ਮਹਿਲਾ ਹਾੱਕੀ ਵਿਸ਼ਵ ਕੱਪ ਚ ਪੂਰੇ ਅੰਕਾਂ ਲਈ ਨਿੱਤਰੇਗਾ ਭਾਰਤ

MADRID - India Test Matches 03 Spain v India (w) Foto: Sjoerd Marijne WORLDSPORTPICS COPYRIGHT FRANK UIJLENBROEK

ਇੰਗਲੈਂਡ ਨਾਲ ਡਰਾਅ ਖੇਡਣ ਤੇ ਵੰਡਣੇ ਪਏ ਸਨ ਅੰਕ | Hockey World Cup

  • ਆਇਰਲੈਂਡ ਨਾਲ ਮੈਚ | Hockey World Cup

ਲੰਦਨ (ਏਜੰਸੀ)। ਮਹਿਲਾ ਹਾੱਕੀ ਵਿਸ਼ਵ ਕੱਪ ‘ਚ ਸੰਤੋਸ਼ਜਨਕ ਸ਼ੁਰੂਆਤ ਤੋਂ ਬਾਅਦ ਰਾਣੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਵੀਰਵਾਰ ਨੂੰ ਆਪਣੇ ਪੂਲ ਬੀ ਮੈਚ ਦੇ ਦੂਸਰੇ ਮੈਚ ‘ਚ ਆਇਰਲੈਂਡ ਵਿਰੁੱਧ ਜਿੱਤ ਦਰਜ ਕਰਕੇ ਪੂਰੇ ਅੰਕ ਲੈਣ ਲਈ ਨਿੱਤਰੇਗੀ ਭਾਰਤੀ ਮਹਿਲਾਵਾਂ ਨੇ ਲੰਦਨ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਤੇ ਮੇਜ਼ਬਾਨ ਇੰਗਲੈਂਡ ਵਿਰੁੱਧ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ ਸੀ ਅਤੇ ਹੁਣ ਲੀ ਵੈਲੀ ਹਾਕੀ ਐਂਡ ਟੈਨਿਸ ਸਟੇਡੀਅਮ ‘ਚ ਦੂਸਰੇ ਮੈਚ ‘ਚ ਆਇਰਲੈਂਡ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੀਆਂ।

ਇੰਗਲੈਂਡ ਵਿਰੁੱਧ ਡਰਾਅ ਰਹੇ ਮੈਚ ‘ਚ 25ਵੇਂ ਮਿੰਟ ‘ਚ ਨੇਹਾ ਗੋਇਲ ਦੇ ਗੋਲ ਨਾਲ ਭਾਰਤ ਨੇ 1-0 ਦਾ ਸ਼ੁਰੂਆਤੀ ਵਾਧਾ ਲੈ ਲਿਆ ਸੀ ਪਰ ਮੈਚ ਪੈਨਲਟੀ ਕਾਰਨਰ ਨੂੰ ਬਚਾਉਣ ਅਤੇ ਉਸਦੀ ਰੱਖਿਆ ਕਤਾਰ ਦੀ ਕਮਜ਼ੋਰੀ ਕਾਰਨ ਵਿਰੋਧੀ ਟੀਮ ਨੇ 54ਵੇਂ ਮਿੰਟ ‘ਚ ਮੈਚ ਡਰਾਅ ਕਰਵਾ ਲਿਆ ਭਾਰਤ ਲਈ ਸੰਤੋਸ਼ਜਨਕ ਇਹ ਰਿਹਾ ਕਿ ਉਸਨੇ ਦੂਸਰੇ ਰੈਂਕ ਦੀ ਟੀਮ ਵਿਰੁੱਧ ਆਪਣੇ ਸ਼ੁਰੂਆਤੀ ਮੈਚ ‘ਚ ਹਾਰ ਨੂੰ ਟਾਲ ਦਿੱਤਾ ਅਤੇ ਅੰਕ ਵੰਡ ਲਿਆ।

