ਭਾਰਤ-ਪਾਕਿ ਤਨਾਅ ਤੇ ਕੁਰੈਸ਼ੀ ਨੇ ਸੁਰਖਿੱਆ ਪਰਿਸ਼ਦ ਪ੍ਰਧਾਨ ਨੂੰ ਲਿਖਿਆ ਪੱਤਰ

Indo Pak, Tension, Qureshi, Council, President

ਨਵੀਂ ਦਿੱਲੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ‘ਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਵੱਲੋਂ ਸਖਤ ਕਾਰਵਾਈ ਦੇ ਸੰਕੇਤਾਂ ਦੇ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਪਰਿਸ਼ਦ (ਯੂਐਨਐਸਸੀ) ਦੇ ਪ੍ਰਧਾਨ ਫ੍ਰਾਂਸਿਸਕੋ ਏਟੋਨਿਓ ਕੋਰਟੋਰਿਅਲ ਨੂੰ ਪੱਤਰ ਲਿਖਕੇ ਪਾਕਿਸਤਾਨ ਖਿਲਾਫ਼ ਭਾਰਤ ਦੇ ਬਲ ਵਰਤੋ ਦੀ ਧਮਕੀ ਦੇ ਨਤੀਜੇ ਵਜੋਂ ਖੇਤਰ ‘ਚ ‘ਵਿਗੜਦੀ ਸੁਰਖਿੱਆ ਸਥਿਤੀ’ ਵੱਲ ਉਨਾਂ ਦਾ ਧਿਆਨ ਕੀਤਾ ਹੈ। ਸ੍ਰੀ ਕੁਰੈਸ਼ੀ ਨੇ ਆਪਣੇ ਪੱਤਰ ‘ਚ ਕਿਹਾ, ” ਇਹ ਸਥਿਤੀ ਅੰਤਰਰਾਸ਼ਟੀ ਸ਼ਾਂਤੀ ਅਤੇ ਸੁਰਖਿੱਆ ਲਈ ਖਤਰਾ ਹੈ…

ਇਹ ਸਾਫ਼ ਹੈ ਕਿ ਭਾਰਤ ਆਪਣੇ ਗਲਤ ਅਨੁਮਾਨਾਂ ਨੂੰ ਸਥਾਪਿਤ ਤੱਥ ਦੇ ਰੂਪ ‘ਚ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੀਆਂ ਵਿਫਲਤਾਵਾਂ ਲੁਕਾਉਂਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਪਣਾ ਦੋਸ਼ ਪਾਕਿਸਤਾਨ ਤੇ ਪਾਉਣਾ ਚਾਹੁੰਦਾ ਹੈ।” ਇਸ ਪੱਤਰ ਦੀ ਇਕ ਸਾਫਟ ਕਾਪੀ ਦਿੱਲੀ ‘ਚ ਵੀ ਉਪਲਬਧ ਕਰਵਾਈ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਹੀ ਸੰਯੁਕਤ ਰਾਸ਼ਟਰ ਦੇ ਪ੍ਰਧਾਨ ਏਟੋਨਿਓ ਗੁਟੇਰੇਸ ਨੂੰ ਇਸ ਗੰਭੀਰ ਸਥਿਤੀ ਤੋਂ ਜਾਣੂ ਕਰਵਾ ਚੁੱਕ ਹਨ ਅਤੇ ਸੰਯੁਕਤ ਰਾਸ਼ਟਰ ਤੋਂ ਦੋਵਾਂ ਦੇਸ਼ਾਂ ਦੇ ਵਿਚ ਮੌਜੂਦਾ ਤਨਾਅ ਨੂੰ ਘੱਟ ਕਰਨ ਲਈ ਦਖਲ ਦੇਣ ਦੀ ਅਪੀਲ ਕਰ ਚੁੱਕੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