ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ’ਚ ਕਰ ਦਿੱਤਾ ਇੰਟਰਨੈਟ ਬੰਦ, ਮਾਨ ਸਰਕਾਰ ਨੇ ਜਤਾਇਆ ਇਤਰਾਜ਼

Punjab News
ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ’ਚ ਕਰ ਦਿੱਤਾ ਇੰਟਰਨੈਟ ਬੰਦ, ਮਾਨ ਸਰਕਾਰ ਨੇ ਜਤਾਇਆ ਇਤਰਾਜ਼

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨ ਦਾ ਧਰਨਾ ਤੀਜੇ ਦਿਨ ਵੀ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਸੂਬੇ ਦੇ ਇਨਾਂ ਤਿੰਨ ਜ਼ਿਲ੍ਹਿਆਂ ’ਚ ਸੰਗਰੂਰ, ਪਟਿਆਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ’ਚ ਇੰਟਰਨੈਟ ਬੰਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਇਤਰਾਜ਼ ਜਤਾਇਆ ਹੈ। Punjab News

ਇਹ ਵੀ ਪੜ੍ਹੋ: Farmers Protest Day 3 LIVE : ਕਿਸਾਨ ਤੇ ਕੇਂਦਰ ਸਰਕਾਰ ਵਿਚਕਾਰ ਤੀਜੇ ਦੌਰ ਦੀ ਮੀਟਿੰਗ ’ਤੇ ਆਇਆ ਵੱਡਾ ਅਪਡੇਟ, ਜਾਣੋ…

Punjab News ਇਸ ਮੁੱਦੇ ‘ਤੇ ਇਕ ਵਾਰ ਫਿਰ ਪੰਜਾਬ ਅਤੇ ਕੇਂਦਰ ਆਹਮੋ-ਸਾਹਮਣੇ ਆ ਗਏ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਸੇਵਾ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਵੀ ਕੀਤੀ।

ਮਿਲਟਰੀ ਵੱਲੋਂ ਕਿਸਾਨਾਂ ‘ਤੇ ਜੰਗ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਨਾਲ ਹੋ ਰਹੇ ਨੇ ਹਮਲੇ : ਪੰਧੇਰ

ਸਰਵਣ ਸਿੰਘ ਪੰਧੇਰ ਨੇ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਅੱਗੇ ਅਥਰੂ ਗੈਸ ਵਾਲੇ ਖਾਲੀ ਖੋਲ ਵਿਖਾਏ

  • ਕਿਹਾ, ਸਾਰੇ ਹੀ ਐਕਸਪਾਇਰੀ ਡੇਟ ਅਤੇ ਪ੍ਰਾਈਵੇਟ ਪਰਚੇਜ ਤਾਂ ਜੋ ਸਰਕਾਰ ਦੇ ਰਿਕਾਰਡ ਵਿੱਚ ਨਾ ਆਵੇ | Farmers Protest

ਸ਼ੰਭੂ ਬਾਰਡਰ (ਖੁਸ਼ਵੀਰ ਸਿੰਘ ਤੂਰ)। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਸ਼ੰਭੂ ਬਾਰਡਰ ਤੇ ਅੱਜ ਧਰਨਾ ਪ੍ਰਦਰਸ਼ਨ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਸ਼ਾਮ ਨੂੰ ਕਿਸਾਨਾਂ ਦੀ ਤਿੰਨ ਕੇਂਦਰੀ ਮੰਤਰੀਆਂ ਨਾਲ ਹੋ ਰਹੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦਾਅਵਾ ਕਰਦਿਆਂ ਆਖਿਆ ਕਿ ਕਿਸਾਨਾਂ ਉੱਪਰ ਹਰਿਆਣਾ ਪੁਲਿਸ ਨਹੀਂ ਸਗੋਂ ਮਿਲਟਰੀ ਵੱਲੋਂ ਅਜਿਹੇ ਹਥਿਆਰ ਵਰਤੇ ਜਾ ਰਹੇ ਹਨ ਜੋ ਕਿ ਜੰਗ ਵਿੱਚ ਇਸਤੇਮਾਲ ਹੁੰਦੇ ਹਨ। (Farmers Protest)