ਭਾਰਤੀ ਕਪਤਾਨ ਰਾਣੀ ਨੇ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਪਿਛਲਾ ਮੈਚ ਕਮਾਲ ਦਾ ਸੀ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਪ੍ਰਦਰਸ਼ਨ ਨਾਲ ਹੈਰਾਨ ਕੀਤਾ ਕਿਉਂਕਿ ਅਸੀਂ ਪਹਿਲਾਂ ਵੀ ਇੰਗਲੈਂਡ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈਸਾਡੀ ਟੀਮ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਇੰਗਲੈਂਡ ਵਿਰੁੱਧ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ ਸਾਡੇ ਸਾਰੇ ਸਟਾਫ਼ ਸਮੇਤ ਪੂਰੀ ਟੀਮ ਨੇ ਇੰਗਲੈਂਡ ਵਿਰੁੱਧ ਮੈਚ ਤੋਂ ਬਾਅਦ ਇਕੱਠਿਆਂ ਬੈਠ ਕੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਕੀਤੀ ਸੀ, ਅਸੀਂ ਜੋ ਗੋਲ ਖਾਧਾ ਉਸ ਬਾਰੇ ਵੀ ਗੱਲ ਕੀਤੀ ਅਤੇ ਕਿਵੇਂ ਅਸੀਂ ਉਸਤੋਂ ਬਚ ਸਕਦੇ ਸੀ ਭਾਰਤੀ ਟੀਮ ਨੇ ਜਿੱਥੇ ਪਹਿਲਾ ਮੈਚ ਡਰਾਅ ਖੇਡਿਆ ਹੈ ਤਾਂ ਆਇਰਲੈਂਡ ਨੇ ਪਹਿਲੇ ਮੈਚ ‘ਚ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਟੀਮ ‘ਤੇ 3-1 ਨਾਲ ਜਿੱਤ ਦਰਜ ਕੀਤੀ ਆਇਰਲੈਂਡ ਫਿਲਹਾਲ ਪੂਲ ਬੀ ‘ਚ ਚੋਟੀ ‘ਤੇ ਹੈ ਅਤੇ ਭਾਰਤ ਵਿਰੁੱਧ ਜੇਤੂ ਲੈਅ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ।

ਆਇਰਲੈਂਡ ਨੇ ਆਪਣੇ ਤੋਂ ਉੱਚ ਰੈਂਕ ਦੀ ਅਮਰੀਕਾ ਨੂੰ ਹਰਾਇਆ | Hockey World Cup

ਰਾਣੀ ਨੇ ਆਇਰਲੈਂਡ ਦੀ ਚੁਣੌਤੀ ਬਾਰੇ ਕਿਹਾ ਕਿ ਅਸੀਂ ਆਇਰਲੈਂਡ ਅਤੇ ਅਮਰੀਕਾ ਦਾ ਮੈਚ ਦੇਖਿਆ ਹੈ ਅਤੇ ਆਇਰਿਸ਼ ਟੀਮ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਉਹ ਇੱਕ ਮਜ਼ਬੂਤ ਵਿਰੋਧੀ ਟੀਮ ਹੈ ਅਤੇ ਜਿੰਨਾ ਸਮਾਂ ਮੈਚ ਤੋਂ ਪਹਿਲਾਂ ਸਾਡੇ ਕੋਲ ਬਚਿਆ ਸੀ ਅਸੀਂ ਸਖ਼ਤ ਅਭਿਆਸ ਕੀਤਾ ਹੈ ਅਸੀਂ ਗੋਲ ਕਰਨ ਦੇ ਵੱਖ ਵੱਖ ਤਰੀਕੇ ਪ੍ਰਯੋਗ ਕੀਤੇ ਹਨ ਸਾਨੂੰ ਆਇਰਲੈਂਡ ਵਿਰੁੱਧ ਦਬਾਅ ਬਣਾ ਕੇ ਖੇਡਣਾ ਹੋਵੇਗਾ।