ਹਿਰਦੇ ਦੀ ਮੈਲ ਧੋ ਦਿੰਦਾ ਹੈ ਰਾਮ ਨਾਮ : ਪੂਜਨੀਕ ਗੁਰੂ ਜੀ

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਰਾਮ ਦਾ ਨਾਮ ਅਤੇ ਸਤਿਸੰਗ ਅਜਿਹੀ ਤਾਕਤ ਹੈ,  ਅਜਿਹੀ ਸ਼ਕਤੀ ਹੈ ਜੋ ਇਨਸਾਨ ਦੇ ਹਿਰਦੇ ਦੀ ਮੈਲ ਧੋ ਦਿੰਦੀ ਹੈ ਸੱਚੀ ਭਾਵਨਾ, ਸ਼ਰਧਾ ਨਾਲ ਰਾਮ ਦਾ ਨਾਮ ਜਪੋ, ਸਤਿਸੰਗ ਸੁਣੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋ, ਚੰਗਾ ਕਰਮ ਕਰਦੇ ਹੋ ਤਾਂ ਯਕੀਨਨ ਤੁਹਾਡੇ ਜਨਮਾਂ-ਜਨਮਾਂ ਦੇ ਪਾਪ ਕਰਮ ਪਰਮਾਤਮਾ ਕੱਟ ਦਿੰਦੇ ਹਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਹੀ ਅਜਿਹੀ ਸ਼ਕਤੀ ਹੈ ਜੋ ਜਨਮ ਨਾ ਲੈ ਕੇ ਵੀ ਸਭ ਦੇ ਨਾਲ ਹੈ, ਉਹ ਅਜਾਪ ਹੈ, ਉਸਦੀ ਧੁਨ ਹੈ ਉਸਨੂੰ ਅੱਜ ਤੱਕ ਕੋਈ ਫੜ੍ਹ ਨਹੀਂ ਸਕਿਆ ਉਹ ਆਦਿ ਹੈ, ਸਭ ਤੋਂ ਪਹਿਲਾਂ ਉਹ ਧੁਨ ਹੀ ਸੀ, ਉਸ ਤੋਂ ਬਾਅਦ ਸੰਸਾਰ ਬਣਿਆ ਪਰਮਾਤਮਾ ਦੇ ਸ਼ਬਦਾਂ ਨੂੰ, ਉਸ ਧੁਨ ਨੂੰ ਜੇਕਰ ਤੁਸੀਂ ਸੁਣ ਲੈਂਦੇ ਹੋ ਤਾਂ ਯਕੀਨਨ ਜਨਮਾਂ-ਜਨਮਾਂ ਦੀ ਮੈਲ ਉਤਰ ਜਾਂਦੀ ਹੈ

ਰਾਮ-ਨਾਮ ਜਪਣ ਨਾਲ ਇਨਸਾਨ ਦਾ ਆਤਮ-ਵਿਸ਼ਵਾਸ ਵਧਦਾ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ਜਪਣ ਨਾਲ ਇਨਸਾਨ ਦਾ ਆਤਮ-ਵਿਸ਼ਵਾਸ ਵਧਦਾ ਹੈ ਆਤਮ ਬਲ ਦੇ ਵਧਣ ਨਾਲ ਇਨਸਾਨ ਦੇ ਦਿਲੋਂ ਦਿਮਾਗ ‘ਚ ਖੁਸ਼ੀਆਂ ਦਾ ਵਾਸ ਹੁੰਦਾ ਹੈ ਜਿਉਂ-ਜਿਉਂ ਤੁਸੀਂ ਸਤਿਸੰਗ  ਸੁਣਦੇ ਹੋ, ਉਵੇਂ ਅਮਲ ਵੀ ਕਰਿਆ ਕਰੋ

