ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਸਿੱਧੂ ਨੂੰ ਜੁਆਬ
ਰਫ਼ਤਾਰ ਹੌਲੀ ਕਰਨ ਸਿੱਧੂ ਆਪਣੀ ਨਹੀਂ ਤਾਂ ਹੋਏਗਾ ਨੁਕਸਾਨ, ਹਰ ਕਿਸੇ ਨੂੰ ਰੜਕ ਰਿਹਾ ਐ ਸਿੱਧੂ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਨਵਜੋਤ ਸਿੱਧੂ ਕਿਸੇ ਨੂੰ ਵੀ ਕੁੱਤਾ ਕਹਿਣ ਵਾਲਾ ਕੌਣ ਹੁੰਦਾ ਹੈ। ਉਸ ਨੇ ਕੁੱਤਾ ਕਿਹਨੂੰ ਕਿਹਾ ਹੈ, ਇਹ ਹਰ ਕੋਈ ਜਾਣਦਾ ਹੈ। ਸਿੱਧੂ ਨੂੰ ਆਪਣੀ ਸ਼ਬਦਾਵਲੀ ਨੂੰ ਹੱਦ ਵਿੱਚ ਰੱਖਣ ਦੀ ਜ਼ਰੂਰਤ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਭੱਜ ਰਹੇ ਹਨ। ਜੇਕਰ ਰਫ਼ਤਾਰ ਹੌਲੀ ਨਾ ਕੀਤੀ ਤਾਂ ਨੁਕਸਾਨ ਹੋ ਸਕਦਾ ਹੈ। ਸਿੱਧੂ ਇਸ ਸਮੇਂ ਕਈਆਂ ਦੀ ਅੱਖਾਂ ਵਿੱਚ ਰੜਕਾ ਰਿਹਾ ਹੈ, ਕਿਉਂਕਿ ਉਹ ਆਪਣਾ ਆਪ ਨੂੰ ਹੀ ਸਰਕਾਰ ਸਮਝਦਾ ਹੈ।
ਇਹ ਵੱਡਾ ਹਮਲਾ ਕੈਬਨਿਟ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਹੀ ਸਾਥੀ ਮੰਤਰੀ ਨਵਜੋਤ ਸਿੱਧੂ ‘ਤੇ ਕੀਤਾ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵਜੋਤ ਸਿੱਧੂ ਦੇ ਇੰਟਰਵਿਊ ‘ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਜਿਸ ਵਿੱਚ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਹਮਲਾ ਕਰਨ ਦੇ ਨਾਲ ਹੀ ਕੁਝ ਸਿਆਸੀ ਲੀਡਰਾਂ ਨੂੰ ਕੁੱਤਾ ਤੱਕ ਕਹਿ ਦਿੱਤਾ ਹੈ।
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ ਕਿ ਨਵਜੋਤ ਸਿੱਧੂ ਆਪਣੀ ਸ਼ਬਦਾਵਲੀ ਦੀ ਸਰਹੱਦ ਨੂੰ ਟੱਪਦੇ ਹੋਏ ਕਈਆਂ ਲਈ ਕੁੱਤੇ ਸ਼ਬਦ ਦੀ ਵਰਤੋ ਕਰ ਰਹੇ ਹਨ। ਇਹ ਗੈਰ ਜਰੂਰੀ ਅਤੇ ਗਲਤ ਭਾਸ਼ਾ ਹੈ, ਇਸ ਲਈ ਨਵਜੋਤ ਸਿੱਧੂ ਦੱਸਣ ਕਿ ਉਨਾਂ ਨੇ ਆਖ਼ਰਕਾਰ ਕੁੱਤਾ ਕਿਹਾ ਕਿਹਨੂੰ ਹੈ। ਬਾਜਵਾ ਨੇ ਕਿਹਾ ਕਿ ਸਿੱਧੂ ਨੇ ਹੁਣ ਜੇਕਰ ਕੁੱਤਾ ਕਹਿ ਹੀ ਦਿੱਤਾ ਹੈ ਤਾਂ ਉਨਾਂ ਨੂੰ ਖੁਲ• ਕੇ ਆਪਣੀ ਗੱਲ ਕਰ ਦੇਣੀ ਚਾਹੀਦੀ ਹੈ ਤਾਂ ਕਿ ਹਰ ਕਿਸੇ ਨੂੰ ਪਤਾ ਚਲ ਸਕੇ ਕਿ ਸਿੱਧੂ ਕਿਹਦੇ ਲਈ ਕੀ ਸ਼ਬਦ ਵਰਤ ਰਹੇ ਹਨ।