ਉਨਾਂ ਹਰਿਆਣਾ ਦੀ ਤਰਫ ਤੋਂ ਮਿਲਟਰੀ ਵੱਲੋਂ ਵਰਤੇ ਸਮੋਕ ਸੈਲ ਈਅਰ ਬਰੈਸਟ , ਸਮੋਕ ਸੈੱਲ ਗਰਾਊਂਡ ਬਰੈਸਟ, ਹਾਈ ਇਸਪੋਲਜਿਕ ਐਮਨੀਸ਼ਨ ਦੇ ਖਾਲੀ ਖੋਲ ਦਿਖਾਉਂਦਿਆਂ ਆਖਿਆ ਕੀ ਅਰਧ ਸੈਨਿਕ ਫੋਰਸ ਕਿਸਾਨਾਂ ਤੇ ਪਿਛਲੇ ਦੋ ਦਿਨਾਂ ਤੋਂ ਇਹਨਾਂ ਨਾਲ ਅਟੈਕ ਕਰ ਰਹੀ ਹੈ। ਉਨਾ ਕਿਹਾ ਕਿ ਇਹ ਐਕਸਪੈਰੀ ਡੇਟ ਹਨ ਤਾਂ ਜੋ ਇਹਨਾਂ ਦਾ ਕੋਈ ਰਿਕਾਰਡ ਨਾ ਰਹੇ। ਉਹਨਾਂ ਕਿਹਾ ਕਿ ਇਹਨਾਂ ਨਾਲ ਹੀ ਜਿਆਦਾਤਰ ਕਿਸਾਨ ਜਖਮੀ ਹੋਏ ਹਨ। ਪੰਧੇਰ ਨੇ ਦਾਅਵਾ ਕੀਤਾ ਕਿ ਉਨਾਂ ਨੂੰ ਐਸ ਐਲ ਆਰ ਦਾ ਖਾਲੀ ਖੋਲ ਵੀ ਬੈਰੀਕੇਟ ਦੇ ਕੋਲ ਤੋਂ ਮਿਲਿਆ ਹੈ ਅਤੇ ਇਹ ਵੀ ਪ੍ਰਾਈਵੇਟ ਪਰਚੇਜ ਹੈ ਤਾਂ ਜੋ ਸਰਕਾਰ ਦੇ ਰਿਕਾਰਡ ਵਿੱਚ ਨਾ ਆਵੇ। (Farmers Protest)

Farmers Protest

ਉਨਾਂ ਕਿਹਾ ਕਿ ਸਰਕਾਰੀ ਰਿਕਾਰਡ ਵਾਲੀ ਤਾਂ ਸਿਰਫ ਪਲਾਸਟਿਕ ਬੁਲਟ ਹੈ ਜੋ ਛੋਟੀ ਜਿਹੀ ਹੈ। ਪੰਧੇਰ ਨੇ ਕਿਹਾ ਕਿ ਉਹ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਮਿਲਟਰੀ ਰਾਹੀਂ ਹਮਲੇ ਕਰਵਾਏ ਗਏ ਹਨ। ਉਨਾਂ ਕਿਹਾ ਕਿ ਉਹ ਇਸ ਦੇ ਬਾਵਜੂਦ ਵੀ ਸਰਕਾਰ ਨਾਲ ਗੱਲ ਕਰਨ ਲਈ ਜਾ ਰਹੇ ਹਨ। ਪੰਧੇਰ ਨੇ ਕਿਹਾ ਕਿ ਅਸੀਂ ਇਸ ਮੋਰਚੇ ਦਾ ਸੁਖਦ ਹਲ ਚਾਹੁੰਦੇ ਹਾਂ ਅਤੇ ਸਾਡੀਆਂ ਮੰਗਾਂ ਹੀ ਸਾਡਾ ਮੁੱਖ ਮਕਸਦ ਹਨ।

Farmers Protest

ਉਨਾਂ ਕਿਹਾ ਕਿ ਸ਼ਾਮ ਦੀ ਮੀਟਿੰਗ ਵਿੱਚ ਸਰਕਾਰ ਜਾ ਤਾ ਉਨਾਂ ਦੀਆਂ ਮੰਗਾਂ ਦਾ ਹੱਲ ਕਰੇ ਜਾਂ ਫਿਰ ਉਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦੀ ਆਗਿਆ ਦੇਵੇ। ਉਹਨਾਂ ਕਿਹਾ ਕਿ ਸਰਕਾਰ ਦੇ ਪ੍ਰਬੰਧ ਇਹ ਦਰਸਾ ਰਹੇ ਹਨ ਕਿ ਉਹ ਕਿਸਾਨ ਅੰਦੋਲਨ ਨੂੰ ਮਣੀਪੁਰ ਦੀ ਤਰ੍ਹਾਂ ਕੁਚਲਣਾ ਚਾਹੁੰਦੀ ਹੈ ਕਿਉਂਕਿ ਸਰਕਾਰ ਦੇ ਅੱਗੇ ਦੇ ਪ੍ਰਬੰਧ ਇਹੋ ਹੀ ਦਰਸਾ ਰਹੇ ਹਨ। ਉਨਾ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਜਿਵੇਂ ਭਾਰਤ ਦੇਸ਼ ਵਿੱਚ ਕਿਸਾਨ ਇਸ ਦੇਸ਼ ਦਾ ਹਿੱਸਾ ਹੀ ਨਾ ਹੋਣ। ਦੱਸਣਯੋਗ ਹੈ ਕਿ ਸ਼ੰਭੂ ਬਾਰਡਰ ਤੇ ਅੱਜ ਤੀਜੇ ਦਿਨ ਪੂਰੀ ਤਰ੍ਹਾਂ ਸ਼ਾਂਤੀ ਰਹੀ ਅਤੇ ਕਿਸਾਨਾਂ ਵਿੱਚ ਸ਼ਾਮ ਦੀ ਮੀਟਿੰਗ ਨੂੰ ਲੈ ਕੇ ਉਤਸੁਕਤਾ ਹੈ। ‌ Punjab News