ਆਈਪੀਐਲ ਰਿਸ਼ਵਤ ਮਾਮਲਾ : ਰਾਜੀਵ ਸ਼ੁਕਲਾ ਦਾ ਨਿੱਜੀ ਸਕੱਤਰ ਸੈਫ਼ੀ ਬਰਖ਼ਾਸਤ

ਬਰਖ਼ਾਸਤਗੀ ਤੋਂ ਬਾਅਦ ਦਿੱਤਾ ਅਸਤੀਫ਼ਾ | IPL Bribe Case

  • ਖਿਡਾਰੀਆਂ ਤੋਂ ਰਿਸ਼ਵਤ ਲੈਣ ਤੇ ਫਰਜ਼ੀ ਪ੍ਰਮਾਣ ਪੱਤਰ ਦੇਣ ਦਾ ਦੋਸ਼ | IPL Bribe Case
  • ਸ਼ੁਕਲਾ ਨੇ ਫੌਰੀ ਅਸਤੀਫ਼ਾ ਮਨਜ਼ੂਰ ਕਰਨ ਨੂੰ ਕਿਹਾ | IPL Bribe Case

ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. ਚੇਅਰਮੈਲ ਰਾਜੀਵ ਸ਼ੁਕਲਾ ਦੇ ਨਿੱਜੀ ਸਕੱਤਰ ਮੁਹੰਮਦ ਅਕਰਮ ਸੈਫ਼ੀ ‘ਤੇ ਭ੍ਰਿਸ਼ਟਾਚਾਰ ਦੇ ਸਨਸਨੀਖੇਜ਼ ਦੋਸ਼ਾਂ ਨਾਲ ਭਾਰਤੀ ਕ੍ਰਿਕਟ ‘ਚ ਇੱਕ ਵਾਰ ਫਿਰ ਸਨਸਨੀ ਫੈਲ ਗਈ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸੈਫੀ ਨੂੰ ਪਹਿਲਾਂ ਬਰਖ਼ਾਸਤ ਕਰ ਦਿੱਤਾ ਜਿਸ ਤੋਂ ਬਾਅਦ ਸੈਫ਼ੀ ਨੇ ਖ਼ੁਦ ਅਸਤੀਫ਼ਾ ਦੇ ਦਿੱਤਾ।

ਬੀਸੀਸੀਆਈ ਦੀ ਭ੍ਹਿਸ਼ਟਾਚਾਰ ਰੋਕੂ ਇਕਾਈ ਕਰੇਗੀ ਜਾਂਚ

ਇੱਕ ਹਿੰਦੀ ਸਮਾਚਾਰ ਚੈਨਲ ਨੇ ਇੱਕ ਸਟਿੰਗ ਅਪਰੇਸ਼ਨ ‘ਚ ਦਾਅਵਾ ਕੀਤਾ ਸੀ ਕਿ ਸੈਫੀ ਨੇ ਉੱਤਰ ਪ੍ਰਦੇਸ਼ ਟੀਮ ‘ਚ ਖਿਡਾਰੀਆਂ ਦੀ ਚੋਣ ਕਰਾਉਣ ਲਈ ਰਿਸ਼ਵਤ ਅਤੇ ਕੁਝ ਹੋਰ ਚੀਜ਼ਾਂ ਮੰਗੀਆਂ ਸਨ ਇਹਨਾਂ ਦੋਸ਼ਾਂ ਨੇ ਬੀਸੀਸੀਆਈ ‘ਚ ਫਿਰ ਤੋਂ ਤੂਫ਼ਾਨ ਲਿਆ ਦਿੱਤਾ ਹੈ ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਇਸ ਮਾਮਲੇ ‘ਚ ਜਾਂਚ ਦਾ ਭਰੋਸਾ ਵੀ ਦਿੱਤਾ ਹੈ। ਚੈਨਡ ‘ਤੇ ਸਟਿੰਗ ਅਪਰੇਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ੁਕਲਾ ਦਾ ਨਿੱਜੀ ਸਟਾਫ਼ ਖਿਡਾਰੀਆਂ ਦੀ ਚੋਣ ਦੇ ਬਦਲੇ ਰਿਸ਼ਵਤ ਲੈਂਦਾ ਹੈ ਇਸ ਸਟਿੰਗ ‘ਚ ਸ਼ੁਕਲਾ ਦੇ ਨਿੱਜੀ ਸੈਫੀ ਅਤੇ ਕ੍ਰਿਕਟਰ ਰਾਹੁਲ ਸ਼ਰਮਾ ਦਰਮਿਆਨ ਗੱਲਬਾਤ ਨੂੰ ਦਿਖਾਇਆ ਗਿਆ ਹੈ ਜਿਸ ਵਿੱਚ ਸੈਫੀ ਨੇ ਰਾਜ ਦੀ ਟੀਮ ‘ਚ ਰਾਹੁਲ ਦੀ ਚੋਣ ਕਰਨ ਦੇ ਬਦਲੇ ਰਿਸ਼ਵਤ ਦੀ ਗੱਲ ਕੀਤੀ ਹੈ।

