ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News IND vs ENG: ਭ...

    IND vs ENG: ਭਾਰਤ-ਇੰਗਲੈਂਡ ਟੈਸਟ ਇਤਿਹਾਸ ’ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਸਿਖਰ ਦੇ ਇਹ ਬੱਲੇਬਾਜ਼

    IND vs ENG
    IND vs ENG: ਭਾਰਤ-ਇੰਗਲੈਂਡ ਟੈਸਟ ਇਤਿਹਾਸ ’ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਸਿਖਰ ਦੇ ਇਹ ਬੱਲੇਬਾਜ਼

    ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਲੜੀ 20 ਜੂਨ ਤੋਂ ਲੀਡਜ਼ ’ਚ ਸ਼ੁਰੂ ਹੋਵੇਗੀ। ਇਸ ਵਾਰ ਭਾਰਤੀ ਟੀਮ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਰਗੇ ਤਜਰਬੇਕਾਰ ਬੱਲੇਬਾਜ਼ਾਂ ਦੀ ਗੈਰਹਾਜ਼ਰੀ ’ਚ ਖੇਡ ਰਹੀ ਹੈ। ਦੱਸ ਦੇਈਏ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। ਟੀਮ ਦੀ ਕਮਾਨ ਹੁਣ ਨੌਜਵਾਨ ਸ਼ੁਭਮਨ ਗਿੱਲ ਦੇ ਹੱਥਾਂ ’ਚ ਹੈ। ਟੀਮ ਇੰਡੀਆ ਨੇ ਆਖਰੀ ਵਾਰ ਸਾਲ 2007 ’ਚ ਇੰਗਲੈਂਡ ਦੀ ਧਰਤੀ ’ਤੇ ਟੈਸਟ ਲੜੀ ਜਿੱਤੀ ਸੀ। ਅਜਿਹੀ ਸਥਿਤੀ ਵਿੱਚ, ਟੀਮ ਦਾ ਉਦੇਸ਼ 18 ਸਾਲਾਂ ਬਾਅਦ ਜਿੱਤ ਦੇ ਸੋਕੇ ਨੂੰ ਖਤਮ ਕਰਨਾ ਹੋਵੇਗਾ। ਭਾਰਤ ਨੇ ਹੁਣ ਤੱਕ ਇੰਗਲੈਂਡ ’ਚ ਕੁੱਲ 67 ਟੈਸਟ ਖੇਡੇ ਹਨ, ਜਿਸ ’ਚ ਉਹ 36 ਮੈਚ ਹਾਰਿਆ ਹੈ। ਟੀਮ ਇੰਡੀਆ ਇੱਥੇ ਸਿਰਫ਼ ਨੌਂ ਟੈਸਟ ਜਿੱਤ ਸਕੀ ਹੈ, ਜਦੋਂ ਕਿ 22 ਡਰਾਅ ਰਹੇ ਹਨ। IND vs ENG

    ਇਹ ਖਬਰ ਵੀ ਪੜ੍ਹੋ : Rinku-Priya Engagement: ਕ੍ਰਿਕੇਟਰ ਰਿੰਕੂ ਸਿੰਘ ਤੇ ਸੰਸਦ ਮੈਂਬਰ ਪ੍ਰਿਆ ਦੀ ਹੋਈ ਮੰਗਣੀ, ਵੇਖੋ ਤਸਵੀਰਾਂ…

    ਆਓ ਜਾਣਦੇ ਹਾਂ ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਇਤਿਹਾਸ ’ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਚੋਟੀ ਦੇ 5 ਬੱਲੇਬਾਜ਼ਾਂ ਬਾਰੇ | IND vs ENG

    1. ਗ੍ਰਾਹਮ ਗੂਚ : ਜੁਲਾਈ 1990 ’ਚ, ਇੰਗਲੈਂਡ ਦੇ ਇਸ ਬੱਲੇਬਾਜ਼ ਨੇ ਲਾਰਡਜ਼ ਦੇ ਇਤਿਹਾਸਕ ਮੈਦਾਨ ’ਤੇ 628 ਮਿੰਟ ਬੱਲੇਬਾਜ਼ੀ ਕਰਦੇ ਹੋਏ 333 ਦੌੜਾਂ ਬਣਾਈਆਂ ਸਨ। ਇਸ ਦੌਰਾਨ ਗੂਚ ਨੇ 485 ਗੇਂਦਾਂ ਦੀ ਆਪਣੀ ਪਾਰੀ ’ਚ 43 ਚੌਕੇ ਤੇ ਤਿੰਨ ਛੱਕੇ ਜੜਕੇ ਬੈਹਤਰੀਨ ਪਾਰੀ ਖੇਡੀ ਸੀ।
    2. ਕਰੁਣ ਨਾਇਰ : ਦਸੰਬਰ 2016 ’ਚ ਚੇਨਈ ’ਚ ਕਰੁਣ ਨਾਇਰ ਨੇ 303 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਆਪਣੀ ਤਾਕਤ ਦਿਖਾਈ। ਇਸ ਦੌਰਾਨ ਨਾਇਰ ਨੇ 381 ਗੇਂਦਾਂ ’ਚ 32 ਚੌਕੇ ਤੇ ਚਾਰ ਛੱਕੇ ਜੜੇ ਸਨ।
    3. ਅਲਿਸਟੇਅਰ ਕੁੱਕ : ਇੰਗਲੈਂਡ ਦੇ ਸਾਬਕਾ ਕਪਤਾਨ ਨੇ ਬਰਮਿੰਘਮ ’ਚ ਭਾਰਤ ਵਿਰੁੱਧ 545 ਗੇਂਦਾਂ ਖੇਡੀਆਂ, ਜਿਸ ’ਚ ਉਨ੍ਹਾਂ 33 ਚੌਕਿਆਂ ਦੀ ਮਦਦ ਨਾਲ 294 ਦੌੜਾਂ ਬਣਾਈਆਂ। ਇਹ ਮੈਚ ਅਗਸਤ 2011 ’ਚ ਖੇਡਿਆ ਗਿਆ ਸੀ।
    4. ਜੈਫਰੀ ਬਾਇਕਾਟ : ਇਹ ਮੈਚ ਜੂਨ 1967 ’ਚ ਲੀਡਜ਼ ’ਚ ਖੇਡਿਆ ਗਿਆ ਸੀ, ਜਿਸ ’ਚ ਇੰਗਲੈਂਡ ਵੱਲੋਂ ਖੇਡ ਰਹੇ ਬਾਇਕਾਟ ਨੇ 555 ਗੇਂਦਾਂ ’ਚ ਅਜੇਤੂ 246 ਦੌੜਾਂ ਬਣਾਈਆਂ। ਇਸ ਪਾਰੀ ’ਚ 30 ਚੌਕੇ ਤੇ ਇੱਕ ਛੱਕਾ ਸ਼ਾਮਲ ਸੀ।
    5. ਇਆਨ ਬੈੱਲ : ‘ਦ ਓਵਲ’ ਵਿਖੇ ਨੰਬਰ-3 ’ਤੇ ਬੱਲੇਬਾਜ਼ੀ ਕਰਦੇ ਹੋਏ, ਇਆਨ ਬੈੱਲ ਨੇ 364 ਗੇਂਦਾਂ ਖੇਡੀਆਂ ਤੇ 23 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 235 ਦੌੜਾਂ ਬਣਾਈਆਂ। ਇਹ ਮੈਚ ਅਗਸਤ 2011 ’ਚ ਖੇਡਿਆ ਗਿਆ ਸੀ।