ਭਾਰਤ ਨੇ 35 ਸਾਲਾਂ ਬਾਅਦ ਇੰਗਲੈਂਡ ’ਚ ਇੱਕ ਲੜੀ ’ਚ ਦੋ ਟੈਸਟ ਜਿੱਤੇ

ਭਾਰਤ ਨੇ ਚੌਥਾ ਟੈਸਟ ਜਿੱਤਿਆ, ਲੜੀ ’ਚ 2-1 ਨਾਲ ਅੱਗੇ

(ਏਜੰਸੀ) ਲੰਦਨ (ਇੰਗਲੈਂਡ) । ਭਾਰਤ ਅਤੇ ਇੰਗਲੈਂਡ ਦਰਮਿਆਨ ਕੇਨਿੰਗਟਨ ਓਵਲ ’ਚ ਖੇਡਿਆ ਗਿਆ ਚੌਥਾ ਟੈਸਟ ਭਾਰਤੀ ਟੀਮ ਨੇ 157 ਦੌੜਾਂ ਨਾਲ ਜਿੱਤਿਆ ਲਿਆ ਹੈ ਮੈਚ ’ਚ ਇੰਗਲੈਂਡ ਦੇ ਸਾਹਮਣੇ 368 ਦੌੜਾਂ ਦਾ ਟੀਚਾ ਸੀ ਪਰ ਪੂਰੀ ਟੀਮ 210 ਦੌੜਾਂ ਦੇ ਸਕੋਰ ’ਤੇ ਹੀ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੁਕਾਬਲਾ ਜਿੱਤ ਕੇ ਲੜੀ ’ਚ 2-1 ਦਾ ਵਾਧਾ ਬਣਾ ਲਿਆ ਹੈ ਭਾਰਤੀ ਟੀਮ 50 ਸਾਲਾਂ ਬਾਅਦ ਓਵਲ ਦੇ ਮੈਦਾਨ ’ਤੇ ਕੋਈ ਟੈਸਟ ਮੈਚ ਜਿੱਤਣ ਵਿੱਚ ਸਫਲ ਹੋਈ ਹੈ।

ਮੈਚ ਵਿੱਚ ਭਾਰਤੀ ਟੀਮ ਦੇ ਗੇਂਦਬਾਜਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਭਾਰਤੀ ਟੀਮ ਦੀ ਜਿੱਤ ਵਿੱਚ ਓਮੇਸ਼ ਯਾਦ ਨੇ 3 ਜਦੋਂ ਕਿ ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ ਇੱਕ ਸਮੇਂ ਇੰਗਲੈਂਡ ਮਜ਼ਬੂਤ ਸਥਿਤੀ ’ਚ ਨਜ਼ਰ ਆ ਰਿਹਾ ਸੀ ਤੇ ਅਜਿਹਾ ਲੱਗ ਵੀ ਰਿਹਾ ਸੀ ਕਿ ਸ਼ਾਇਦ ਟੀਮ ਮੈਚ ਡ੍ਰਾਅ ਕਰਵਾਉਣ ’ਚ ਸਫਲ ਰਹੇਗੀ ਪਰ ਮੱਧਕ੍ਰਮ ’ਚ ਟੀਮ ਦਾ ਇੱਕ ਵੀ ਖਿਡਾਰੀ ਵਿਕਟ ’ਤੇ ਖੜ੍ਹਾ ਰਹਿਣ ਦੀ ਹਿੰਮਤ ਨਹੀਂ ਦਿਖਾ ਸਕਿਆ ਇੰਗਲੈਂਡ ਨੇ 52 ਦੌੜਾਂ ਦੇ ਅੰਦਰ ਹੀ ਇੱਕ ਤੋਂ ਬਾਅਦ ਇੱਕ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ ਤੇ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ ਸ਼ਾਨਦਾਰ ਜਿੱਤ ਦਰਜ ਕੀਤੀ।

ਬੁਮਰਾਹ ਦੀਆਂ 100 ਵਿਕਟਾਂ ਪੂਰੀਆਂ

ਜਸਪ੍ਰੀਤ ਬੁਮਰਾਹ ਭਾਰਤ ਲਈ ਸਭ ਤੋਂ ਤੇਜ਼ 100 ਟੈਸਟ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਬਣ ਗਏ ਹਨ ਬੁਮਰਾਹ ਨੇ ਸਿਰਫ 24 ਮੈਚਾਂ ’ਚ ਇਹ ਰਿਕਾਰਡ ਆਪਣੇ ਨਾਂਅ ਕੀਤਾ ਉਹਨਾਂ ਤੋਂ ਪਹਿਲਾਂ ਭਾਰਤ ਲਈ ਸਭ ਤੋਂ ਤੇਜ਼ 100 ਵਿਕਟਾਂ ਲੈਣ ਦਾ ਰਿਕਾਰਡ ਬਤੌਰ ਗੇਂਦਬਾਜ ਕਪਿਲ ਦੇਵ (25 ਮੈਚ) ਦੇ ਨਾਂਅ ਦਰਜ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