ਪ੍ਰੇਮੀ ਇੰਦਰ ਸਿੰਘ ਇੰਸਾਂ ਨੇ ਵੀ ਸਰੀਰਦਾਨੀ ਹੋਣ ਦਾ ਮਾਣ ਖੱਟਿਆ

ਫੁੱਲਾਂ ਨਾਲ ਸਜ਼ੀ ਐਂਬੂਲੈਂਸ ‘ਚ ਸਾਧ-ਸੰਗਤ ਨੇ ਕੀਤਾ ਰਵਾਨਾ

ਰਾਜਪੁਰਾ, (ਜਤਿੰਦਰ ਲੱਕੀ) ਰਾਜਪੁਰਾ ਦੇ ਨਾਲ ਲੱਗਦੇ ਬਲਾਕ ਬਨੂੜ ਦੇ ਪ੍ਰੇਮੀ ਕੁਲਦੀਪ ਇੰਸਾਂ (15 ਮੈਂਬਰ) ਦੇ ਪਿਤਾ ਸੱਚਖੰਡ ਵਾਸੀ ਸ਼ਰੀਰਦਾਨੀ ਪ੍ਰੇਮੀ ਇੰਦਰ ਸਿੰਘ ਇੰਸਾਂ (78 ਸਾਲ) ਦਾ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ ਤੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਵਿੱਚ ਹੋਣ ਵਾਲੀਆਂ ਖੋਜਾਂ ਦੇ ਵਿਸਤਾਰ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਕਾਲਜ ਨੂੰ ਦਾਨ ਕਰਕੇ ਆਮ ਲੋਕਾਂ ਲਈ ਮਾਨਵਤਾ ਦੇ ਪ੍ਰਤੀ ਨਵੀਂ ਮਿਸਾਲ ਕਾਇਮ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮੀ ਕੁਲਦੀਪ ਸਿੰਘ ਇੰਸਾਂ ਜੋ ਕਿ ਬਲਾਕ ਵਿੱਚ ਬਤੌਰ ਪੰਦਰਾ ਮੈਂਬਰ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਪਿਤਾ ਇੰਦਰ ਸਿੰਘ ਇੰਸਾਂ ਦੇ ਬਾਰੇ ਬਲਾਕ ਕਮੇਟੀ ਜਿੰਮੇਵਾਰਾਂ ਨੇ ਦੱਸਿਆ ਕਿ ਇੰਦਰ ਸਿੰਘ ਇੰਸਾਂ ਡੇਰੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਦਰਬਾਰ ਦੀ ਮਾਨ ਮਰਿਆਦਾ ਨਾਲ ਸੇਵਾ ਕਰਦੇ ਹੋਏ ਪਰਿਵਾਰ ਵਿੱਚੋਂ ਸਦੀਵੀ ਵਿਛੋੜਾ ਪਾ ਗਏ ਤੇ ਮਰਦੇ ਮਰਦੇ ਵੀ ਗੁਰੂ ਜੀ ਦੇ ਬਚਨਾਂ ‘ਤੇ ਫੁੱਲ ਚੜ੍ਹਾਉਂਦੇ ਹੋਏ ਆਪਣਾ ਸਰੀਰ ਮਾਨਵਤਾ ਦੀ ਸੇਵਾ ਵਿੱਚ ਲਗਾ ਗਏ ਤਾਂ ਜੋ ਉਨ੍ਹਾਂ ਦੇ ਸਰੀਰ ‘ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਰਕੇ ਆਉਣ ਵਾਲੀਆਂ ਅਲੱਗ-ਅਲੱਗ ਬਿਮਾਰੀਆਂ ਦਾ ਇਲਾਜ ਲੱਭ ਕੇ ਮਨੁੱਖੀ ਜਾਨਾਂ ਬਚਾ ਸਕਣ।

ਜਿੰਮੇਵਾਰਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਬਲਾਕ ਵੱਲੋਂ ਸੱਤਵਾਂ ਸਰੀਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਫ਼ੀ ਸੰਗਤ ਨੇ ਅੱਖਾਂਦਾਨ, ਗ਼ੁਰਦਾ ਤੇ ਸਰੀਰਦਾਨ ਦੇ ਫਾਰਮ ਭਰ ਕੇ ਪਹਿਲਾ ਹੀ ਦਿੱਤੇ ਹੋਏ ਹਨ। ਅੱਜ ਦੀ ਦੁੱਖ ਭਰੀ ਘੜੀ ਦੇ ਵਿੱਚ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਸਵੰਤ ਸਿੰਘ ਖੱਟੜਾ ਨੇ ਪਰਿਵਾਰ ਤੇ ਸੰਗਤ ਨਾਲ ਦੁੱਖ ਸਾਂਝਾ ਕਰਦੇ ਹੋਏ ਮ੍ਰਿਤਕ ਦੇਹ ਨੂੰ ਹਰੀ ਝੰਡੀ ਦਿਖਾ ਕੇ ਰਾਜਿੰਦਰਾ ਹਸਪਤਾਲ ਲਈ ਰਵਾਨਾ ਕੀਤਾ ਤੇ ਉਨ੍ਹਾਂ ਨੇ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਜਿੱਥੇ ਅੱਜ ਸਵਾਰਥ ਦਾ ਹਰ ਪਾਸੇ ਬੋਲਬਾਲਾ ਹੈ

ਉੱਥੇ ਸਿਰਫ਼ ਡੇਰੇ ਦੇ ਸ਼ਰਧਾਲੂ ਆਪਣੇ ਤਨ ਮਨ ਨਾਲ ਜਿਉਂਦੇ ਜੀਅ ਹੀ ਨਹੀਂ ਸਗੋਂ ਮਰਨ ਤੋਂ ਬਾਅਦ ਵੀ ਸੇਵਾ ਕਰਦੇ ਹਨਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਨਮਨ ਹੈ ਐਸੇ ਗੁਰੂ ਨੂੰ ਜਿਸ ਨੇ ਕਿ ਇਨ੍ਹਾਂ ਸੇਵਾ ਦਾ ਜਜ਼ਬਾ ਇਨ੍ਹਾਂ ਸੇਵਾਦਾਰਾਂ ਦੇ ਵਿੱਚ ਭਰਿਆ ਹੋਇਆ ਹੈ ਕਿ ਮਾਨਵਤਾ ਦੀ ਸੇਵਾ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦੇ।

ਇਸ ਮੌਕੇ ਸਟੇਟ ਕਮੇਟੀ ਮੈਂਬਰ ਜਸਪਾਲ ਇੰਸਾਂ 45 ਮੈਂਬਰ ਤੇ ਬਲਾਕ ਬਨੂੜ ਦੇ ਪੰਦਰਾ ਮੈਂਬਰ ਜ਼ਿੰਮੇਵਾਰ, ਬਲਾਕ ਭੰਗੀਦਾਸ, ਗ੍ਰੀਨ ਐਸ ਵੈੱਲਫੇਅਰ ਫੋਰਸ ਦੇ ਸੇਵਾਦਾਰ ਭਾਈ ਭੈਣ, ਬਲਾਕ ਵਜੀਦਪੁਰ ਦੇ ਜ਼ਿੰਮੇਵਾਰ ਭਾਈਆਂ ਦੇ ਨਾਲ ਬਲਾਕ ਰਾਜਪੁਰਾ ਦੇ ਜ਼ਿੰਮੇਵਾਰ ਰਾਜੇਸ਼ ਇੰਸਾਂ ਬਲਾਕ ਕਮੇਟੀ ਦੇ ਨਾਲ ਹਾਜ਼ਰ ਰਹੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਵਿਛੜੀ ਹੋਈ ਆਤਮਾ ਵਾਸਤੇ ਦੁਆ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।