ਰਾਜੀਵ ਸ਼ੁਕਲਾ ਪਿਛਲੇ ਲੰਮੇ ਸਮੇਂ ਤੋਂ ਬੀਸੀਸੀਆਈ ਦੇ ਸੀਨੀਅਰ ਅਧਿਕਾਰੀ ਹਨ ਅਤੇ ਦੁਨੀਆਂ ਦੀ ਸਭ ਤੋਂ ਅਮੀਰ ਕ੍ਰਿਕਟ ਲੀਗ ਆਈਪੀਐਲ ਦੇ ਵੀ ਚੇਅਰਮੈਨ ਹਨ ਉਹ ਨਾਲ ਹੀ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯ.ਪੀ.ਸੀ.ਏ.) ‘ਚ ਨਿਰਦੇਸ਼ਕ ਹਨ ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ (ਏ.ਸੀ.ਯੂ.) ਨੇ ਇਸ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਸੈਫੀ ਨੇ ਉਸ ‘ਤੇ ਲੱਗੇ ਦੋਸ਼ਾਂ ਦਾ ਮਾਮਲਾ ਜੋਰ ਫੜਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਅਤੇ ਸ਼ੁਕਲਾ ਦਾ ਕਹਿਣਾ ਹੈ ਕਿ ਇਸਨੂੰ ਫੌਰੀ ਤੌਰ ‘ਤੇ ਮਨਜ਼ੂਰ ਕਰ ਲਿਆ ਜਾਣਾ ਚਾਹੀਦਾ ਹੈ।

ਬੀ.ਸੀ.ਸੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਦਾ ਇਸ ਮਾਮਲੇ ‘ਚ ਕਹਿਣਾ ਹੈ ਕਿ ਇਸ ਵਿੱਚ ਇੱਕ ਜਾਂਚ ਕਮਿਸ਼ਨ ਬਿਠਾਇਆ ਜਾਵੇਗਾ ਇਸ ਤੋਂ ਇਲਾਵਾ ਬੀਸੀਸੀਆਈ ਨੇ ਸੈਫੀ ਤੋਂ ਵੀ ਇਹਨਾਂ ਦੋਸ਼ਾਂ ‘ਤੇ ਸਪੱਸ਼ਟੀਕਰਨ ਮੰਗਿਆ ਹੈ ਜਾਂਚ ਕਮਿਸ਼ਨਰ ਨਿਯੁਕਤ ਹੋਣ ਤੋਂ ਬਾਅਦ ਸੈਫੀ ਤੋਂ ਪੁੱਛÎਗਿੱਛ ਕੀਤੀ ਜਾਵੇਗੀ ਅਤੇ ਆਪਣੀ ਰਿਪੋਰਟ 15 ਦਿਨਾਂ ਅੰਦਰ ਦਿੱਤੀ ਜਾਵੇਗੀ ਸਟਿੰਗ ‘ਚ ਰਾਹੁਲ ਨੇ ਦੋਸ਼ ਲਗਾਇਆ ਹੈ ਕਿ ਸੈਫੀ ਨੇ ਉਸਨੂੰ ਰਾਜ ਦੀ ਟੀਮ ‘ਚ ਚੁਣੇ ਜਾਣ ਲਈ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਸੈਫੀ ‘ਤੇ ਝੂਠੇ ਉਮਰ ਪ੍ਰਮਾਣਪੱਤਰ ਤਿਆਰ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ ਹਾਲਾਂਕਿ ਸੈਫੀ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।