ਏਸ਼ੀਅਨ ਖੇਡਾਂ ਲਈ 524 ਮੈਂਬਰੀ ਭਾਰਤੀ ਦਲ ਘੋਸ਼ਿਤ

ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ | Asian Games

ਨਵੀਂ ਦਿੱਲੀ, (ਏਜੰਸੀ)। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਭੇਜਣ ਦਾ ਐਲਾਨ ਕੀਤਾ ਜਿਸ ਵਿੱਚ 36 ਵੱਖ ਵੱਖ ਖੇਡਾਂ ‘ਚ ਅਥਲੀਟ ਤਗਮਿਆਂ ਲਈ ਦਾਅਵੇਦਾਰੀ ਕਰਨਗੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਪਾਲੇਮਬਾਂਗ ‘ਚ 18 ਅਗਸਤ ਤੋਂ ਦੋ ਸਤੰਬਰ ਤੱਕ ਚੱਲਣ ਵਾਲੀਆਂ ਏਸ਼ੀਅਨ ਖੇਡਾਂ ‘ਚ ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ ਹਨ ਇਹਨਾਂ ਚੁਣੇ ਗਏ ਸਾਰੇ ਖਿਡਾਰੀਆਂ ਨੇ ਆਪਣੇ ਆਪਣੇ ਖੇਡ ‘ਚ ਕੁਆਲੀਫਿਕੇਸ਼ਨ ਦੇ ਮਾਪਦੰਡਾਂ ਨੂੰ ਪੂਰਾ ਕੀਤਾ ਹੈ। (Asian Games)

ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ

ਵੱਖ ਵੱਖ ਖੇਡਾਂ ‘ਚ ਭਾਰਤ ਦਾ ਅਥਲੈਟਿਕਸ ਦਲ ਸਭ ਤੋਂ ਵੱਡਾ ਹੈ ਜਿਸ ਵਿੱਚ ਕੁੱਲ 52 ਅਥਲੀਟ ਸ਼ਾਮਲ ਹਨ ਸਾਲ 2014 ਦੀਆਂ ਏਸ਼ੀਅਨ ਖੇਡਾਂ ‘ਚ ਭਾਰਤ ਨੇ 28 ਖੇਡਾਂ ‘ਚ 541 ਮੈਂਬਰੀ ਦਲ ਭੇਜਿਆ ਸੀ ਪਰ ਇਸ ਵਾਰ ਅੱਠ ਨਵੀਆਂ ਖੇਡਾਂ ਦੇ ਅਥਲੀਟਾਂ ਨੂੰ ਵੀ ਦਲ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਕਰਾਟੇ, ਕੁਰਾਸ਼, ਪੇਨਕਾਕ ਸਿਲਾਟ, ਰੋਲਰ ਸਕੇਟਿੰਗ, ਸਾਂਬੋ, ਸੇਪਾਕਟਾਕਰਾ, ਟਰਾਇਥਲਾਨ ਅਤੇ ਸਾਫ਼ਟ ਟੈਨਿਸ ਸ਼ਾਮਲ ਹਨ ਆਈ.ਓ.ਏ. ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਅਸੀਂ ਓਲੰਪਿਕਸ ਟੀਚੇ ਨੂੰ ਧਿਆਨ ‘ਚ ਰੱਖਦਿਆਂ ਇਹਨਾਂ ਖਿਡਾਰੀਆਂ ਨੂੰ ਚੁਣਿਆ ਹੈ ਜੋ 2020 ਟੋਕੀਓ ਓਲੰਪਿਕਸ ‘ਚ ਵੀ ਸਾਡੀ ਤਗਮਾ ਆਸ ਹਨ। (Asian Games)

ਭਾਰਤ ਦਲ (ਪੁਰਸ਼/ਮਹਿਲਾ) ਇਸ ਤਰ੍ਹਾਂ ਹੈ | Asian Games

ਅਥਲੈਟਿਕਸ52, ਹਾਕੀ 36,ਸੇਪਟਾਕਰਾ 24,,ਪੇਨਕਾਕ ਸਿਲਾਟ 22,ਬੈਡਮਿੰਟਨ 20,ਸਪਰਿੰਟ ਤੇ ਕੈਨੋਈ 19,ਕਬੱਡੀ 24,ਕੁਰਾਸ਼ 14,ਨਿਸ਼ਾਨੇਬਾਜ਼ੀ 28,ਵਾਲੀਬਾਲ 28,ਕੁਸ਼ਤੀ 18,ਵੁਸ਼ੂ 13,ਤੀਰੰਦਾਜ਼ੀ 16,ਬਾਸਕਿਟਬਾਲ 12,ਮੁੱਕੇਬਾਜ਼ੀ 10,ਬਾੱਲਿੰਗ 6,ਸਾਈਕਲਿੰਗ 15,ਘੁੜਸਵਾਰੀ 4,ਤਲਵਾਰਬਾਜ਼ੀ 4,ਜਿਮਨਾਸਟਿਕ 10,ਗੋਲਫ਼ 7,ਹੈਂਡਬਾਲ 16,ਜੂਡੋ 6,ਕਰਾਟੇ 2,ਕੁਰਾਸ਼ 14,ਰੋਲਰ ਸਕੇਟਿੰਗ 4,ਰੋਈਂਗ 34,ਸੇਲਿੰਗ 9,ਸਾਂਬੋ 6,ਸਕਐਸ਼ 8,ਅਕਵੈਟਿਕਸ-ਤੈਰਾਕੀ 10 ,ਡਾਈਵਿੰਗ 1,ਟੈਨਿਸ 12,ਤਾਈਕਵਾਂਡੋ 5,ਟਰਾਈਥਲਾਨ 4,ਸਾਫਟ ,ਟੈਨਿਸ 10,ਵੇਟਲਿਫਟਿੰਗ। (Asian Games)