ਤ੍ਰਿਪਤ ਬਾਜਵਾ ਨੇ ਅੱਗੇ ਕਿਹਾ ਕਿ ਕੁੱਤਾ ਸ਼ਬਦ ਕਾਂਗਰਸ ਦੇ ਲੀਡਰਾਂ ਲਈ ਨਹੀਂ ਵਰਤੀਆਂ ਹੈ ਤਾਂ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ਵੀ ਇਸ ਤਰ•ਾਂ ਦੇ ਸ਼ਬਦ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਸਿੱਧੂ ਨੂੰ ਖੁਲ• ਕੇ ਆਪਣੇ ਦਿਲ ਦੀ ਗਲ ਕਰਨੀ ਚਾਹੀਦੀ ਹੈ। ਉਨਾਂ ਅੱਗੇ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਥੋੜਾ ਜਿਹਾ ਠੰਢਾ ਹੋ ਕੇ ਕੰਮ ਕਰਨ ਅਤੇ ਇੰਨੀ ਤੇਜ਼ ਰਫ਼ਤਾਰ ਨਾਲ ਨਾ ਭੱਜਣ ਜਿਹੜੀ ਹਫ਼ਤਾ ਨਾਲ ਉਹ ਭੱਜ ਰਹੇ ਹਨ। ਉਨਾਂ ਕਿਹਾ ਕਿ ਨਵਜੋਤ ਸਿੱਧੂ ਦੀਆਂ ਇਹੋ ਜਿਹੀਆਂ ਗੱਲਾ ਹਰ ਕਿਸੇ ਨੂੰ ਰੜਕ ਸਕਦੀਆਂ ਹਨ, ਇਸ ਲਈ ਇਹੋ ਜਿਹੀਆਂ ਗੱਲਾ ਕਰਨੀ ਹੀ ਨਹੀਂ ਚਾਹੀਦੀਆਂ ਹਨ।
ਮੈ ਕੌਣ ਹੁੰਦਾ ਹਾਂ ਸਿੱਧੂ ਨੂੰ ਡਰਾਉਣ ਵਾਲਾ
ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਕਿਹਾ ਕਿ ਉਹ ਕੌਣ ਹੁੰਦੇ ਹਨ, ਜਿਹੜਾ ਕਿ ਨਵਜੋਤ ਸਿੰਧੂ ਨੂੰ ਡਰਾਉਣਗੇ। ਉਨ•ਾਂ ਕਿਹਾ ਕਿ ਕੋਈ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਅਤੇ ਨਾ ਹੀ ਅਮਰਿੰਦਰ ਸਿੰਘ ਵੀ ਕਿਸੇ ਨੂੰ ਡਰਾਉਣ ਵਾਲੇ ਹਨ, ਇਸ ਲਈ ਸਿੱਧੂ ਨੂੰ ਇਹੋ ਜਿਹੀਆਂ ਗੱਲਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਖ਼ੁਦ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਿਹਾ ਐ ਸਿੱਧੂ
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਨਵਜੋਤ ਸਿੱਧੂ ਖ਼ੁਦ ਨੂੰ ਹੀ ਆਪਣੀ ਇਮਾਨਦਾਰੀ ਦਾ ਸਰਟੀਫਿਕੇਟ ਦੇਣ ਲਗ ਰਿਹਾ ਹੈ। ਉਨ•ਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਸਿਰਫ਼ ਉਹ ਨਹੀਂ ਸਗੋਂ ਬਹੁਤ ਲੋਕ ਹੋਰ ਵੀ ਇਮਾਨਦਾਰ ਹਨ ਅਤੇ ਇਮਾਨਦਾਰੀ ਦਾ ਸਰਟੀਫਿਕੇਟ ਜਨਤਾ ਦਿੰਦੀ ਹੁੰਦੀ ਹੈ ਕਿ ਕਿਹੜਾ ਚੰਗਾ ਕੰਮ ਕਰ ਰਿਹਾ ਹੈ ਅਤੇ ਕਿਹੜਾ ਚੰਗਾ ਕੰਮ ਨਹੀਂ ਕਰ ਰਿਹਾ ਹੈ।
ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ ਐ
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਨਵਜੋਤ ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ ਹੈ। ਇਸ ਲਈ ਸਿੱਧੂ ਆਪਣੀ ਹਰ ਗਲ ਮਨਵਾਉਣ ਲਈ ਜੋਰ ਨਾ ਦੇਣ। ਉਨਾਂ ਕਿਹਾ ਕਿ ਹਰ ਗੱਲ ਕਿਸੇ ਦੀ ਵੀ ਨਹੀਂ ਮੰਨੀ ਜਾ ਸਕਦੀ ਹੈ। ਕਈ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਉਨਾਂ ਦੀਆਂ ਗੱਲਾ ਵੀ ਨਹੀਂ ਮੰਨਦੇ ਹਨ, ਇਹਦਾ ਮਤਲਬ ਇਹ ਨਹੀਂ ਕਿ ਉਹ ਕੁਝ ਵੀ ਕਹਿਣਗੇ। ਉਨਾਂ ਕਿਹਾ ਕਿ ਸਰਕਾਰ ਵਿੱਚ ਕਈਆਂ ਦੀਆਂ ਗੱਲਾ ਮੰਨ ਲਈਆਂ ਜਾਂਦੀਆਂ ਹਨ ਅਤੇ ਕਈਆਂ ਦੀ ਨਹੀਂ ਮੰਨੀ ਜਾਂਦੀ ਹੈ।
ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਲੈ ਕੇ ਵਧੀਆ ਵਿਵਾਦ
ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਵਿਚਕਾਰ ਪਹਿਲਾਂ ਤੋਂ ਹੀ ਸਬੰਧ ਸੁਖਾਵੇਂ ਨਹੀਂ ਸਨ ਪਰ ਹੁਣ ਤਾਜ਼ਾ ਵਿਵਾਦ ਪੰਜਾਬ ਵਿੱਚ ਬਣ ਰਹੀਂ ਉਹ ਪਾਲਿਸੀ ਦੇ ਕਾਰਨ ਪੈਦਾ ਹੋਇਆ ਹੈ। ਜਿਸ ਰਾਹੀਂ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਣਾ ਹੈ। ਹਾਉਂਸਿੰਗ ਵਿਭਾਗ ਵਲੋਂ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਵਜੋਤ ਸਿੱਧੂ ਪਾਲਿਸੀ ਬਣਾ ਰਹੇ ਹਨ। ਦੋਹਾਂ ਦੀ ਪਾਲਿਸੀ ਵਿੱਚ ਕਾਫ਼ੀ ਜਿਆਦਾ ਫਰਕ ਹੈ ਪਰ ਦੋਹੇ ਹੀ ਇਸ ਨੀਤੀ ਨੂੰ ਬਣਾਉਣ ਵਾਲੀ ਸਬ ਕਮੇਟੀ ਦੇ ਮੈਂਬਰ ਹਨ। ਇਸ ਲਈ ਬੀਤੇ ਦਿਨੀਂ ਮੀਟਿੰਗ ਦੌਰਾਨ ਇਹ ਵਿਵਾਦ ਪੈਦਾ ਹੋਇਆ ਅਤੇ ਨਵਜੋਤ ਸਿੰਧੂ ਨੇ ਇੱਕ ਇੰਟਰਵਿਊ ਦਿੰਦੇ ਹੋਏ ਕਾਫ਼ੀ ਕੁਝ ਵਿਵਾਦ ਗ੍ਰਸਤ ਬਿਆਨ ਦੇ ਦਿੱਤੇ।