ਭਾਰਤ-ਵੈਸਟਵਿੰਡੀਜ਼ ਪਹਿਲਾ ਟੀ-20 ਅੱਜ

India, Westwindies , T20  \

ਵਿਸ਼ਵ ਕੱਪ ਦੇ ਨਾਲ ਆਈਪੀਐੱਲ ‘ਤੇ ਵੀ ਰਹੇਗੀ ਨਜ਼ਰ

ਏਜੰਸੀ/ਹੈਦਰਾਬਾਦ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਟੀ-20 ਵਿਸ਼ਵ ਕੱਪ ਲਈ ਦਾਅਵੇਦਾਰੀ ਦਾਅ ‘ਤੇ ਹੈ ਅਤੇ ਆਈਪੀਐਲ ਦੀ 19 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ‘ਤੇ ਸਭ ਦੀ ਨਜ਼ਰਾਂ ਹਨ ਇਸ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਦਾਅਵਾ ਮਜ਼ਬੂਤ ਕਰੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਆਈਪੀਐਲ ਨਿਲਾਮੀ ‘ਚ ਚੰਗੀ ਕੀਮਤ ਵੀ ਦਿਵਾ ਸਕੇਗਾ ਦਿਲਚਸਪ ਹੈ

ਕਿ ਟੀ-20 ਦੀ ਮੌਜ਼ੂਦਾ ਵਿਸ਼ਵ ਚੈਂਪੀਅਨ ਟੀਮ ਵਿੰਡੀਜ਼ ਇਸ ਲੜੀ ‘ਚ ਵਿਸ਼ਵ ‘ਚ 10ਵੀਂ ਰੈਂਕਿੰਗ  ਦੇ ਨਾਲ ਉਤਰ ਹੀ ਹੈ ਅਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਕੈਰੇਬੀਆਈ ਟੀਮ ‘ਚ ਕਿੰਨੀ ਗਿਰਾਵਟ ਆਈ ਹੈ ਵੈਸਟਇੰਡੀਜ਼ ਨੇ ਭਾਰਤ ਖਿਲਾਫ ਖੇਡਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਟੀ-20 ਲੜੀ 1-2 ਨਾਲ ਗਵਾਈ ਸੀ ਜਦੋਂਕਿ ਭਾਰਤ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਸੀ।

-ਖਿਡਾਰੀਆਂ ਲਈ ਟੀ-20 ਵਿਸ਼ਵ ਕੱਪ ‘ਚ ਜਗ੍ਹਾ ਪੱਕੀ ਕਰਨ ਦਾ ਮੌਕਾ

ਭਾਰਤੀ ਟੀਮ ਨੇ ਬੰਗਲਾਦੇਸ਼ ਖਿਲਾਫ ਟੀ-20 ਲੜੀ ‘ਚ ਰੈਗੂਲਰ ਕਪਤਾਨ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਸੀ ਅਤੇ ਇਸ ਲੜੀ ‘ਚ ਵਿਰਾਟ ਦੇ ਪਰਤਣ ਨਾਲ ਭਾਰਤੀ ਟੀਮ ਨੂੰ ਬੱਲੇਬਾਜ਼ੀ ‘ਚ ਮਜ਼ਬੂਤੀ ਮਿਲੇਗੀ ਨੌਜਵਾਨਾਂ ਕੋਲ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ ਰਹੇਗਾ ਪਰ ਵਿਕਟਕੀਪਰ ਰਿਸ਼ਭ ਪੰਤ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ ਕਿਉਂਕਿ ਇਸ ਲੜੀ ‘ਚ ਫੇਲ ਹੋਣ ‘ਤੇ ਹੁਣ ਉਨ੍ਹਾਂ ਦੀ ਟੀਮ ‘ਚੋਂ ਛੁੱਟੀ ਹੋ ਸਕਦੀ ਹੈ ਮਨੀਸ਼ ਪਾਂਡੇ, ਲੋਕੇਸ਼, ਰਾਹੁਲ, ਵਾਸ਼ਿੰਗਟਨ ਸੁੰਦਰ ਅਤੇ ਸੰਜੂ ਸੈਮਸਨ ਘਰੇਲੂ ਟੀ-20 ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟਰਾਫੀ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਲੜੀ ‘ਚ ਉਤਰ ਰਹੇ ਹਨ ਸੈਮਸਨ ਨੂੰ ਓਪਨਰ ਸ਼ਿਖਰ ਧਵਨ ਦੇ ਜ਼ਖਮੀ ਹੋਣ ਤੋਂ ਬਾਅਦ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ।

