ਫਿੰਚ ਦੀ ਇਤਿਹਾਸਕ ਪਾਰੀ, ਆਸਟਰੇਲੀਆ ਦੀ ਦੂਜੀ ਜਿੱਤ

ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ | Sports News

ਹਰਾਰੇ, (ਏਜੰਸੀ)। ਆਸਟਰੇਲੀਆਈ ਓਪਨਰ ਅਤੇ ਕਪਤਾਨ ਆਰੋਨ ਫਿੰਚ ਨੇ ਧੜੱਲੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 76 ਗੇਂਦਾਂ ‘ਤੇ ਵਿਸ਼ਵ ਰਿਕਾਰਡ 172 ਦੌੜਾਂ ਠੋਕ ਕੇ ਆਸਟਰੇਲੀਆ ਨੂੰ ਜ਼ਿੰਬਾਬਵੇ ਵਿਰੁੱਧ ਤਿਕੋੜੀ ਟਵੰਟੀ20 ਲੜੀ ‘ਚ 100 ਦੌੜਾਂ ਨਾਲ ਜਿੱਤ ਦਿਵਾ ਦਿੱਤੀ ਆਸਟਰੇਲੀਆ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਉਸਨੇ ਕੱਲ ਪਾਕਿਸਤਾਨ ਨੂੰ 9 ਵਿਕਟਾਂ ਨਾਲ ਮਧੋਲਿਆ ਸੀ ਆਸਟਰੇਲੀਆ ਨੇ ਦੋ ਵਿਕਟਾਂ ‘ਤੇ 229 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਜ਼ਿੰਬਾਬਵੇ ਨੂੰ 9 ਵਿਕਟਾਂ ‘ਤੇ 129 ਦੌੜਾਂ ‘ਤੇ ਰੋਕ ਲਿਆ। (Sports News)

ਫਿੰਚ ਨੇ ਖ਼ਤਰਨਾਕ ਬੱਲੇਬਾਜ਼ੀ ਕਰਦੇ ਹੋਏ 76 ਗੇਂਦਾਂ ‘ਤੇ 172 ਦੌੜਾਂ ‘ਚ 16 ਚੌਕੇ ਅਤੇ 10 ਛੱਕੇ ਲਗਾਏ ਉਸਨੇ ਆਪਣੀਆਂ 50 ਦੌੜਾਂ 22 ਗੇਂਦਾਂ ‘ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ, 100 ਦੌੜਾਂ 50 ਗੇਂਦਾਂ ‘ਚ 10 ਚੌਕਿਆਂ ਅਤੇ ਪੰਜ ਛੱਕਿਆਂ ਦੇ ਸਹਾਰੇ ਅਤੇ 150 ਦੌੜਾਂ 69 ਗੇਂਦਾਂ ‘ਚ ਬਣਾਈਆਂ ਫਿੰਚ ਨੇ 100 ਤੋਂ 150 ਤੱਕ ਪਹੁੰਚਣ ਲਈ ਸਿਰਫ਼ 19 ਗੇਂਦਾਂ ਖੇਡੀਆਂ ਮੈਨ ਆਫ਼ ਦ ਮੈਚ ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ ਉਸਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅਗਸਤ 2013 ‘ਚ ਸਾਊਥੈਂਪਟਨ ‘ਚ 63 ਗੇਂਦਾਂ ‘ਚ 156 ਦੌੜਾਂ ਬਣਾਈਆਂ ਸਨ। (Sports News)

ਪਹਿਲੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਵੀ

ਫਿੰਚ ਦਾ ਟਵੰਟੀ20 ਅੰਤਰਰਾਸ਼ਟਰੀ ਮੈਚਾਂ ‘ਚ ਇਹ ਦੂਸਰਾ ਸੈਂਕੜਾ ਹੈ ਆਸਟਰੇਲੀਆ ਨੇ ਇਸ ਦੇ ਨਾਲ ਹੀ ਟੀ20 ਫਾਰਮੇਟ ‘ਚ ਪਹਿਲੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਵੀ ਬਣਾ ਦਿੱਤਾ ਫਿੰਚ ਅਤੇ ਡੀ ਆਰਸੀ ਸ਼ਾਰਟ ਨੇ ਪਹਿਲੀ ਵਿਕਟ ਲਈ 19.2 ਓਵਰਾਂ ‘ਚ 223 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਵਿੱਚ ਸ਼ਾਰਟ ਦੀਆਂ ਸਿਰਫ਼ 46 ਦੌੜਾਂ ਸਨ ਫਿੰਚ ਆਖ਼ਰੀ ਓਵਰ ਦੀ ਚੌਥੀ ਗੇਂਦ ‘ਤੇ ਹਿੱਟ ਵਿਕਟ ਆਊਟ ਹੋਏ ਜ਼ਿੰਬਾਬਵੇ ਲਈ ਸੋਲੋਮਨ ਮਾਇਰ ਨੇ ਸਭ ਤੋਂ ਜ਼ਿਆਦਾ 28 ਦੌੜਾਂ ਬਣਾਈਆਂ ਐਂਡਰਿਊ ਟਾਈ ਨੇ 12 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਐਸ਼ਟਨ ਏਗਰ ਨੇ 16 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Sports News)