ਸੰਯੁਕਤ ਰਾਸ਼ਟਰ ‘ਚ ਭਾਰਤ ਦਾ ਪਾਕਿਸਤਾਨ ਨੂੰ ਜਵਾਬ

United, Nations, India, Reply, Pakistan

‘ਕਸ਼ਮੀਰ ਭਾਰਤ ਦਾ ਅਹਿਮ ਹਿੱਸਾ’

ਨਿਊਯਾਰਕ, (ਏਜੰਸੀ)। ਸੰਯੁਕਤ ਰਾਸ਼ਟਰ ਮਹਾਸਭਾ (ਯੂਐਨਜੀਏ) ‘ਚ ਕਸ਼ਮੀਰ ਦਾ ਮੁੱਦਾ ਚੁੱਕਣ ‘ਤੇ ਭਾਰਤ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਅੱਜ ਕਿਹਾ ਸੀ ਕਿ ਕਸ਼ਮੀਰ ਕਤਲ ਅਤੇ ਕਤਲੇਆਮ ਜਿਹੇ ਗੰਭੀਰ ਅਪਰਾਧਾਂ ਤੋਂ ਪੀੜਤ ਥਾਵਾਂ ‘ਚ ਸ਼ਾਮਲ ਹੈ। ਪਾਕਿਸਤਾਨ ਦੇ ਦਾਅਵਿਆਂ ‘ਤੇ ਭਾਰਤ ਨੇ ਵਿਰੋਧ ਪ੍ਰਗਟਾਇਆ। ਭਾਰਤ ਦੇ ਪਹਿਲੇ ਸਕੱਤਰ ਸੰਦੀਪ ਕੁਮਾਰ ਬਯਾਪੁ ਨੇ ਜਵਾਬ ਦੇ ਅਧਿਕਾਰ ‘ਚ ਕਿਹਾ ਕਿ ਪਾਕਿਸਤਾਨ ਚਾਹੇ ਕਿੰਨੇ ਵੀ ਖੋਖਲੇ ਦਾਅਵੇ ਕਰ ਲਵੇ, ਪਰ ਸੱਚਾਈ ਨਹੀਂ ਬਦਲੇਗੀ। ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਹੈ ਅਤੇ ਪਾਕਿਸਤਾਨ ਦੀ ਕੋਈ ਸੱਚਾਈ ਨੂੰ ਨਹੀਂ ਬਦਲ ਸਕਦੀ।

ਖੋਖਲੇ ਦਾਅਵਿਆਂ ਨਾਲ ਸੱਚਾਈ ਨਹੀਂ ਬਦਲੇਗੀ

ਬਯਾਪੁ ਨੇ ਅੱਗੇ ਕਿਹਾ ਕਿ ਪਿਛਲੇ ਇਕ ਦਹਾਕੇ ‘ਚ ਪਹਿਲੀ ਵਾਰੀ ਅਸੀਂ ਇਸ ਗੰਭੀਰ ਮੁੱਦੇ ‘ਤੇ ਚਰਚਾ ਕਰ ਰਹੇ ਹਾਂ ਜੋ ਸਭ ਲਈ ਮਹੱਤਵਪੂਰਨ ਹੈ, ਪਰ ਇੱਕ ਵਫ਼ਦ (ਪਾਕਿਸਤਾਨ) ਨੇ ਫਿਰ ਤੋਂ ਯੂਐਨ ਦੇ ਮੰਚ ਦੀ ਦੁਰਵਰਤੋਂ ਕਰਦਿਆਂ ਭਾਰਤੀ ਸੂਬੇ ਜੰਮੂ-ਕਸ਼ਮੀਰ ਖਿਲਾਫ਼ ਗਲਤ ਸੰਦਰਭ ‘ਚ ਆਪਣੀ ਗੱਲ ਰੱਖੀ ਹੈ। ਪਾਕਿਸਤਾਨ ਕਸ਼ਮੀਰ ਦਾ ਮੁੱਦਾ ਚੁੱਕਣ ‘ਚ ਫਿਰ ਨਾਕਾਮ ਰਿਹਾ ਹੈ ਕਿਸੇ ਨੇ ਸੰਯੁਕਤ ਰਾਸ਼ਟਰ ‘ਚ ਉਸ ਦਾ ਸਾਥ ਨਹੀਂ ਦਿੱਤਾ।