ਭਾਰਤ ਦੀ ਜਿੱਤ, ਕੁਲਭੂਸ਼ਣ ਦੀ ਫਾਂਸੀ ‘ਤੇ ਰੋਕ

India Victory, Ban Execution, Kulbhushan

ਆਈਸੇਜੇ : ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ, ਭਾਰਤ ਦੇ ਹੱਕ ‘ਚ ਸੁਣਾਇਆ ਫੈਸਲਾ

16 ‘ਚੋਂ 15 ਜੱਜਾਂ ਨੇ ਭਾਰਤ ਦੇ ਪੱਖ ‘ਚ ਸੁਣਾਇਆ ਫੈਸਲਾ

ਸੁਸ਼ਮਾ ਸਵਰਾਜ ਨੇ ਪ੍ਰਗਟਾਈ ਖੁਸ਼ੀ

ਏਜੰਸੀ, ਹੇਗ

ਨੀਦਰਲੈਂਡ ਸਥਿਤ ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਦੀ ਜੇਲ੍ਹ ‘ਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਅੱਜ ਰੋਕ ਲਾਉਂਦਿਆਂ ਪਾਕਿਸਤਾਨ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਤੇ ਇਸ ਦੀ ਪ੍ਰਭਾਵੀ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਅਦਾਲਤ ਨੇ ਜਾਧਵ ਦੇ ਮਾਮਲੇ ‘ਚ ਯੋਗਤਾ ਦੇ ਅਧਾਰ ‘ਤੇ ਭਾਰਤ ਦੇ ਪੱਖ ‘ਚ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੇ ਜਾਧਵ ਨੂੰ ਵਕੀਲ ਦੀ ਸੁਵਿਧਾ ਮੁਹੱਈਆ ਨਾ ਕਰਵਾ ਕੇ ਧਾਰਾ 36 (1) ਦੀ ਉਲੰਘਣਾ ਕੀਤੀ ਹੈ ਤੇ ਫਾਂਸੀ ਦੀ ਸਜ਼ਾ ‘ਤੇ ਉਦੋਂ ਤੱਕ ਰੋਕ ਲੱਗੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਕਿ ਪਾਕਿਸਤਾਨ ਆਪਣੇ ਫੈਸਲੇ ‘ਤੇ ਮੁੜ ਵਿਚਾਰ ਤੇ ਉਸਦੀ ਪ੍ਰਭਾਵੀ ਸਮੀਖਿਆ ਨਹੀਂ ਕਰ ਲੈਂਦਾ। ਅਦਾਲਤ ਦੇ ਅੱਜ ਫੈਸਲੇ ਨਾਲ ਭਾਰਤ ਦੀ ਵੱਡੀ ਜਿੱਤ ਹੋਈ ਹੈ ਹਾਲਾਂਕਿ ਅਦਾਲਤ ਨੇ ਪਾਕਿਸਤਾਨ ਦੀ ਫੌਜੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਤੇ ਜਾਧਵ ਨੂੰ ਸੁਰੱਖਿਅਤ ਭਾਰਤ ਵਾਪਸੀ ਦੀ ਮੰਗ ਨੂੰ ਰੱਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਾਰਚ 2016 ‘ਚ ਕੁਲਭੂਸ਼ਣ ਜਾਧਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੀ ਸੀ ਮਾਮਲਾ

ਕੁਲਭੂਸ਼ਣ ਜਾਧਵ ‘ਤੇ ਪਾਕਿਸਤਾਨ ਨੇ ਭਾਰਤ ਲਈ ਜਾਸੂਸੀ ਦਾ ਇਲਜ਼ਾਮ ਲਾਇਆ ਸੀ ਪਾਕਿਸਤਾਨ ਦਾ ਦਾਅਵਾ ਹੈ ਕਿ ਕੁਲਭੂਸ਼ਣ ਜਾਧਵ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਕਰਦਿਆਂ ਫੜਿਆ ਗਿਆ ਸੀ ਮਾਰਚ, 2016 ਵਿੱਚ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਹੋਈ ਸੀ ਪਾਕਿਸਤਾਨ ਮਿਲਟਰੀ ਕੋਰਟ ਨੇ 10 ਅਪਰੈਲ, 2017 ਨੂੰ ਜਾਸੂਸੀ ਅਤੇ ਕਰਾਚੀ ਤੇ ਬਲੂਚਿਸਤਾਨ ਵਿੱਚ ਗੜਬੜ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਇਲਜ਼ਾਮ’ ੱਚ ਮੌਤ ਦੀ ਸਜ਼ਾ ਸੁਣਾਈ ਸੀ ਇਸ ਤੋਂ ਬਾਅਦ ਭਾਰਤ ਨੇ 8 ਮਈ, 2017 ਨੂੰ ਆਈਸੀਜੇ ਦਾ ਰੁਖ ਕੀਤਾ ਆਈਸੀਜੇ ਦੇ 15 ਮੈਂਬਰੀ ਬੈਂਚ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਦਲੀਲਾਂ ਤੋਂ ਬਾਅਦ 21 ਫਰਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ।

ਭਾਰਤ ਨੇ ਕਿਹਾ : ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ

ਭਾਰਤ ਅਨੁਸਾਰ, ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਜਾਧਵ ਉੱਥੇ ਸਮੁੰਦਰੀ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਬਿਜਨੈਸ ਕਰਨ ਦੀ ਕੋਸ਼ਿਸ਼ ‘ਚ ਸਨ ਪਾਕਿਸਤਾਨ ਨੇ ਆਈਸੀਜੇ ਸਾਹਮਣੇ ਕੀਤੀ ਗਈ ਭਾਰਤ ਦੀ ਪਟੀਸ਼ਨ ਨੂੰ ਨਕਾਰ ਦਿੱਤਾ ਇਸ ‘ਚ ਭਾਰਤ ਨੇ ਜਾਧਵ ਲਈ ਕੌਂਸਲਰ ਐਕਸੇਸ ਦੀ ਮੰਗ ਕੀਤੀ ਸੀ।

ਮੈਂ ਹਰੀਸ਼ ਸਾਲਵੇ ਨੂੰ ਆਈਸੀਜੇ ਸਾਹਮਣੇ ਭਾਰਤ ਦੇ ਮਾਮਲੇ ਨੂੰ ਬਹੁਤ ਪ੍ਰਭਾਵੀ ਢੰਗ ਨਾਲ ਤੇ ਸਫਲਤਾਪੂਰਵਕ ਪੇਸ਼ ਕਰਨ ਲਈ ਧੰਨਵਾਦ ਕਰਦੀ ਹਾਂ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਫੈਸਲੇ ਦੀ ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ। 
ਸਾਬਕਾ ਵਿਦੇਸ਼ ਮੰਤਰੀ, ਸੁਸ਼ਮਾ ਸਵਰਾਜ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।