India VS Zimbabwe 3rd ODI: ਜ਼ਿੰਬਾਬਵੇ ਨੇ 30 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 130 ਦੌੜਾਂ ਬਣਾਈਆਂ, 290 ਦੌੜਾਂ ਦਾ ਚੁਣੌਤੀਪੂਰਨ ਟੀਚਾ

ਸ਼ੁਭਮਨ ਗਿੱਲ ਨੇ 97 ਗੇਂਦਾਂ ‘ਚ 130 ਦੌੜਾਂ ਬਣਾਈਆਂ

ਹਰਾਰੇ ਸਪੋਰਟਸ ਕਲੱਬ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾਈਆਂ। ਭਾਰਤ ਦੇ ਨੌਜਵਾਨ ਬੱਲਬਾਜ਼ ਸੁਭਮਨ ਗਿੱਲ ਨੇ ਧਮਾਕੇਦਾਰ ਸੈਂਕੜਾ ਲਾਇਆ। ਜਵਾਬ ‘ਚ ਜ਼ਿੰਬਾਬਵੇ ਨੇ 30 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 130  ਦੌੜਾਂ ਬਣਾਈਆਂ। ਸਿਕੰਦਰ ਰਜ਼ਾ ਅਤੇ ਰਿਆਨ ਬਰਲ ਕ੍ਰੀਜ਼ ‘ਤੇ ਹਨ।
ਜ਼ਿੰਬਾਬਵੇ ਦੇ ਸਲਾਮੀ ਬੱਲੇਬਾਜ਼ ਤਾਕੁਦਵਨਾਸੇ ਕਾਈਟਾਨੋ 15 ਗੇਂਦਾਂ ‘ਤੇ 12 ਦੌੜਾਂ ਬਣਾਉਣ ਤੋਂ ਬਾਅਦ ਰਿਟਾਇਰ ਹਰਟ ਹੋ ਗਿਆ। ਦੀਪਕ ਚਾਹਰ ਨੇ ਜ਼ਿੰਬਾਬਵੇ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਇਨੋਸੈਂਟ ਕਾਇਆ ਨੂੰ 6 ਦੌੜਾਂ ਬਣਾ ਕੇ ਐਲਬੀਡਬਲਿਊ ਆਊਟ ਕੀਤਾ। ਅਕਸ਼ਰ ਪਟੇਲ ਨੇ ਮੈਚ ਦੀ ਵੱਡੀ ਵਿਕਟ ਲਈ। ਉਸ ਨੇ ਜ਼ਿੰਬਾਬਵੇ ਦੇ ਤਜਰਬੇਕਾਰ ਬੱਲੇਬਾਜ਼ ਸ਼ਾਨ ਵਿਲੀਅਮਜ਼ ਨੂੰ 45 ਦੌੜਾਂ ‘ਤੇ ਐੱਲ.ਬੀ.ਡਬਲਿਊ. ਆਊਟ ਕੀਤਾ। ਅਵੇਸ਼ ਖਾਨ ਨੇ ਜ਼ਿੰਬਾਬਵੇ ਨੂੰ ਤੀਜਾ ਝਟਕਾ ਦਿੱਤਾ। ਟੋਨੀ ਮੁਨਿਓਂਗਾ ਵਧੀਆ ਖੇਡ ਰਿਹਾ ਸੀ। ਅਵੇਸ਼ ਦੀ ਗੇਂਦ ‘ਤੇ ਉਹ ਵੱਡਾ ਸ਼ਾਟ ਖੇਡਣ ਗਿਆ ਅਤੇ ਇੱਥੇ ਹੀ ਉਸ ਤੋਂ ਗਲਤੀ ਹੋ ਗਈ ਅਤੇ ਉਹ ਕੇਐੱਲ ਰਾਹੁਲ ਦੇ ਹੱਥਾਂ ’ਚ ਕੈਚ ਦੇ ਬੈਠਾ।

ਸ਼ੁਭਮਨ ਗਿੱਲ ਨਾ ਲਾਇਆ ਸੈਂਕੜਾ

ਭਾਰਤ ਲਈ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਸ਼ੁਭਮਨ ਗਿੱਲ ਦੇ ਬੱਲੇ ਤੋਂ ਆਈਆਂ। ਉਸਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਪੰਜਾਬ ਦੇ ਇਸ ਬੱਲੇਬਾਜ਼ ਨੇ 97 ਗੇਂਦਾਂ ‘ਚ 130 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਨੇ ਆਪਣੇ ਵਨਡੇ ਕਰੀਅਰ ਦਾ ਦੂਜਾ ਅਰਧ ਸੈਂਕੜਾ ਵੀ ਲਗਾਇਆ। ਜ਼ਿੰਬਾਬਵੇ ਲਈ ਬ੍ਰੈਡ ਇਵਾਨਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 5 ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