ਕਰੀਬੀ ਮੁਕਾਬਲੇ ’ਚ ਸ੍ਰੀਲੰਕਾ ਨੂੰ ਹਰਾ ਭਾਰਤ ਫਾਈਨਲ ’ਚ

Asia Cup 2023

ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ | Asia Cup 2023

  • ਕੁਲਦੀਪ ਯਾਦਵ ਨੇ ਲਈਆਂ 4 ਵਿਕਟਾਂ | Asia Cup 2023
  • ਲਗਾਤਾਰ 13 ਇੱਕਰੋਜ਼ਾ ਮੈਚ ਜਿੱਤਣ ਤੋਂ ਬਾਅਦ ਹਾਰਿਆ ਸ੍ਰੀਲੰਕਾ | Asia Cup 2023

ਕੋਲੰਬੋ (ਏਜੰਸੀ)। ਭਾਰਤ ਏਸ਼ੀਆ ਕੱਪ 2023 ’ਚ ਸ੍ਰੀਲੰਕਾ ਨੂੰ ਹਰਾ ਫਾਈਨਲ ’ਚ ਦਾਖਲ ਹੋ ਗਿਆ ਹੈ। ਟੀਮ ਨੇ ਆਪਣੇ ਦੂਜੇ ਸੁਪਰ-4 ਮੁਕਾਬਲੇ ’ਚ ਡਿਫੇਂਡਿੰਗ ਚੈਂਪੀਅਨ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਕੋਲੰਬੋ ’ਚ ਭਾਰਤ ਨੇ ਪਹਿਲਾਂ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿੱਥੇ ਭਾਰਤੀ ਟੀਮ ਨੇ 213 ਦੌੜਾਂ ਦਾ ਸਕੋਰ ਬਣਾਇਆ। ਜਿਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਸ੍ਰੀਲੰਕਾਈ ਟੀਮ 41.3 ਓਵਰਾਂ ’ਚ 172 ਦੌੜਾਂ ’ਤੇ ਆਲਆਉਟ ਹੋ ਗਈ।

ਇਹ ਵੀ ਪੜ੍ਹੋ : ਸਰਕਾਰ ਨੇ ਕਰ ਦਿੱਤਾ ਐਲਾਨ, ਤੁਹਾਡੇ ਘਰ ਹੈ ਗੱਡੀ ਤਾਂ ਬੰਦ ਹੋਵੇਗੀ ਇਹ ਸਕੀਮ

ਭਾਰਤ ਨੇ 213 ਦੌੜਾਂ ਬਣਾ 49.1 ਓਵਰਾਂ ’ਚ ਆਲਆਉਟ ਹੋ ਗਈ ਸੀ। ਟੀਮ ਨੇ ਇੱਕਰੋਜ਼ਾ ਇਤਿਹਾਸ ’ਚ ਪਹਿਲੀ ਵਾਰ 10 ਵਿਕਟਾਂ ਸਪਿਨਰਸ ਖਿਲਾਫ ਗੁਆਇਆਂ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ। ਜਿਸ ਵਿੱਚ ਉਨ੍ਹਾਂ ਦਾ 53 ਦੌੜਾਂ ਦਾ ਯੋਗਦਾਨ ਰਿਹਾ। ਇਸ ਤੋਂ ਇਲਾਵਾ ਲੋਕੇਸ਼ ਰਾਹੁਲ ਨੇ 39 ਦੌੜਾਂ ਅਤੇ ਵਿਕਟਕੀਪਰ ਈਸ਼ਾਨ ਕਿਸ਼ਨ ਨੇ 33 ਦੌੜਾਂ ਦੀ ਪਾਰੀ ਖੇਡੀ। ਅਕਸ਼ਰ ਅਤੇ ਮੁਹੰਮਦ ਸਿਰਾਜ਼ ਨੇ ਆਖਿਰੀ ਵਿਕਟ ਲਈ 26 ਦੌੜਾਂ ਦੀ ਸਾਂਝੇਦਾਰੀ ਕੀਤੀ।

Asia Cup 2023

ਮੀਂਹ ਕਾਰਨ 50 ਮਿੰਟਾਂ ਤੱਕ ਰੋਕਣੀ ਪਈ ਸੀ ਖੇਡ

ਭਾਰਤ-ਸ੍ਰੀਲੰਕਾ ਮੈਚ ’ਚ ਮੀਂਹ ਕਾਰਨ ਮੈਚ ਕੁਝ ਸਮਾਂ ਰੋਕਣਾ ਪਿਆ। ਭਾਰਤੀ ਪਾਰੀ ’ਚ 47 ਓਵਰ ਹੋਏ ਸਨ ਕਿ ਸ਼ਾਮ ਨੂੰ ਮੀਂਹ ਆ ਗਿਆ ਅਤੇ ਖੇਡ ਰੋਕਣੀ ਪਈ। ਉਸ ਤੋਂ ਬਾਅਦ ਫੇਰ ਮੀਂਹ ਰੂਕਿਆ ਅਤੇ ਮੁਕਾਬਲਾ 7:15 ਵਜੇ ਸ਼ੁਰੂ ਹੋਇਆ। ਮੀਂਹ ਕਾਰਨ ਹਾਲਾਂਕਿ ਓਵਰ ਤਾਂ ਨਹੀਂ ਘੱਟ ਕੀਤੀ ਗਏ ਪਰ ਅੰਪਾਇਰਾਂ ਵੱਲੋਂ ਪਾਰੀ ਦੇ ਬੇ੍ਰਕ ਦਾ ਸਮਾਂ 10 ਮਿੰਟ ਕਰ ਦਿੱਤਾ ਗਿਆ।