ਭਾਰਤ ਅਮਰੀਕਾ ਦੀ ਇਕਜੁਟਤਾ

Development
File photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਪਾਕਿ ਅਧਾਰਿਤ ਅੱਤਵਾਦ ਖਿਲਾਫ਼ ਇੱਕ ਸਖ਼ਤ ਸੰਦੇਸ਼ ਹੈ ਪਹਿਲਾਂ ਹੀ ਘਿਰ ਚੁੱਕੇ ਪਾਕਿ ਲਈ ਹੁਣ ਹੋਰ ਕੌਮਾਂਤਰੀ ਪੱਧਰ ‘ਤੇ ਡਰਾਮੇਬਾਜ਼ੀ ਤੇ ਬਹਾਨੇਬਾਜ਼ੀ ਦੀ ਖੇਡ ਹੁਣ ਮੁਸ਼ਕਿਲ ਹੋ ਜਾਵੇਗੀ ਡੋਨਾਲਡ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਜੰਮੂ-ਕਸ਼ਮੀਰ ਤੇ ਭਾਰਤ ਦੇ ਹੋਰ ਹਿੱਸਿਆਂ ‘ਚ ਅੱਤਵਾਦ ਲਈ ਪਾਕਿਸਤਾਨ ਨੂੰ ਜਿੰਮੇਵਾਰ ਕਰਾਰ ਦਿੱਤਾ ਹੈ ਸਲਾਹੂਦੀਨ ਨੂੰ ਅਮਰੀਕਾ ਵੱਲੋਂ ਕੌਮਾਂਤਰੀ ਅੱਤਵਾਦੀ ਕਰਾਰ ਦਿੱਤੇ ਜਾਣ ਨਾਲ ਪਾਕਿਸਤਾਨ ਦਾ ਕਸ਼ਮੀਰ ‘ਤੇ ਦਾਅਵਾ ਤਾਰ-ਤਾਰ ਹੋਣ ਦੇ ਨਾਲ-ਨਾਲ ਵੱਖਵਾਦੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ

ਭਾਵੇਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ‘ਚ ਵੱਡੀ ਫੌਜੀ ਕਾਰਵਾਈ ਕਰਦਿਆਂ ਲਾਦੇਨ ਨੂੰ ਪਾਕਿਸਤਾਨ ‘ਚੋਂ ਲੱਭ ਲਿਆ ਸੀ ਇਸਦੇ ਬਾਵਜੂਦ ਅਮਰੀਕਾ ਦਾ ਪਾਕਿ ਪ੍ਰਤੀ ਨਜ਼ਰੀਆ ਹਕੀਕਤਾਂ ਤੋਂ ਦੂਰ ਰਿਹਾ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦ ਦੀ ਹਮਾਇਤ ਨਾ ਕਰਨ ਤੇ ਆਪਣੀ ਧਰਤੀ ਅੱਤਵਾਦ ਲਈ ਵਰਤੇ ਜਾਣ ਦੀ ਚਿਤਾਵਨੀ ਦਿੱਤੀ ਹੈ ਪਾਕਿਸਤਾਨ ਦਹਾਕਿਆਂ ਤੋਂ ਦੋਗਲੀ ਨੀਤੀ ਅਪਣਾ ਕੇ ਅਮਰੀਕਾ ਦੀ ਹਮਾਇਤ ਹਾਸਲ ਕਰ ਰਿਹਾ ਸੀ ਅੱਤਵਾਦ ਖਿਲਾਫ਼ ਕਾਰਵਾਈ ਦੇ ਨਾਂਅ ‘ਤੇ ਪਾਕਿਸਤਾਨ ਨੇ ਅਮਰੀਕਾ ਤੋਂ ਮੋਟੀ ਆਰਥਿਕ ਸਹਾਇਤਾ ਪ੍ਰਾਪਤ ਕੀਤੀ ਹੈ

