ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ

Pink Cannabis Attack, Wheat crops

ਸਰਕਾਰ ਪੀੜਤ ਕਿਸਾਨਾਂ ਨੂੰ ਤੁਰੰਤ ਦੇਵੇ ਮੁਆਵਜ਼ਾ : ਕਿਸਾਨ ਯੂਨੀਅਨ

ਲਹਿਰਾਗਾਗਾ (ਤਰਸੇਮ ਸਿੰਘ ਬਬਲੀ)। ਬਿਨਾਂ ਅੱਗ ਲਾਏ ਤੋਂ ਬੀਜੀ ਕਣਕ ਦੀ ਫਸਲ ਤੇ ਸੈਨਿਕ ਸੁੰਡੀ ਅਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ ਅਜਿਹਾ ਇੱਕ ਮਾਮਲਾ ਹਲਕੇ ਦੇ ਪਿੰਡ ਘੋੜੇਨਬ ਵਿਖੇ ਸਾਹਮਣੇ ਆਇਆ ਜਿੱਥੇ ਕਿ ਮੇਜਰ ਸਿੰਘ ਪੁੱਤਰ ਕਰਮ ਸਿੰਘ ਨਾਮੀ ਕਿਸਾਨ ਨੇ ਆਪਣੀ ਪੰਜ ਏਕੜ ਜੀਰੀ ਦੀ ਫਸਲ ਵੱਢ ਕੇ ਪਰਾਲੀ ਨੂੰ ਅੱਗ ਨਾ ਲਾਉਂਦਿਆਂ ਦੋ ਵਾਰ ਤਵੀਆਂ ਨਾਲ ਵਿੱਚ ਹੀ ਵਾਹ ਦਿੱਤਾ ਤੇ ਉਸ ਤੋਂ ਬਾਅਦ ਉਸ ਵਿੱਚ ਕਣਕ ਦੀ ਬਿਜਾਈ ਕਰ ਦਿੱਤੀ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਣਕ ਦੀ ਬੀਜੀ ਹੋਈ ਫਸਲ ਨੂੰ ਦੇਖਣ ਲਈ ਇੱਕ ਮਹੀਨੇ ਬਾਅਦ ਖੇਤਾਂ ਵਿੱਚ ਆਇਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੀ ਸਾਰੀ ਫ਼ਸਲ ਤਬਾਹ ਹੋ ਚੁੱਕੀ ਸੀ, ਉਸ ਨੇ ਕਣਕ ਦੇ ਬੂਟੇ ਪੁੱਟ ਕੇ ਦੇਖੇ ਤਾਂ ਉਸ ਦੇ ਜੜ੍ਹ ਵਿੱਚੋਂ ਗੁਲਾਬੀ ਰੰਗ ਦੀ ਸੁੰਡੀ ਭਾਰੀ ਮਾਤਰਾ ਵਿੱਚ ਦੇਖੀ। (Wheat Crops)

ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁਝ ਹੋਰ ਕਿਸਾਨਾਂ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ ਦੀ ਫਸਲ ਵੀ ਤਬਾਹ ਹੋ ਗਈ, ਉਨ੍ਹਾਂ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਪਰਾਲੀ ਲਾਉਣ ਵਾਲੇ ਕਿਸਾਨਾਂ ‘ਤੇ ਕੇਸ ਦਰਜ ਕਰ ਰਹੀ ਹੈ ਪਰ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨ ਦੁਖੀ ਤੇ ਪ੍ਰੇਸ਼ਾਨ ਹਨ ਦੂਜੇ ਪਾਸੇ ਇਸ ਮੌਕੇ ਖੇਤਾਂ ਵਿੱਚ ਇਕੱਠੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਭੋਲਾ ਸਿੰਘ ਅਤੇ ਬਬਲੀ ਸਿੰਘ ਨੇ ਸਾਥੀਆਂ ਸਮੇਤ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਕੋਈ ਵੀ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। (Wheat Crops)

ਕਿਸਾਨ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ : ਡਾ. ਗੁਰਦੇਵ ਸਿੰਘ

ਉਕਤ ਮਾਮਲੇ ‘ਤੇ ਜਦੋਂ ਖੇਤੀਬਾੜੀ ਅਫਸਰ ਅਤੇ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਦੇਵ ਸਿੰਘ ,ਡਾ. ਇੰਦਰਜੀਤ ਸਿੰਘ ਭੱਟੀ ਅਤੇ ਡਾ. ਨਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਾਪਮਾਨ ਦੀ ਸਮੱਸਿਆ ਕਾਰਨ ਕਣਕ ਦੀ ਬੀਜੀ ਫਸਲ ਤੇ ਸੈਨਿਕ ਅਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਹੈ, ਸੈਨਿਕ ਸੁੰਡੀ ਰਾਤ ਸਮੇਂ ਬਾਹਰ ਆ ਕੇ ਪੱਤੇ ਖਾਂਦੀ ਹੈ ਅਤੇ ਗੁਲਾਬੀ ਸੁੰਡੀ ਫ਼ਸਲ ਦੇ ਜੜ੍ਹ ਤਣੇ ਨੂੰ ਖਾਂਦੀ ਹੈ ਉਨ੍ਹਾਂ ਕਿਹਾ ਕੇ ਜਿਵੇਂ ਸਰਦੀ ਵਧੇਗੀ ਇਹ ਸੁੰਡੀ ਆਪਣੇ ਆਪ ਖਤਮ ਹੋ ਜਾਵੇਗੀ, ਕਿਸਾਨ ਸਮੇਂ-ਸਮੇਂ ‘ਤੇ ਆਪਣੀ ਜ਼ਮੀਨ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਸੁੰਡੀ ਵਗੈਰਾ ਦੀ ਗੱਲ ਦਿਖਾਈ ਦਿੰਦੀ ਹੈ ਤਾਂ ਉਹ ਕਵਿਨਲਫਾਸ ਕੀਟਨਾਸ਼ਕ ਦਵਾਈ 25% ਏਸੀ 800 ਐਮਐਲ ਦਵਾਈ 150  ਲੀਟਰ ਪਾਣੀ ਵਿੱਚ ਪਾ ਕੇ ਇੱਕ ਏਕੜ ਫਸਲ ਉੱਪਰ ਇਸ ਦਾ ਛਿੜਕਾਅ ਕਰਨ। (Wheat Crops)