ਅਫਗਾਨਿਸਤਾਨ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਟੀ20 ’ਚ ਰੋਹਿਤ-ਕੋਹਲੀ ਦੀ ਵਾਪਸੀ

INDvsAFG

ਰਾਹੁਲ, ਅਈਅਰ ਅਤੇ ਜਡੇਜਾ ਬਾਹਰ | INDvsAFG

  • 11 ਨੂੰ ਮੋਹਾਲੀ ’ਚ ਖੇਡਿਆ ਜਾਵੇਗਾ ਲੜੀ ਦਾ ਪਹਿਲਾ ਮੁਕਾਬਲਾ | INDvsAFG

ਨਵੀਂ ਦਿੱਲੀ (ਏਜੰਸੀ)। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੀ ਹੋਣਗੇ। ਉਹ ਪਿਛਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣਗੇ। ਰੋਹਿਤ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਦੀ ਵੀ ਵਾਪਸੀ ਹੋਈ ਹੈ, ਜਦਕਿ ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ ਨੂੰ ਟੀਮ ’ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ ਅਤੇ ਰੁਤੁਰਾਜ ਗਾਇਕਵਾੜ ਸੱਟ ਕਾਰਨ ਬਾਹਰ ਹੋ ਗਏ ਹਨ। ਇਹ ਸਾਰੇ ਆਪਣੀਆਂ ਸੱਟਾਂ ਤੋਂ ਉਭਰ ਨਹੀਂ ਸਕੇ। 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਹ ਸੀਰੀਜ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਅਹਿਮ ਹੈ। ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀ ਇਹ ਆਖਰੀ ਟੀ20 ਸੀਰੀਜ਼ ਹੈ।

ਇਹ ਵੀ ਪੜ੍ਹੋ : ਬਿਲਕਿਸ ਬਾਨੋ ਦੇ 11 ਮੁਲਜ਼ਮਾਂ ਨੂੰ ਮੁੜ ਜਾਣਾ ਹੋਵੇਗਾ ਜ਼ੇਲ੍ਹ, ਸੁਪਰੀਮ ਕੋਰਟ ਨੇ ਰੱਦ ਕੀਤੀ ਸਜ਼ਾ ਮੁਆਫੀ

ਇਹ ਹੈ ਭਾਰਤੀ ਟੀਮ | INDvsAFG

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਸੰਜੂ ਸੈਮਸਨ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਆਵੇਸ਼ ਖਾਨ ਅਤੇ ਮੁਕੇਸ਼ ਕੁਮਾਰ। (INDvsAFG)

ਸ਼ੁਭਮਨ ਗਿੱਲ ਅਤੇ ਸੈਮਸਨ ਦੀ ਵਾਪਸੀ | INDvsAFG

ਟੀ-20 ਸੀਰੀਜ ਲਈ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਅਤੇ ਵਿਕਟਕੀਪਰ ਸੰਜੂ ਸੈਮਸਨ ਦੀ ਟੀਮ ’ਚ ਵਾਪਸੀ ਹੋਈ ਹੈ। ਸਲਾਮੀ ਬੱਲੇਬਾਜ ਰਿਤੂਰਾਜ ਗਾਇਕਵਾੜ ਜ਼ਖਮੀ ਹੈ। ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੂੰ ਟੀਮ ’ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਵਿਕਟਕੀਪਰ ਈਸ਼ਾਨ ਕਿਸ਼ਨ ਨਿੱਜੀ ਕਾਰਨਾਂ ਕਰਕੇ ਉਪਲਬਧ ਨਹੀਂ ਹਨ। ਜਖਮੀ ਹਾਰਦਿਕ ਪੰਡਯਾ ਦੀ ਜਗ੍ਹਾ ਸ਼ਿਵਮ ਦੂਬੇ ਨੂੰ ਤੇਜ ਗੇਂਦਬਾਜੀ ਆਲਰਾਊਂਡਰ ਚੁਣਿਆ ਗਿਆ ਹੈ, ਜਦਕਿ ਰਵਿੰਦਰ ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਗਿਆ ਹੈ। ਭਾਰਤ ਕੋਲ ਲੈੱਗ ਸਪਿਨਰ ਦੇ ਤੌਰ ’ਤੇ ਰਵੀ ਬਿਸ਼ਨੋਈ ਅਤੇ ਕੁਲਦੀਪ ਯਾਦਵ ਦਾ ਵਿਕਲਪ ਹੈ, ਜਦਕਿ ਵਾਸ਼ਿੰਗਟਨ ਸੁੰਦਰ ਨੂੰ ਆਫ ਸਪਿਨ ਆਲਰਾਊਂਡਰ ਦੇ ਵਿਕਲਪ ਦੇ ਤੌਰ ’ਤੇ ਟੀਮ ’ਚ ਰੱਖਿਆ ਗਿਆ ਹੈ। (INDvsAFG)

ਮਾਲਦੀਵ ਨੂੰ ਟੱਕਰ ਦਿੰਦਾ ਹੈ ਆਪਣੇ ਭਾਰਤ ਦਾ ਲਕਸ਼ਦੀਪ, ਨਹੀਂ ਹੈ ਕਿਸੇ ਜਨੰਤ ਤੋਂ ਘੱਟ

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਆਖਰੀ ਟੀ-20 ਸੀਰੀਜ | INDvsAFG

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਸਿਰਫ 3 ਟੀ-20 ਮੈਚ ਖੇਡੇਗਾ। ਤਿੰਨੋਂ ਮੈਚ ਅਫਗਾਨਿਸਤਾਨ ਖਿਲਾਫ ਹੋਣਗੇ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ ਆਈਪੀਐੱਲ ਸ਼ੁਰੂ ਹੋ ਜਾਵੇਗਾ। ਆਈਪੀਐੱਲ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ ਅਤੇ ਅਮਰੀਕਾ ’ਚ ਸ਼ੁਰੂ ਹੋਵੇਗਾ। ਇਸ ਦਾ ਸ਼ਡਿਊਲ ਆਈਸੀਸੀ ਨੇ ਸੁੱਕਰਵਾਰ 5 ਜਨਵਰੀ ਨੂੰ ਹੀ ਜਾਰੀ ਕੀਤਾ ਸੀ। (INDvsAFG)

Rafael Nadal ਦੀਆਂ ਮਾਸਪੇਸ਼ੀਆਂ ’ਚ ਖਿਚਾਅ, ਅਸਟਰੇਲੀਆ ਓਪਨ ਤੋਂ ਨਾਂਅ ਲਿਆ ਵਾਪਸ