ਸਾਡੇ ਨਾਲ ਸ਼ਾਮਲ

Follow us

19 C
Chandigarh
Tuesday, February 17, 2026
More
    Home Breaking News ਭਾਰਤੀ ਕ੍ਰਿਕਟਰ...

    ਭਾਰਤੀ ਕ੍ਰਿਕਟਰ ਕੈਐਲ ਰਾਹੁਲ-ਆਥੀਆ ਸ਼ੈਟੀ ਅਗਲੇ ਸਾਲ ਕਰਵਾਉਣਗੇ ਵਿਆਹ 

    ਕ੍ਰਿਕਟਰ ਨੇ ਖੁਦ ਬੀ.ਸੀ.ਸੀ.ਆਈ. ਨੂੰ ਦਿੱਤੀ ਜਾਣਕਾਰੀ

    ਮੁੰਬਈ। ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਅਗਲੇ ਸਾਲ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਬਾਲੀਵੁੱਡ ਹੀਰੋਈਨ ਆਥੀਆ ਸ਼ੈਟੀ ਨਾਲ ਹੋਵੇਗੀ। ਇਹ ਜਾਣਕਾਰੀ ਖੁਦ ਕੈਐਲ ਰਾਹੁਲ ਨੇ ਨੇ ਬੀਸੀਸੀਆਈ ਨੂੰ ਦਿੰਦਿਆਂ ਕਿਹਾ ਕਿ ਉਹ ਅਗਲੇ ਸਾਲ ਆਥੀਆ ਨਾਲ ਵਿਆਹ ਕਰਨਗੇ। ਟੀ-20 ਵਿਸ਼ਵ ਕੱਪ ਅਤੇ ਨਿਊਜ਼ੀਲੈਂਡ ਦੌਰੇ ਤੋਂ ਬਾਅਦ ਦੋਵੇਂ ਮਹਾਂਰਾਸ਼ਟਰ ‘ਚ ਵਿਆਹ ਕਰਨਗੇ। ਇਹੀ ਗੱਲ ਆਥੀਆ ਦੇ ਪਰਿਵਾਰ ਵਾਲਿਆਂ ਨੇ ਵੀ ਦੱਸੀ ਹੈ। ਇਸ ਤੋਂ ਪਹਿਲਾਂ ਖਬਰਾਂ ‘ਚ ਦੱਸਿਆ ਗਿਆ ਸੀ ਕਿ ਰਾਹੁਲ-ਆਥੀਆ ਦਾ ਵਿਆਹ ਖੰਡਾਲਾ ‘ਚ ਸੁਨੀਲ ਸ਼ੈੱਟੀ ਦੇ ਬੰਗਲੇ ਜਹਾਂ ‘ਚ ਹੋਵੇਗਾ।

    KL Rahul, IPL 2022

    ਦੱਸਣਯੋਗ ਹੈ ਕਿ ਕੈਐਲ ਰਾਹੁਲ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਓਪਨਰ ਬੱਲੇਬਾਜ਼ ਹਨ ਤੇ ਉਨ੍ਹਾਂ ਨੇ ਭਾਰਤੀ ਟੀਮ ਨੂੰ ਆਪਣੇ ਦਮ ’ਤੇ ਬਹੁਤ ਸਾਰੇ ਮੈਚ ਜਿਤਾਏ ਹਨ। ਆਈਪੀਐਲ ’ਚ ਵੀ ਉਨ੍ਹਾਂ ਨੂੰ ਬਹੁਤ ਸਾਰੀਆਂ ਦੌੜਾਂ ਬਣਾਈਆਂ ਹਨ ਤੇ ਆਈਪੀਐਲ 2022   (IPL 2022) ਲਈ ਨਵੀਂ ਟੀਮ ਲਖਨਊ ਫ੍ਰੈਂਚਾਇਜੀ ਨੇ ਕੇਐਲ ਰਾਹੁਲ ਨੂੰ 15 ਕਰੋੜ ਰੁਪਏ ’ਚ ਖਰੀਦਿਆ ਸੀ ਤੇ ਉਹ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਹਨ।

    ਇਹ ਵੀ ਪੜ੍ਹੋ : ਆਈਪੀਐਲ 2022 : ਲਖਨਊ ਨੇ 3 ਖਿਡਾਰੀ ਖਰੀਦੇ, ਕੈਐਲ ਰਾਹੁਲ ’ਤੇ ਲਾਏ 15 ਕਰੋੜ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here