ਆਪ ਜੀ ਨੇ ਫ਼ਰਮਾਇਆ ਕਿ ਸੱਚ ਦੇ ਰਾਹ ‘ਤੇ ਚੱਲਦੇ ਹੋਏ ਰੱਬ ਦਾ ਨਾਮ ਲੈਂਦਿਆਂ ਅੱਗੇ ਵਧਦੇ ਜਾਓ, ਯਕੀਨਨ ਪਰੇਸ਼ਾਨੀਆਂ ਦੂਰ ਹੋਣਗੀਆਂ, ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ ਜਿਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ, ਆਤਮਬਲ ਹੁੰਦਾ ਹੈ ਉਹ ਨੇਕ ਕਾਰਜਾਂ ‘ਚ ਤਰੱਕੀ ਕਰਦੇ ਹਨ ਪਰਮਾਤਮਾ ਦਾ ਨਾਮ ਲੈਣਾ ਸਭ ਤੋਂ ਵੱਡੀ ਗੱਲ ਹੈ ਰਾਮ-ਨਾਮ ਨਾਲ ਜੋ ਲੋਕ ਅੱਗੇ ਵਧਦੇ ਹਨ, ਬੁਲੰਦ ਹੌਂਸਲੇ ਰੱਖਦੇ ਹਨ, ਪਰਮਾਤਮਾ ਉਨ੍ਹਾਂ ਦੀਆਂ ਝੋਲੀਆਂ ਜ਼ਰੂਰ ਭਰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਚੱਲਦੇ, ਫਿਰਦੇ, ਉੱਠਦੇ, ਬੈਠਦੇ ਰਾਮ ਦਾ ਨਾਮ ਜਪੋ

ਰਾਮ ਦਾ ਨਾਮ ਜਪਣ ‘ਤੇ ਕੋਈ ਟੈਕਸ ਨਹੀਂ ਲੱਗਦਾ ਰਾਮ ਦਾ ਨਾਮ ਲੈਣਾ, ਪਰਮਾਤਮਾ ਦੀ ਭਗਤੀ ਕਰਨ ਦਾ ਤਰੀਕਾ ਉਹ ਹੀ ਸਹੀ ਹੈ, ਜਿਸ ਦਾ ਕੋਈ ਪੈਸਾ ਨਹੀਂ ਲੱਗਦਾ ਪਰਮਾਤਮਾ ਦਾ ਨਾਮ ਅਨਮੋਲ ਹੈ ਪਰੰਤੂ ਫਿਰ ਵੀ ਲੋਕ ਰਾਮ ਦਾ ਨਾਮ ਲੈਣ ‘ਚ ਸੰਕੋਚ ਕਰਦੇ ਹਨ ਰਾਮ ਦਾ ਨਾਮ ਹੀ ਹੈ ਜੋ ਸਾਰੀ ਦੁਨੀਆ ਨੂੰ ਬਚਾਈ ਰੱਖਦਾ ਹੈ, ਹਾਲਾਂਕਿ ਦੁਨੀਆ ਤਬਾਹੀ ਦੀ ਕਗਾਰ ‘ਤੇ ਹੈ ਤੇ ਐਟਮ-ਪਰਮਾਣੂ ਲੈ ਕੇ ਇੱਕ-ਦੂਜੇ ਨੂੰ ਤਬਾਹ ਕਰਨ ਦੀ ਤਿਆਰੀ ‘ਚ ਹਨ

ਆਪ ਜੀ ਨੇ ਫ਼ਰਮਾਇਆ ਕਿ ਜੋ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਸੁੱਖ- ਚੈਨ ਨਹੀਂ ਮਿਲਦਾ ਹੰਕਾਰ ਨਾ ਕਰਦੇ ਹੋਏ, ਭਗਤੀ ਕਰਦੇ ਕਰਦੇ ਜਿਉਂ-ਜਿਉਂ ਤੁਸੀਂ ਅੱਗੇ ਵਧਦੇ ਜਾਓਗੇ, ਤੁਹਾਡੀਆਂ ਝੋਲੀਆਂ ਭਰਦੀਆਂ ਜਾਣਗੀਆਂ ਸਤਿਸੰਗ ਸੁਣੋਗੇ ਤਦੇ ਤੁਹਾਨੂੰ ਰਾਮ-ਨਾਮ ਦਾ ਪਤਾ ਚੱਲੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਸਭ ਦਾ ਭਲਾ ਮੰਗਦੇ ਹਨ, ਪ੍ਰਾਰਥਨਾ ਕਰਦੇ ਹਨ ਖੁਸ਼ੀਆਂ ਲਈ ਰਸਤਾ ਖੋਲ੍ਹਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।