ਲੁਧਿਆਣਾ ’ਚ ਗਾਰਡ ਨੇ ਵਿਖਾਈ ਬਹਾਦਰੀ, ਚਾਰ ਬਦਮਾਸ਼ਾਂ ’ਤੇ ਪਿਆ ਇਕੱਲਾ ਭਾਰੀ

ਇੱਕ ਬਦਮਾਸ਼ ਨੂੰ ਮਾਰ ਸੁੱਟਿਆ, ਤਿੰਨ ਭੱਜਣ ’ਚ ਕਾਮਯਾਬ

(ਸੱਚ ਕਹੂੰ ਨਿਊਜ਼) ਲੁਧਿਆਣਾ। ਮੁਥੁਟ ਫਾਈਨੈਂਸ ਕੰਪਨੀ ’ਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਦਾ ਗਾਰਡ ਨੇ ਬਹਾਦਰੀ ਨਾਲ ਸਾਹਮਣਾ ਕੀਤਾ ਲੁਟੇਰਿਆਂ ਨਾਲ ਮੁਕਾਬਲੇ ’ਚ ਇੱਕ ਬਦਮਾਸ਼ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਜਦੋਂਕਿ ਤਿੰਨ ਬਦਮਾਸ਼ ਭੱਜਣ ’ਚ ਕਾਮਯਾਬ ਹੋ ਗਏ।

ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਚਾਰ ਹਥਿਆਰਬੰਦ ਲੁਟੇਰੇ ਸੁੰਦਰ ਨਗਰ ਦੀ ਬ੍ਰਾਂਚ ’ਚ ਸੋਨਾ ਤੇ ਕੈਸ਼ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਲੁਟੇਰੇ ਸੋਨੇ ਦੀ ਚੇਨ ਬਦਲੇ ਕਰਜ਼ ਲੈਣ ਦੇ ਬਹਾਨੇ ਬ੍ਰਾਂਚ ’ਚ ਦਾਖਲ ਹੋਏ ਸਨ ਤੇ ਇਸ ਤੋਂ ਬਾਅਦ ਬ੍ਰਾਂਚ ਮੈਨੇਜਰ ’ਤੇ ਪਿਸਟਲ ਰੱਖ ਲਈ ਸੀ ਜਦੋਂ ਮੈਨੇਜਰ ਨੇ ਵਿਰੋਧ ਕੀਤਾ ਤਾਂ ਉਸ ’ਤੇ ਫਾਈਰਿੰਗ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਲੁਟੇਰੇ ਫਰਾਰ ਹੋਣ ਲੱਗੇ ਤਾਂ ਬ੍ਰਾਂਚ ਦੇ ਗਾਰਡ ਸੁਰਜੀਤ ਸਿੰਘ ਨੇ ਫਾਈਰਿੰਗ ਕਰ ਦਿੱਤੀ ਸੀ, ਜਿਸ ’ਚ ਇੱਕ ਲੁਟੇਰੇ ਦੀ ਮੌਤ ਹੋ ਗਈ ਇਸ ਬਹਾਦਰ ਗਾਰਡ ਦੀ ਬਹਾਦਰੀ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਬ੍ਰਾਂਚ ’ਚ ਦਾਖਲ ਹੋਏ ਲੁਟੇਰਿਆਂ ਨੂੰ ਗਾਰਡ ਵੱਲੋਂ ਫੜਨ ਦੀ ਕੋਸ਼ਿਸ ਕੀਤੀ ਤੇ ਬਦਮਾਸ਼ਾਂ ਨੇ ਗੋਲੀ ਚਲਾਈਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਵਾਬ ’ਚ ਗਾਰਡ ਨੇ ਵੀ ਗੋਲੀਆਂ ਚਲਾਈਆਂ ਜਿਸ ’ਚ ਇੱਕ ਬਦਮਾਸ਼ ਨੂੰ ਗੋਲੀ ਵੱਜੀ ਤੇ ਉਸ ਦੇ ਮੌਤ ਹੋ ਗਈ ਜਦੋਂਕਿ ਤਿੰਨ ਲੁਟੇਰੇ ਭੱਜ ਗਏ।

ਵੀਡੀਓ ’ਚ ਵਿਖਾਈ ਦੇ ਰਿਹਾ ਹੈ ਕਿ ਗਾਰਡ ਸੁਰਜੀਤ ਸਿੰਘ ਪਹਿਲੀ ਮੰਜ਼ਿਲ ’ਤੇ ਬ੍ਰਾਂਚ ਦੇ ਗੇਟ ’ਤੇ ਮੌਜ਼ੂਦ ਸੀ ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਬ੍ਰਾਂਚ ਦੇ ਬਾਹਰ ਫਾਈਰਿੰਗ ਹੋ ਰਹੀ ਹੈ ਤਾਂ ਉਸਨੇ ਤੁਰੰਤ ਗੇਟ ਬੰਦ ਕਰਦਿਆਂ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚਾਰੇ ਲੁਟੇਰਿਆਂ ਨੇ ਜ਼ੋਰ ਜ਼ਬਰਦਸਤੀ ਕਰਕੇ ਸ਼ਟਰ ਖੋਲ੍ਹ ਲਿਆ ਉਦੋਂ ਸੁਰਜੀਤ ਸਿੰਘ ਨੇ ਸ਼ਟਰ ਤੋਂ ਬਾਹਰ ਨਿਕਲ ਰਹੇ ਲੁਟੇਰਿਆਂ ’ਤੇ ਫਾਈਰਿੰਗ ਸ਼ੁਰੂ ਕਰ ਦਿੱਤੀ ਤੇ ਪੌੜੀਆਂ ਤੋਂ ਹੇਠਾਂ ਦੀ ਜਾ ਕੇ ਨੀਚੇ ਦਾ ਸ਼ਟਰ ਬੰਦ ਕਰ ਦਿੱਤਾ। ਗਾਰਡ ਦੀ ਫਾਈਰਿੰਗ ਤੋਂ ਬਾਅਦ ਬਦਮਾਸ਼ ਡਰ ਗਏ ਗਾਰਡ ਨੇ ਗੇਟ ਵੀ ਬੰਦ ਕਰ ਦਿੱਤਾ ਸੀ ਇਸ ਦੌਰਾਨ ਬਦਮਾਸ ਬਿਲਡਿੰਗ ਦੀ ਛੱਤ ਤੋਂ ਹੁੰਦੇ ਹੋਏ ਭੱਜਣ ਨਿਕਲੇ ਗਾਰਡ ਦੀ ਫਾਈਰਿੰਗ ’ਚ ਇੱਕ ਬਦਮਾਸ਼ ਅਮਰਪ੍ਰਤਾਪ ਸਿੰਘ ਦੀ ਮੌਤ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