IND vs WI 1st Test : ਟੀਮ ਇੰਡੀਆ ਮਜ਼ਬੂਤ ਸਥਿਤੀ ’ਚ, ਤੀਜੇ ਦਿਨ ਦੀ ਖੇਡ ਸ਼ੁਰੂ

IND Vs WI 1st Test

ਯਸ਼ਸਵੀ ਅਤੇ ਵਿਰਾਟ ਵਿਚਕਾਰ ਜਬਰਦਸਤ ਸਾਂਝੇਦਾਰੀ

  • ਯਸ਼ਸਵੀ ਜਾਇਸਵਾਲ ਅਤੇ ਵਿਰਾਟ ਕੋਹਲੀ ਕ੍ਰੀਜ ‘ਤੇ | IND Vs WI 1st Test

ਡੋਮਿਨਿਕਾ (ਏਜੰਸੀ)। ਭਾਰਤ ਅਤੇ ਵੈਸਟਇੰਡੀਜ ਵਿਚਕਾਰ ਪਹਿਲਾ ਟੈਸਟ ਮੈਚ ਡੋਮਿਨਿਕਾ ਵਿਖੇ ਖੇਡਿਆ ਜਾ ਰਿਹਾ ਹੈ। ਜਿੱਥੇ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਪਹਿਲੇ ਦਿਨ ਦੀ ਖੇਡ ਸ਼ੁਰੂ ਹੋ ਚੁਕੀ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ 312/2 ਸੀ। ਭਾਰਤ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ ਵੈਸਟਇੰਡੀਜ ’ਤੇ 162 ਦੌੜਾਂ ਦੀ ਲੀੜ ਹਾਸਲ ਕਰ ਲਈ ਹੈ। ਦੂਜੇ ਦਿਨ ਡੈਬਿਊ ਮੈਚ ’ਚ ਸੈਂਕੜਾ ਲਾਉਣ ਵਾਲੇ ਯਸ਼ਸਵੀ ਜੈਸਵਾਲ 143 ਅਤੇ ਵਿਰਾਟ ਕੋਹਲੀ 36 ਦੌੜਾਂ ’ਤੇ ਨਾਬਾਦ ਪਰਤੇ। ਤੀਜੀ ਵਿਕਟ ਲਈ ਦੋਵਾਂ ਵਿਚਕਾਰ 72 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਉਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ 103 ਅਤੇ ਸ਼ੁਭਮਨ ਗਿੱਲ 6 ਦੌੜਾਂ ਬਣਾ ਕੇ ਆਊਟ ਹੋਏ। ਵੈਸਟਇੰਡੀਜ ਵੱਲੋਂ ਡੈਬਿਊ ਕਰਨ ਵਾਲੇ ਅਲੀਕ ਅਥਾਨਾਜ ਅਤੇ ਜੋਮੇਲ ਵਾਰਿਕਨ ਨੇ ਇਕ-ਇਕ ਵਿਕਟ ਹਾਸਲ ਕੀਤੀ। (IND Vs WI 1st Test)

ਇਹ ਵੀ ਪੜ੍ਹੋ : ਘੱਗਰ ਦਰਿਆ ਨੇ ਤੋੜਿਆ 19 ਸਾਲ ਬਾਅਦ ਰਿਕਾਰਡ, ਮੱਚ ਗਈ ਹਾਹਾਕਾਰ

ਭਾਰਤੀ ਟੀਮ ਨੇ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ ਨੂੰ 80 ਦੌੜਾਂ ਨਾਲ ਅੱਗੇ ਵਧਾਇਆ। 30 ਦੌੜਾਂ ਦੇ ਨਿੱਜੀ ਸਕੋਰ ’ਤੇ ਖੇਡਣ ਲਈ ਉਤਰੇ ਰੋਹਿਤ ਸ਼ਰਮਾ ਨੇ ਆਪਣੀ ਪਾਰੀ ’ਚ 73 ਦੌੜਾਂ ਜੋੜੀਆਂ ਅਤੇ ਆਪਣੇ ਟੈਸਟ ਕਰੀਅਰ ਦਾ 10ਵਾਂ ਸੈਂਕੜਾ ਲਾਇਆ। ਟੈਸਟ ’ਚ ਓਪਨਿੰਗ ਕਰਦੇ ਹੋਏ ਇਹ ਉਨ੍ਹਾਂ ਦਾ 7ਵਾਂ ਸੈਂਕੜਾ ਹੈ। ਤਿੰਨਾਂ ਫਾਰਮੈਟਾਂ ਸਮੇਤ ਉਨ੍ਹਾਂ ਨੇ ਆਪਣਾ 44ਵਾਂ ਅੰਤਰਰਾਸ਼ਟਰੀ ਸੈਂਕੜਾ ਲਾਇਆ ਹੈ। ਡੈਬਿਊ ਮੈਚ ਖੇਡ ਰਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਵਿਚਕਾਰ 229 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਹੋਈ। ਰੋਹਿਤ-ਜੈਸਵਾਲ ਨੇ ਵੈਸਟਇੰਡੀਜ ਖਿਲਾਫ ਭਾਰਤ ਲਈ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਦਾ ਨਵਾਂ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸੰਜੇ ਬਾਂਗੜ ਅਤੇ ਵਰਿੰਦਰ ਸਹਿਵਾਗ ਦੇ ਨਾਂਅ ਸੀ। (IND Vs WI 1st Test)

ਅਸ਼ਵਿਨ ਦੇ ਪੰਜੇ ਨਾਲ ਵੈਸਟਇੰਡੀਜ਼ 150 ’ਤੇ ਹੋਇਆ ਸੀ ਢੇਰ | IND Vs WI 1st Test

ਪਹਿਲੇ ਦਿਨ ਦੀ ਖੇਡ ਪੂਰੀ ਤਰ੍ਹਾਂ ਟੀਮ ਇੰਡੀਆ ਦੇ ਨਾਂਅ ਰਹੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਵਿੰਡੀਜ ਦੀ ਟੀਮ 150 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ। ਉਹ 700 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਗੇਂਦਬਾਜ ਬਣ ਗਿਆ। ਡੋਮਿਨਿਕਾ ਦੇ ਵਿੰਡਸਰ ਪਾਰਕ ਮੈਦਾਨ ’ਤੇ ਵੈਸਟਇੰਡੀਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਮੇਜਬਾਨ ਟੀਮ ਵੱਲੋਂ ਡੈਬਿਊ ਕਰ ਰਹੇ ਅਲੀਕ ਅਥਾਨਾਜ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਹਾਲਾਂਕਿ ਉਹ ਅਰਧ ਸੈਂਕੜਾ ਨਹੀਂ ਬਣਾ ਸਕੇ, ਉਹ 47 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਕ੍ਰੇਗ ਬ੍ਰੈਥਵੇਟ ਨੇ 20 ਦੌੜਾਂ ਅਤੇ ਤੇਜਨਾਰਾਈਨ ਚੰਦਰਪਾਲ ਨੇ 12 ਦੌੜਾਂ ਬਣਾਈਆਂ। (IND Vs WI 1st Test)