IND Vs ENG ਅਭਿਆਸ ਮੈਚ : ਮੀਂਹ ਕਾਰਨ ਰੂਕਾਵਟ, ਭਾਰਤ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

ICC World Cup 2023

ਗੁਵਾਹਾਟੀ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਇੱਕਰੋਜਾ ਵਿਸ਼ਵ ਕੱਪ ਦਾ ਅਭਿਆਸ ਮੈਚ ਮੀਂਹ ਕਾਰਨ ਸ਼ੁਰੂ ਨਹੀਂ ਹੋ ਸਕਿਆ ਹੈ। ਗੁਵਾਹਾਟੀ ਦੇ ਬਰਸਾਪਾਰਾ ਕ੍ਰਿਕੇਟ ਸਟੇਡੀਅਮ ’ਚ ਕਵਰਸ ਨਾਲ ਢੱਕ ਦਿੱਤਾ ਗਿਆ ਹੈ। ਮੀਂਹ ਆਉਣ ਤੋਂ ਪਹਿਲਾਂ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਅਸਟਰੇਲੀਆ ਅਤੇ ਨੀਦਰਲੈਂਡ ਵਿਚਕਾਰ ਵੀ ਦੂਜਾ ਅਭਿਆਸ ਮੈਚ ਮੀਂਹ ਕਾਰਨ ਸ਼ੁਰੂ ਨਹੀਂ ਹੋ ਸਕਿਆ ਹੈ। ਉਨ੍ਹਾਂ ਦੋਵਾਂ ਵਿਚਕਾਰ ਅਜੇ ਤੱਕ ਟਾਸ ਵੀ ਨਹੀਂ ਹੋਇਆ ਹੈ। ਇਹ ਮੁਕਾਬਲਾ ਤਿਰੂਵਨੰਤਪੁਰਮ ਦੇ ਗ੍ਰੀਨਫੀਲਫ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਣਾ ਹੈ। (ICC World Cup 2023)

ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਆਰ ਅਸ਼ਵਿਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ।

ਇੰਗਲੈਂਡ : ਜੋਸ ਬਟਲਰ (ਕਪਤਾਨ), ਜੌਨੀ ਬੇਅਰਸਟੋ, ਹੈਰੀ ਬਰੂਕ, ਡੇਵਿਡ ਮਲਾਨ, ਜੋ ਰੂਟ, ਮੋਇਨ ਅਲੀ, ਸੈਮ ਕੁਰਾਨ, ਲਿਆਮ ਲਿਵਿੰਗਸਟਨ, ਬੇਨ ਸਟੋਕਸ, ਡੇਵਿਡ ਵਿਲੀ, ਕ੍ਰਿਸ ਵੋਕਸ, ਗੁਸ ਐਟਕਿੰਸਨ, ਆਦਿ ਰਾਸ਼ਿਦ, ਰੀਸ ਟੋਪਲੇ ਅਤੇ ਮਾਰਕ ਵੁੱਡ।

ਦੋਵਾਂ ਟੀਮਾਂ ਦਾ ਹੁਣ ਤੱਕ ਦਾ ਰਿਕਾਰਡ | ICC World Cup 2023

ਭਾਰਤ ਅਤੇ ਇੰਗਲੈਂਡ ਵਿਚਕਾਰ ਅੱਜ ਤੱਕ 106 ਇੱਕਰੋਜ਼ਾ ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਭਾਰਤ ਦਾ ਪੱਲਾ ਭਾਰੀ ਰਿਹਾ ਹੈ, ਭਾਰਤ ਨੇ 57 ਮੈਚ ਜਿੱਤੇ ਹਨ, ਅਤੇ ਇੰਗਲੈਂਡ ਨੇ 44 ਮੁਕਾਬਲੇ ਆਪਣੇ ਨਾਂਅ ਕੀਤੇ ਹਨ। 3 ਮੈਚਾਂ ਦਾ ਨਤੀਜਾ ਨਹੀਂ ਨਿਕਲਿਆ ਅਤੇ ਦੋ ਮੈਚ ਟਾਈ ਰਹੇ ਹਨ। ਦੱਸ ਦੇਈਏ ਕਿ ਅਭਿਆਸ ਮੈਚਾਂ ਦੀ ਗਿਣਤੀ ਰਿਕਾਰਡ ’ਚ ਨਹੀਂ ਹੁੰਦੀ, ਤਾਂ ਇਸ ਮੈਚ ਦੇ ਨਤੀਜੇ ਨਾਲ ਕੋਈ ਰਿਕਾਰਡ ਨਹੀਂ ਬਦਲੇਗਾ। ਵਿਸ਼ਵ ਕੱਪ ’ਚ ਦੋਵਾਂ ਟੀਮਾਂ ਦਾ ਰਿਕਾਰਡ ਮਿਲਦਾ-ਜੁਲਦਾ ਹੀ ਰਿਹਾ ਹੈ, ਵਿਸ਼ਵ ਕੱਪ ਦੌਰਾਨ ਦੋਵਾਂ ਟੀਮਾਂ ਵਿਚਕਾਰ ਕੁਲ 8 ਮੈਚ ਖੇਡੇ ਗਏ ਹਨ ਜਿਸ ਵਿੱਚ ਇੰਗਲੈਂਡ ਨੇ 4 ਜਿੱਤੇ ਹਨ ਅਤੇ ਭਾਰਤ ਨੇ 3 ਮੈਚ ਆਪਣੇ ਨਾਂਅ ਕੀਤੇ ਹਨ, ਜਦਕਿ 2011 ਵਿਸ਼ਵ ਕੱਪ ਵਾਲਾ ਮੈਚ ਟਾਈ ਰਿਹਾ ਹੈ। (ICC World Cup 2023)

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਬਣਿਆ ਮੁਸੀਬਤ, ਲੋਕ ਹੋ ਰਹੇ ਪਰੇਸ਼ਾਨ, ਟਰੇਨਾਂ ਵੀ ਰੱਦ