ਬੈਡਮਿੰਟਨ ਵਿਸ਼ਵ ਰੈਂਕਿੰਗ : ਸਿੰਧੂ ਤੀਸਰੇ ਸਥਾਨ ‘ਤੇ ਬਰਕਰਾਰ

ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਬਦੌਲਤ ਦੂਸਰੇ ਨੰਬਰ ਦੀ ਜਾਪਾਨੀ ਅਕਾਨੇ ਤੋਂ ਅੰਕਾਂ ਦਾ ਫ਼ਾਸਲਾ ਘੱਟ ਕੀਤਾ | Badminton World Ranking

ਨਵੀਂ ਦਿੱਲੀ (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੂਸਰੇ ਨੰਬਰ ਦੀ ਜਾਪਾਨੀ ਖਿਡਾਰੀ ਅਕਾਨੇ ਯਾਮਾਗੁਚੀ ਤੋਂ ਆਪਣੇ ਅੰਕਾਂ ਦਾ ਫ਼ਾਸਲਾ ਘੱਟ ਕਰ ਲਿਆ ਹੈ ਸਿੰਧੂ ਨੂੰ ਥਾਈਲੈਂਡ ਓਪਨ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਫਾਈਨਲ ‘ਚ ਪਹੁੰਚਣ ਦੀ ਬਦੌਲਤ ਉਸਨੂੰ 1380 ਅੰਕ ਹਾਸਲ ਹੋਏ ਹਨ ਜਿਸ ਨਾਲ ਹੁਣ ਉਸਦੇ 82034 ਅੰਕ ਹੋ ਗਏ ਹਨ ਸਿੰਧੂ ਅਤੇ ਯਾਮਾਗੁਚੀ ਦਰਮਿਆਨ ਹੁਣ 1449 ਅੰਕਾਂ ਦਾ ਫ਼ਾਸਲਾ ਰਹਿ ਗਿਆ ਹੈ ਸਿੰਧੂ ਦਾ ਆਪਣਾ ਤੀਸਰਾ ਸਥਾਨ ਬਣਿਆ ਹੋਇਆ ਹੈ ਤਾਈਪੇ ਦੀ ਤੇਈ ਜੂ ਯਿਗ 96817 ਅੰਕਾਂ ਨਾਲ ਅੱਵਲ ਸਥਾਨ ‘ਤੇ ਮਜ਼ਬੂਤੀ ਨਾਲ ਬਣੀ ਹੋਈ ਹੈ। (Badminton World Ranking)

ਇੰਡੋਨੇਸ਼ੀਆ ਓਪਨ ਦੇ ਸ਼ੁਰੂਆਤੀ ਗੇੜ ‘ਚ ਬਾਹਰ ਹੋ ਜਾਣ ਵਾਲੀ ਸਾਇਨਾ ਨੇਹਵਾਲ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 10ਵੇਂ ਨੰਬਰ ‘ਤੇ ਖ਼ਿਸਕ ਗਈ ਹੈ ਪੁਰਸ਼ ਰੈਂਕਿੰਗ ‘ਚ ਕਿਦਾਂਬੀ ਸ਼੍ਰੀਕਾਂਤ ਆਪਣੇ ਪੰਜਵੇਂ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਐਚ ਐਸ ਪ੍ਰਣੇ ਤਿੰਨ ਸਥਾਨ ਦੇ ਸੁਧਾਰ ਨਾਲ 11ਵੇਂ ਸਥਾਨ ‘ਤੇ ਆ ਗਿਆ ਹੈ ਸਮੀਰ ਵਰਮਾ ਨੇ ਵੀ ਦੋ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 18ਵੇਂ ਨੰਬਰ ‘ਤੇ ਆ ਗਿਆ ਹੈ ਬੀ.ਸਾਈ ਪ੍ਰਣੀਤ ਤਿੰਨ ਸਥਾਨ ਦੇ ਨੁਕਸਾਨ ਨਾਲ 24ਵੇਂ ਨੰਬਰ ‘ਤੇ ਖ਼ਿਸਕ ਗਿਆ ਹੈ ਪੁਰਸ਼ ਡਬਲਜ਼ ‘ਚ ਸਾਤਵਿਕ ਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ 21ਵੇਂ ਸਥਾਨ ‘ਤੇ ਬਰਕਰਾਰ ਹੈ ਮਹਿਲਾ ਡਬਲਜ਼ ‘ਚ ਟਾੱਪ 25 ‘ਚ ਕੋਈ ਭਾਰਤੀ ਜੋੜੀ ਨਹੀਂ ਹੈ ਜਦੋਂਕਿ ਮਿਕਸਡ ਡਬਲਜ਼ ‘ਚ ਪ੍ਰਣਵ ਚੋਪੜਾ ਅਤੇ ਐਨ ਸਿਕੀ ਰੈਡੀ ਤਿੰਨ ਸਥਾਲ ਖ਼ਿਸ ਕੇ 24ਵੇਂ ਨੰਬਰ ‘ਤੇ ਆ ਗਏ ਹਨ।