ਭਾਰਤ ਦੀ ਕੂਟਨੀਤਕ ਦ੍ਰਿੜਤਾ

Diplomatic Assertiveness

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਦੋਵਾਂ ਮੁਲਕਾਂ ’ਚ ਕਈ ਅਹਿਮ ਸਮਝੌਤੇ ਹੋੋਏ ਹਨ ਜਿਸ ਮਾਣ ਸਨਮਾਨ ਨਾਲ ਪ੍ਰਧਾਨ ਮੰਤਰੀ ਦਾ ਅਮਰੀਕਾ ’ਚ ਸਵਾਗਤ ਹੋਇਆ ਉਸ ਤੋਂ ਇਹ ਗੱਲ ਤਾਂ ਸਾਫ ਝਲਕ ਰਹੀ ਹੈ ਕਿ ਭਾਰਤ ਆਪਣੀ ਕੂਟਨੀਤਕ ’ਚ ਦਿ੍ਰੜਤਾ ਨਾਲ ਅੱਗੇ ਵਧ ਰਿਹਾ ਹੈ ਰੂਸ ਯੂਕਰੇਨ ਜੰਗ ਦੇ ਜਾਰੀ ਰਹਿਣ ਕਰਾਨ ਰੂਸ ਅਤੇ ਅਮਰੀਕਾ ’ਚ ਟਕਰਾਅ ਚੱਲ ਰਿਹਾ ਹੈ ਰੂਸ ਨਾਲ ਭਾਰਤ ਦੀ ਦੋਸਤੀ ਬਰਕਰਾਰ ਰਹਿਣ ਦੇ ਬਾਵਜੂਦ ਅਮਰੀਕਾ ਨੇ ਭਾਰਤ ਨਾਲ ਆਪਣੇ ਰਿਸ਼ਤੇ ਮਜ਼ਬੂਤ ਕੀਤੇ ਹਨ।

ਇਹ ਘਟਨਾਚੱਕਰ ਆਪਣੇ ਆਪ ’ਚ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ ਭਾਰਤ ਨੇ ਰੂਸ ਯੂਕਰੇਨ ਜੰਗ ਦੇ ਸੰਦਰਭ ’ਚ ਸੰਯੁਕਤ ਰਾਸ਼ਟਰ ’ਚ ਰੂਸ ਦੇ ਖਿਲਾਫ਼ ਮਤੇ ਪਾਸ ਹੋਣ ਵੇਲੇ ਦੂਰੀ ਬਣਾ ਕੇ ਰੱਖੀ ਜੋ ਅਮਰੀਕਾ ਨੂੰ ਚੁਭਦੀ ਸੀ ਇਸ ਦੇ ਬਾਵਜੂਦ ਅਮਰੀਕਾ ਭਾਰਤ ਦੀ ਅਹਿਮੀਅਤ ਨੂੰ ਸਮਝਦਾ ਹੈ ਭਾਰਤ ਨੇ ਅਮਰੀਕੀ ਦਬਾਅ ਨਾ ਚੱਲਦੇ ਹੋਏ ਜੰਗ ਦੌਰਾਨ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਭਾਰਤ ਕਿਸੇ ਮੁਲਕ ਨਾਲ ਰਿਸ਼ਤੇ ਬਣਾਉਣ ਜਾਂ ਕਾਇਮ ਰੱਖਣ ਲਈ ਅਜ਼ਾਦ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਭਾਰਤ ਦੀ ਨੇੜਤਾ ਦਾ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਦਾ ਪ੍ਰਸੰਗ ਵੀ ਵਰਤਮਾਨ ਦੌਰ ’ਚ ਕੋਈ ਅਸਰਦਾਰ ਨਹੀਂ ਰਿਹਾ।

ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੇ ਨਾਂਅ ’ਤੇ ਜ਼ਮੀਨ ਹੜੱਪਣ ਲਈ ਧਮਕੀਆਂ ਦੇਣ ਦਾ ਦੋਸ਼

