ ’ਚ ਕੁਝ ਵੀ ਹੋ ਸਕਦਾ ਹੈ। ਆਖਰੀ ਗੇਂਦ ਤੱਕ ਪਤਾ ਨਹੀਂ ਮੈਚ ਕਿੱਧਰ ਪਲਟ ਜਾਵੇ। ਇਸ ਦਾ ਉਦਾਹਰਨ ਰਿੰਕੂ ਸਿੰਘ ਨੇ ਪੰਜ ਛੱਕੇ ਮਾਰ ਕੇ ਦਿੱਤਾ। ਰਿੰਕੂ (Rinku Singh )ਨੇ ਲਗਾਤਾਰ ਪੰਜ ਛੱਕੇ ਮਾਰ ਕੇ ਨਾ ਸਿਰਫ ਟੀਮ ਨੂੰ ਜਿੱਤ ਦਿਵਾ ਸਗੋਂ ਸਭ ਦਾ ਦਿਲ ਵੀ ਜਿੱਤ ਲਿਆ। ਇੱਕ ਸਮੇਂ ਲੱਗ ਰਿਹਾ ਸੀ ਗੁਜਰਾਤ ਇਹ ਮੈਚ ਆਸਾਨੀ ਨਾਲ ਜਿੱਤ ਜਾਵੇਗਾ ਪਰ ਰਿੰਕੂ ਦੇ ਛੱਕਿਆ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਇਹ ਮੈਚ ਗੁਜਰਾਤ ਹਾਰ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਨੇ IPL-2023 ‘ਚ ਦੂਜੀ ਜਿੱਤ ਦਰਜ ਕੀਤੀ। ਟੀਮ ਨੇ ਪਿਛਲੇ ਚੈਂਪੀਅਨ ਗੁਜਰਾਤ ਟਾਈਟਨਜ਼ ਨੂੰ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ 3 ਵਿਕਟਾਂ ਨਾਲ ਹਰਾਇਆ।
ਕੋਲਕਾਤਾ ਨੂੰ ਆਖਰੀ ਓਵਰ ਵਿੱਚ 29 ਦੌੜਾਂ ਬਣਾਉਣੀਆਂ ਸਨ। 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਉਮੇਸ਼ ਯਾਦਵ ਨੇ ਇਕ ਦੌੜ ਲੈ ਕੇ ਸਟਰਾਈਕ ਰਿੰਕੂ ਨੂੰ ਦਿੱਤਾ। ਇਸ ਤੋਂ ਬਾਅਦ ਰਿੰਕੂ ਨੇ ਲਗਾਤਾਰ 5 ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਗੇਂਦਬਾਜ਼ੀ ਕਰ ਰਹੇ ਯਸ਼ ਦਿਆਲ ਨੂੰ ਕੁਝ ਸਮਝ ਨਹੀ ਸੀ ਆ ਰਿਹਾ ਇਹ ਕੀ ਹੋ ਰਿਹਾ ਹੈ। ਰਿੰਕੂ ਨੇ ਇੱਕ ਤੋਂ ਬਾਅਦ 5 ਛੱਕੇ ਲਗਾ ਕੇ ਯੁਵਰਾਜ ਸਿੰਘ ਦੀ ਯਾਦ ਤਾਜ਼ਾ ਕਰ ਦਿੱਤੀ। ਯੁਵਰਾਜ ਸਿੰਘ ਨੇ ਟੀ-20 ’ਚ ਲਗਾਤਾਰ ਛੇ ਛੱਕੇ ਲਾ ਕੇ ਰਿਕਾਇਡ ਕਾਇਮ ਕੀਤਾ ਸੀ।
ਗੁਜਰਾਤ ਨੇ ਦਿੱਤੀ ਸੀ 205 ਦੌੜਾਂ ਦਾ ਟੀਚਾ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 204 ਦੌੜਾਂ ਬਣਾਈਆਂ। ਕੋਲਕਾਤਾ ਦੀ ਟੀਮ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 20 ਓਵਰਾਂ ‘ਚ 7 ਵਿਕਟਾਂ ‘ਤੇ 207 ਦੌੜਾਂ ਹੀ ਬਣਾ ਸਕੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