ਜਸਪ੍ਰੀਤ ਬੁਮਰਾਹ, ਸ਼ਿਖਰ ਅਤੇ ਹਾਰਦਿਕ ਪਾਂਡਿਆ ਜਿਹੇ ਦਿੱਗਜ ਖਿਡਾਰੀਆਂ ਦੀ ਗੈਰ-ਮੌਜ਼ੂਦਗੀ ਨੇ ਨੌਜਵਾਨ ਖਿਡਾਰੀਆਂ ਨੂੰ ਆਪਣਾ ਦਾਅਵਾ ਪੱਕਾ ਕਰਨ ਦਾ ਮੌਕਾ ਦਿੱਤਾ ਹੈ ਦੂਜੇ ਪਾਸੇ ਵਿੰਡੀਜ਼ ਦੀ ਟੀਮ ‘ਚ ਨਾ ਤਾਂ ਕ੍ਰਿਸ ਗੇਲ ਹੇ ਅਤੇ ਨਾ ਹੀ ਆਂਦਰੇ ਰਸੇਲ ਅਤੇ ਕਾਰਲੋਸ ਬ੍ਰੈਥਵੇਟ ਹਨ ਅਜਿਹੇ ‘ਚ ਵਿੰਡੀਜ਼ ਟੀਮ ਦੇ ਕਈ ਮੈਂਬਰਾਂ ਕੋਲ ਅਗਲੇ ਸਾਲ ਦੇ ਵਿਸ਼ਵ ਕੱਪ ਲਈ ਟੀਮ ‘ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦਾ ਮੌਕਾ ਰਹੇਗਾ ਆਲਰਾਊਂਡਰ ਫਾਬਿਆਨ ਅਲੇਨ ਇਕਾਦਸ਼ ‘ਚ ਰਸੇਲ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ।

ਕੋਹਲੀ ਨੇ ਕੀਤਾ ਪੰਤ ਦਾ ਬਚਾਅ

ਨਵੀਂ ਦਿੱਲੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਬਚਾਅ ਕੀਤਾ ਹੈ ਵਿਰਾਟ ਨੇ ਕਿਹਾ ਕਿ ਸਾਨੂੰ ਰਿਸ਼ਭ ਪੰਤ ਦੀ ਕਾਬਲੀਅਤ ‘ਤੇ ਪੂਰਾ ਭਰੋਸਾ ਹੈ, ਪਰ ਇਹ ਸਭ ਦੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਥੋੜ੍ਹਾ ਹੋਰ ਮੌਕਾ ਦਿੱਤਾ ਜਾਵੇ ਵਿਰਾਟ ਨੇ ਕਿਹਾ ਕਿ ਜੇਕਰ ਪੰਤ ਥੋੜ੍ਹਾ ਜਿਹਾ ਖੁੰਝਦਾ ਹੈ ਤਾਂ ਲੋਕ ਸਟੇਡੀਅਮ ‘ਚ ਧੋਨੀ-ਧੋਨੀ ਚਿਲਾਉਣ ਲੱਗਦੇ ਹਨ ਉਨ੍ਹਾਂ ਨੇ ਕਿਹਾ ਕਿ ਇਹ ਸਨਮਾਨਜਨਕ ਨਹੀਂ ਹੈ ਅਤੇ ਕੋਈ ਵੀ ਖਿਡਾਰੀ ਇਹ ਨਹੀਂ ਚਾਹੁੰਦਾ।

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।