ਦਰਅਸਲ ਟਰੰਪ ਸ਼ੁਰੂ ਤੋਂ ਅੱਤਵਾਦ ਦੇ ਖਿਲਾਫ਼ ਸਖ਼ਤ ਵਿਚਾਰਾਂ ਵਾਲੇ ਹਨ ਟਰੰਪ ਦੇ ਆਉਣ ਤੋਂ ਬਾਅਦ ਇਰਾਕ ਤੇ ਸੀਰੀਆ ‘ਚ ਅਮਰੀਕੀ ਹਮਲਿਆਂ ‘ਚ ਤੇਜ਼ੀ ਆਈ ਹੈ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਨੂੰ ਏਸ਼ੀਆ ‘ਚ ਚੀਨ ਦਾ ਪ੍ਰਭਾਵ ਰੋਕਣ ਲਈ ਭਾਰਤ ਦੀ ਖਾਸ ਜ਼ਰੂਰਤ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਭਾਰਤ ਕੋਈ ਟੂਲ (ਚੀਨ ਅਨੁਸਾਰ) ਹੈ ਇਹ ਤੱਥ ਹਨ ਕਿ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦੇ ਹੱਥੋਂ ਨਿੱਕਲ ਕੇ ਚੀਨ ਦੀ ਝੋਲੀ ‘ਚ ਜਾ ਡਿੱਗਾ ਹੈ ਇਰਾਕ ਤੇ ਅਫ਼ਗਾਨਿਸਤਾਨ ਦੇ ਭਾਰਤ ਨਾਲ ਸਬੰਧਾਂ ਤੋਂ ਵੀ ਚੀਨ ਪੁਰੀ ਤਰ੍ਹਾਂ ਖਫ਼ਾ ਹੈ ਚੀਨੀ ਸਰਕਾਰ ਦਾ ਅਖ਼ਬਾਰ ਭਾਰਤ ਅਮਰੀਕਾ ਦੀ ਦੋਸਤੀ ਨੂੰ ਵੀ ਅਮਰੀਕਾ ਦਾ ਟਰੈਪ ਕਰਾਰ ਦੇ ਰਿਹਾ ਹੈ ਜਿੱਥੋਂ ਤੱਕ ਚੀਨੀ ਅਖ਼ਬਾਰ ਦੇ ਦਾਅਵਿਆਂ ਦਾ ਸਬੰਧ ਹੈ

ਉਸ ਨੇ ਅੱਤਵਾਦ ਦੀ ਸਮੱਸਿਆ ਨੂੰ ਬਿਲਕੁਲ ਗਾਇਬ ਕਰਾਰ ਦਿੱਤਾ ਅੱਤਵਾਦ ਦੀ ਸਮੱਸਿਆ ਪੂਰੀ ਦੁਨੀਆਂ ਲਈ ਚੁਣੌਤੀ ਬਣੀ ਹੋਈ ਹੈ ਅਜਿਹੇ ਹਾਲਤਾਂ ‘ਚ ਅੱਤਵਾਦ ਪੀੜਤ ਮੁਲਕਾਂ ਦੀ ਇੱਕਜੁਟਤਾ ‘ਤੇ ਸਵਾਲ ਖੜ੍ਹੇ ਕਰਨੇ ਚੀਨ ਦੀ ਨੀਅਤ ‘ਤੇ ਹੀ ਸਵਾਲ ਖੜ੍ਹੇ ਕਰਦਾ ਹੈ ਅਸਲ ‘ਚ ਚੀਨ ਅੱਤਵਾਦ ਦੀ ਨਰਸਰੀ ਬਣ ਚੁੱਕੇ ਪਾਕਿ ਦੀ ਹਮਾਇਤ ਕਰ ਰਿਹਾ ਹੈ ਹੁਣ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਨੇ ਪਾਕਿਸਤਾਨ ਦਾ ਪਰਦਾਫਾਸ਼ ਕਰ ਦਿੱਤਾ ਹੈ ਚੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਦਾ ਕੌਮਾਂਤਰੀ ਦਬਾਅ ਤੋਂ ਬਚਣ ‘ਚ ਕਾਮਯਾਬ ਹੋਣਾ ਔਖਾ ਹੈ ਭਾਰਤ-ਅਮਰੀਕੀ ਇੱਕਜੁਟਤਾ ਅਮਨ-ਚੈਨ ਦੀ ਸਥਾਪਨਾ ਦੇ ਮਿਸ਼ਨ ਨੂੰ ਪੂਰਾ ਕਰੇਗਾ, ਇਹ ਅਜੇ ਸਮਾਂ ਹੀ ਦੱਸੇਗਾ ਕਿ ਅਮਰੀਕਾ ਦੇ ਐਲਾਨ ਅਮਲੀ ਰੂਪ ਕਿਸੇ ਤਰ੍ਹਾਂ ਲੈਂਦੇ ਹਨ