ਬਾਇਡੇਨ ਪ੍ਰਸ਼ਾਸਨ ਭਾਰਤ ਨੂੰ ਮਹੱਤਤਾ ਦੇ ਰਹੇ ਹਨ ਉਂਜ ਇਹ ਗੱਲ ਨਾਲ ਕਿਸੇ ਵੀ ਹੋਰ ਮੁਲਕ ਲਈ ਵੀ ਇਹ ਸੰਦੇਸ਼ ਗਿਆ ਹੈ ਕਿ ਭਾਰਤ ਕਿਸੇ ਵੀ ਸਥਿਤੀ ’ਚ ਆਪਣੇ ਹਿੱਤਾਂ ਦੀ ਰਾਖੀ ਲਈ ਅਜ਼ਾਦ ਨਜ਼ਰੀਏ ਦਾ ਮਾਲਕ ਹੈ ਵਰਤਮਾਨ ਘਟਨਾਚੱਕਰ ਅਮਰੀਕਾ ’ਚ ਵਸਦੇ ਭਾਰਤੀ ਭਾਈਚਾਰੇ ਲਈ ਵੀ ਖੁਸ਼ਖਬਰ ਹੈ ਐਚ-1 ਬੀ ਵੀਜਾ ਅਮਰੀਕਾ ਅੰਦਰ ਹੀ ਨਵਿਆਇਆ ਹੈ ਜਾਵੇਗਾ ਲੜਾਕੂ ਜਹਾਜ਼ਾਂ ਦੇ ਇੰਜਣ ਭਾਰਤ ’ਚ ਬਣਨ ਨਾਲ ਤਕਨੀਕ ਦੇ ਖੇਤਰ ’ਚ ਭਾਰਤ ਦੀ ਇੱਕ ਹੋਰ ਪ੍ਰਾਪਤੀ ਹੈ।

ਇਸ ਦੌਰੇ ਨੇ ਵਿਸਰਤਾਰਵਾਦੀ ਨੀਤੀਆਂ ਵਾਲੇ ਮੁਲਕਾਂ ਨੂੰ ਇਹ ਸੰਦੇਸ਼ ਦੇ ਦਿੱਤਾ ਹੈ ਕਿ ਭਾਰਤ ਕੌਮਾਂਤਰੀ ਮਾਮਲਿਆਂ ’ਚ ਆਪਣੀ ਵਿਚਾਰਧਾਰਾ ਤੇ ਦਿ੍ਰਸ਼ਟੀਕੋਣ ਨੂੰ ਅਸਰਦਾਰ ਢੰਗ ਨਾਲ ਰੱਖ ਸਕਦਾ ਹੈ ਜੇਕਰ ਇਸ ਘਟਨਾ ਚੱਕਰ ਨੂੰ ਗੈਰ ਸਿਆਸੀ, ਕੌਮਾਂਤਰੀ ਤੇ ਕੂਟਨੀਤਕ ਤੱਕੜੀ ’ਚ ਤੋਲੀਏ ਤਾਂ ਭਾਰਤ ਦਾ ਪੱਲੜਾ ਭਾਰਾ ਹੁੰਦਾ ਨਜ਼ਰ ਆਉਂਦਾ ਹੈ ਕੋਈ ਵੀ ਤਾਕਤਵਰ ਮੁਲਕ ਇਸ ਗੱਲ ਦੇ ਸਮਰੱਥ ਨਜ਼ਰ ਨਹੀਂ ਆ ਰਿਹਾ ਹੈ ਕਿ ਉਹ ਭਾਰਤ ਨੂੰ ਸਿਰਫ਼ ਤੇ ਸਿਰਫ਼ ਆਪਣੇ ਕੂਟਨੀਤਕ ਸਵਾਰਥਾ ਲਈ ਵਰਤ ਸਕੇ ਭਾਰਤ ਇਸ ਕੂਟਨੀਤਕ ਲੜਾਈ ’ਚ ਸੰਜਮ, ਸਮਰੱਥਾ ਤੇ ਅਜ਼ਾਦੀ ਨਾਲ ਅੱਗੇ ਵਧ ਰਿਹਾ ਹੈ।